fbpx Nawidunia - Kul Sansar Ek Parivar

ਲਾਵਾਰਸ (ਦਵੱਈਆ ਛੰਦ)/ ਡਾ. ਨੌਰੰਗ ਸਿੰਘ ਮਾਂਗਟ

ਨਾ ਘਰ-ਬਾਰ ਨ ਕੌਡੀ ਖੀਸੇ, ਨਾ ਕੋ ਸੁਣੇ ਪੁਕਾਰਾਂ।

ਕੋਰਾ-ਕੱਕਰ ਝੱਖੜ-ਝੋਲੇੇ, ਭੁੰਜੇ ਸੋਇ ਗੁਜ਼ਾਰਾਂ।

ਪੇਟੋਂ ਭੁੱਖਾ ਬਦਨੋਂ ਨੰਗਾ, ਦੇਹੀ ਤੀਲਾ ਹੋਈ।

ਤਾਰਿਆਂ ਛਾਂਉਂ ਰੈਣ ਬਸੇਰਾ, ਨਾ ਮੰਜੀ ਨਾ ਲੋਈ।

ਅੰਤ ਕਾਲ ਵੀ ਛੱਤੋਂ ਵਾਂਝਾ, ਕੱਖ਼ਣ ਕੋ ਨਾ ਪਾਵੇ।

ਮੁਰਦਾ ਪਿੰਜਰ ਧੂੜੇ ਰੁਲ਼ਦਾ, ਰੋਣ ਕਿਸੇ ਨਾ ਆਵੇ ।

ਦਯਾ ਬਰੋਬਰ ਤੀਰਥ ਨਾਹੀ, ਫੱਕਰ ਲਾਸ਼ ਉਠਾਈ ।

ਗ਼ੁਰਬਤ ਕੋਹੇ ਲਾਵਾਰਸ ਦੀ, ‘ਮਾਂਗਟ’ ਚਿਖਾ ਜਲਾਈ।

ਲੇਖਕ: ਸੰਸਥਾਪਕ, ਗੁਰੂੁ ਅਮਰ ਦਾਸ ਅਪਾਹਜ ਆਸ਼ਰਮ (ਸਰਾਭਾ)

ਇੰਡੀਆ: 95018-42506, ਕੈਨੇਡਾ: 403-401-8787

Share this post

Leave a Reply

Your email address will not be published. Required fields are marked *