fbpx Nawidunia - Kul Sansar Ek Parivar

ਦ ਗਰੇਟ ਇੰਡੀਅਨ ਕਿਚਨ : ਭਾਰਤੀ ਮਰਦਾਂ ਦੇ ਪਾਖੰਡ ਨੂੰ ਬੇਪਰਦ ਕਰਦੀ ਫ਼ਿਲਮ

ਗੀਤਾ ਪਾਂਡੇ

ਪਤਨੀ ਰਸੋਈ ਵਿਚ ਸਬਜ਼ੀਆਂ ਕੱਟ ਰਹੀ ਹੈ। ਕੁਝ ਪੀਸ ਰਹੀ ਹੈ। ਖਾਣਾ ਬਣਾ ਰਹੀ ਹੈ ਅਤੇ ਪਰੋਸ ਰਹੀ ਹੈ। ਭਾਂਡੇ ਮਾਂਜ ਰਹੀ ਹੈ। ਫਰਸ਼ ‘ਤੇ ਝਾੜੂ ਮਾਰ ਰਹੀ ਹੈ ਅਤੇ ਸਫ਼ਾਈ ਕਰ ਰਹੀ ਹੈ। ਪਤੀ ਆਰਾਮ ਨਾਲ ਬੈਠ ਕੇ ਯੋਗ ਕਰ ਰਿਹਾ ਹੈ। ਸਾਂਹ ਅੰਦਰ-ਬਾਹਰ ਕਰ ਰਿਹਾ ਹੈ। ਇਹ ਆਮ ਭਾਸ਼ਾ ਵਿਚ ਬਣੀ ਘੱਟ ਬੱਜਟ ਦੀ ਫ਼ਿਲਮ ‘ਦ ਗਰੇਟ ਇੰਡੀਅਨ ਕਿਚਨ’ ਦੀ ਕਹਾਣੀ ਹੈ।

ਇਸ ਫ਼ਿਲਮ ਨੇ ਬੜੀ ਖ਼ੂਬਸੂਰਤੀ ਨਾਲ ਭਾਰਤੀ ਪਰਿਵਾਰ ਅੰਦਰ ਮੌਜਦੂ ਪਿੱਤਰ ਸੱਤਾ ਨੂੰ ਪੇਸ਼ ਕੀਤਾ ਹੈ ਅਤੇ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਮੌਜੂਦ ਉਸ ਦੀ ਭਿਆਨਤਾ ‘ਤੇ ਰੌਸ਼ਨੀ ਪਾਈ ਹੈ।

ਇਸ ਨੂੰ ਪਹਿਲਾਂ ਤੋਂ ਹੀ ‘ਸਾਲ ਦੀ ਜ਼ਿਕਰਯੋਗ ਫ਼ਿਲਮ’ ਕਿਹਾ ਜਾ ਰਿਹਾ ਹੈ। ਇਹ ਫ਼ਿਲਮ ‘ਇੱਜ਼ਤਦਾਰ’ ਮੱਧ ਵਰਗੀ ਘਰਾਂ ਦੇ ਹਨੇਰੇ ਰਸੋਈ ਘਰਾਂ ਦੀ ਕਹਾਣੀ ਦਿਖਾਉਂਦੀ ਹੈ। ਕੇਰਲਾ ਵਿਚ ਇਸ ਫ਼ਿਲਮ ‘ਤੇ ਕਾਫ਼ੀ ਚਰਚਾ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਵੀ ਘਰਾਂ ਵਿਚ ਮੌਜੂਦ ਲਿੰਗਕ ਭੇਦਭਾਵ ਨੂੰ ਲੈ ਕੇ ਕਈ ਮੁਸ਼ਕਲ ਸਵਾਲ ਕੀਤੇ ਜਾ ਰਹੇ ਹਨ।

ਇਸ ਫ਼ਿਲਮ ਦੇ ਡਾਇਰੈਕਟਰ ਜੀਓ ਬੇਬੀ ਕਹਿੰਦੇ ਹਨ, ”ਇਹ ਹਰ ਜਗ੍ਹਾ ਦੀ ਕਹਾਣੀ ਹੈ। ਰਸੋਈ ਘਰ ਵਿਚ ਇਕ ਔਰਤ ਦਾ ਸੰਘਰਸ਼ ਭਾਰਤ ਦੇ ਲਗਭਗ ਸਾਰੀਆਂ ਔਰਤਾਂ ਦੀਆਂ ਕਹਾਣੀਆਂ ਹਨ। ਮਰਦ ਸੋਚਦੇ ਹਨ ਕਿ ਔਰਤਾਂ ਕਿਸੇ ਮਸ਼ੀਨ ਵਾਂਗ ਹੁੰਦੀਆਂ ਹਨ। ਉਹ ਚਾਹ ਬਣਾਉਣ ਤੋਂ ਲੈ ਕੇ ਕੱਪੜੇ ਧੋਣ ਤੋਂ ਲੈ ਕੇ ਬੱਚਿਆਂ ਦੇ ਪਾਲਣ ਤੱਕ ਸਾਰੇ ਕੰਮ ਕਰਦੀਆਂ ਹਨ।”

ਉਹ ਦੱਸਦੇ ਹਨ ਕਿ ‘ਦ ਗਰੇਟ ਇੰਡੀਅਨ ਕਿਚਨ’ ਦੀ ਪ੍ਰੇਰਣਾ ਉਨ੍ਹਾਂ ਨੂੰ ਆਪਣੇ ਰਸੋਈ ਘਰਾਂ ਤੋਂ ਮਿਲੀ। ਉਹ ਦੱਸਦੇ ਹਨ, ”2015 ਵਿਚ ਵਿਆਹ ਹੋਣ ਤੋਂ ਬਾਅਦ ਮੈਂ ਰਸੋਈ ਵਿਚ ਬਹੁਤ ਸਾਰਾ ਵਕਤ ਗੁਜ਼ਾਰਨ ਲੱਗਾ ਕਿਉਂਕਿ ਮੈਂ ਲਿੰਗਕ ਬਰਾਬਰੀ ਵਿਚ ਵਿਸ਼ਵਾਸ ਕਰਦਾ ਹਾਂ। ਉਦੋਂ ਮੈਨੂੰ ਇਹ ਅਹਿਸਾਸ ਹੋਇਆ ਕਿ ਖਾਣਾ ਬਣਾਉਣ ਵਿਚ ਬਹੁਤ ਸਹਿਣਾ ਪੈਂਦਾ ਹੈ।”

Share this post

Leave a Reply

Your email address will not be published. Required fields are marked *