ਬਣੀ ਰਹੇਗੀ ਖੱਟਰ ਸਰਕਾਰ, ਬੇਭਰੋਸਗੀ ਮਤਾ ਡਿੱਗਿਆ

ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਵਿਚ ਮਨੋਹਰ ਲਾਲ ਖੱਟਰ ਸਰਕਾਰ ਖ਼ਿਲਾਫ਼ ਲਿਆਂਦਾ ਗਿਆ ਬੇਭਰੋਸਗੀ ਮਤਾ ਡਿੱਗ ਗਿਆ ਹੈ। ਸਦਨ ਵਿਚ ਵੋਟਿੰਗ ਦੌਰਾਨ 55 ਵਿਧਾਇਕ ਭਾਜਪਾ-ਜਜਪਾ ਗਠਜੋੜ ਸਰਕਾਰ ਦੇ ਪੱਖ ਵਿਚ ਰਹੇ, ਜਦਕਿ 32 ਵਿਧਾਇਕਾਂ ਨੇ ਸਰਕਾਰ ਖ਼ਿਲਾਫ਼ ਵੋਟ ਦਿੱਤੀ। ਇਸ ਤੋਂ ਸਾਫ਼ ਹੋ ਗਿਆ ਹੈ ਕਿ ਭਾਜਪਾ-ਜਜਪਾ ਗਠਜੋੜ ਸੱਤਾ ਵਿਚ ਕਾਇਮ ਰਹੇਗਾ।
ਕਾਂਗਰਸ ਵੱਲੋਂ ਪੇਸ਼ ਮਤੇ ਦੇ ਹੱਕ ਵਿੱਚ ਕਾਂਗਰਸ ਦੀਆਂ 30 ਤੇ ਦੋ ਆਜ਼ਾਦ ਵਿਧਾਇਕਾਂ ਨੇ ਵੋਟ ਪਾਈ। ਇਸ ਤੋਂ ਪਹਿਲਾਂ ਸਪੀਕਰ ਗਿਆਨ ਚੰਦ ਗੁਪਤਾ ਨੇ ਇਸ ’ਤੇ ਬਹਿਸ ਲਈ ਦੋ ਘੰਟੇ ਦਾ ਸਮਾਂ ਨਿਰਧਾਰਤ ਕੀਤਾ ਪਰ ਬੁਲਾਰੇ ਜਿਆਦਾ ਹੋਣ ਕਰਕੇ ਇਸ ਨੂੰ ਦੋ ਘੰਟੇ ਵਧਾ ਦਿੱਤਾ ਹੈ। ਬਹਿਸ ਦੀ ਸ਼ੁਰੂਆਤ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕੀਤੀ। ਜਿਨ੍ਹਾਂ ਸਭ ਨੂੰ ਮਤੇ ਦੀ ਹਮਾਇਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਕਾਂਗਰਸੀ ਵਿਧਾਇਕ ਕਿਰਨ ਚੌਧਰੀ, ਰਣਧੀਰ ਸਿੰਘ ਕਾਦੀਆਂ ਨੇ ਬੇਭਰੋਸਗੀ ਮਤੇ ਦੀ ਹਮਾਇਤ ਕੀਤੀ, ਜਦਕਿ ਜੇਪੀ ਦਲਾਲ, ਕੰਵਰਪਾਲ ਗੁੱਜਰ ਨੇ ਮਤੇ ਦਾ ਵਿਰੋਧ ਕੀਤਾ ਹੈ। ਪ੍ਰਸ਼ਨਕਾਲ ਖਤਮ ਹੋਣ ਤੋਂ ਬਾਅਦ ਸਪੀਕਰ ਨੇ ਮੰਤਰੀ ਮੰਡਲ ਦੇ ਖ਼ਿਲਾਫ਼ ਬੇਭਰੋਸਗੀ ਪ੍ਰਸਤਾਵ ਦਾ ਨੋਟਿਸ ਸਵੀਕਾਰ ਕਰ ਲਿਆ। ਸਪੀਕਰ ਨੇ ਕਿਹਾ, “ਮੈਨੂੰ ਵਿਰੋਧੀ ਧਿਰ ਦੇ ਨੇਤਾ (ਭੁਪਿੰਦਰ ਸਿੰਘ ਹੁੱਡਾ) ਅਤੇ ਕਾਂਗਰਸ ਦੇ ਹੋਰ 27 ਵਿਧਾਇਕਾਂ ਵੱਲੋਂ ਅਵਿਸ਼ਵਾਸ-ਪ੍ਰਸਤਾਵ ਮਿਲਿਆ ਹੈ।