12
Mar
ਪਾਕਿਸਤਾਨ : ਗੁਰਦੀਪ ਸਿੰਘ ਉਪਰਲੇ ਸਦਨ ਦੇ ਸੈਨੇਟਰ ਬਣੇ
ਇਸਲਾਮਾਬਾਦ : ਪਾਕਿਸਤਾਨ ਦੀ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਗੁਰਦੀਪ ਸਿੰਘ ਨੇ ਸ਼ੁੱਕਰਵਾਰ ਨੂੰ ਸੰਸਦ ਦੇ ਉਪਰਲੇ ਸਦਨ ਦੇ ਸੈਨੇਟਰ ਵਜੋਂ ਸਹੁੰ ਚੁੱਕੀ ਅਤੇ ਉਹ ਪਾਕਿਸਤਾਨ ਦੀ ਸੰਸਦ ਦੇ ਉਪਰਲੇ ਸਦਨ ਵਿਚ ਪਹਿਲੇ ਸਿੱਖ ਹਨ। ਸ੍ਰੀ ਗੁਰਦੀਪ ਸਿੰਘ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਉਮੀਦਵਾਰ ਸਨ। ਉਨ੍ਹਾਂ ਨੇ ਚੋਣ ਦੌਰਾਨ 145 ਮੈਂਬਰੀ ਸਦਨ ਵਿਚੋਂ 103 ਵੋਟਾਂ ਪ੍ਰਾਪਤ ਕੀਤੀਆਂ, ਜਦੋਂਕਿ ਜਮੀਅਤ ਉਲੇਮਾ-ਇਸਲਾਮ (ਫਜ਼ਲੂਰ) ਦੇ ਉਮੀਦਵਾਰ ਰਣਜੀਤ ਸਿੰਘ ਨੇ ਮਹਿਜ਼ 25 ਵੋਟਾਂ ਪ੍ਰਾਪਤ ਕੀਤੀਆਂ। ਅਵਾਮੀ ਨੈਸ਼ਨਲ ਪਾਰਟੀ ਦੇ ਆਸਿਫ ਭੱਟੀ ਨੂੰ 12 ਵੋਟਾਂ ਮਿਲੀਆਂ।
Related posts:
ਪੰਜਵੀਂ, ਅੱਠਵੀਂ ਤੇ ਦਸਵੀਂ ਦੇ ਵਿਦਿਆਰਥੀ ਬਿਨਾਂ ਪ੍ਰੀਖਿਆਵਾਂ ਦੇ ਹੋਣਗੇ ਪਾਸ
21 ਅਪ੍ਰੈਲ ਨੂੰ ਦਿੱਲੀ ਵੱਲ ਵੱਡੇ ਪੱਧਰ 'ਤੇ ਕੂਚ ਕੀਤਾ ਜਾਵੇਗਾ : ਉਗਰਾਹਾਂ
ਲਹਿੰਦੇ ਪੰਜਾਬ ਦੇ ਪੰਜਾਬੀ ਲੇਖਕ ਮੁਹੰਮਦ ਜੁਨੈਦ ਅਕਰਮ ਦਾ ਇੰਤਕਾਲ
ਸੁਖਬੀਰ ਬਾਦਲ ਦੇ ਦਲਿਤ ਉਪ ਮੁੱਖ ਮੰਤਰੀ ਵਾਲੇ ਬਿਆਨ 'ਤੇ ਭਖੀ ਸਿਆਸਤ
ਕਰੋਨਾ ਕਾਰਨ ਦਸਵੀਂ ਦੀਆਂ ਪ੍ਰੀਖਿਆਵਾਂ ਰੱਦ, ਬਾਰ੍ਹਵੀਂ ਦੀਆਂ ਮੁਲਤਵੀ
ਕਰੋਨਾ : ਅੱਧੀ ਆਬਾਦੀ ਨੂੰ ਪੂਰਾ ਖਾਣਾ ਨਸੀਬ ਨਹੀਂ, ਬ੍ਰਾਜ਼ੀਲ ਵਿੱਚ ਦੋ ਕਰੋੜ ਭੁੱਖੇ ਮਰਨ ਲਈ ਮਜਬੂਰ