fbpx Nawidunia - Kul Sansar Ek Parivar

ਪੌਪ ਸਟਾਰ ਬਿਓਂਸੇ ਨੇ ਸਭ ਤੋਂ ਵਧ 28 ਗ੍ਰੈਮੀ ਐਵਾਰਡ ਜਿੱਤੇ

ਲਾਸ ਏਂਜਲਸ : ਪੌਪ ਸਟਾਰ ਬਿਓਂਸੇ 2021 ਵਿੱਚ ਚਾਰ ਹੋਰ ਗ੍ਰੈਮੀ ਐਵਾਰਡ ਜਿੱਤ ਕੇ, ਸਭ ਤੋਂ ਵਧ 28 ਗ੍ਰੈਮੀ ਐਵਾਰਡ ਜਿੱਤਣ ਵਾਲੀ ਪਹਿਲੀ ਮਹਿਲਾ ਕਲਾਕਾਰ ਬਣ ਗਈ ਹੈ। ‘ਰਿਕਾਰਡਿੰਗ ਅਕਾਦਮੀ’ ਵੱਲੋਂ ਕਰਵਾਏ 63ਵੇਂ ਗ੍ਰੈਮੀ ਐਵਾਰਡ ਸਮਾਗਮ ਵਿੱਚ ਬਿਓਂਸੇ ਨੂੰ ਨੌਂ ਵਰਗਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨੂੰ ਮੇਗਨ ਥੀ ਸਟਾਲਿਯਾਨ(ਰੈਪਰ) ਨਾਲ ‘ਸੈਵੇਜ (ਰੀਮਿਕਸ)’ ਲਈ ‘ਬੈਸਟ ਰੈਪ’ ਵਰਗ ਵਿੱਚ ਐਵਾਰਡ ਮਿਲਿਆ। ‘ਬਲੈਕ ਪਰੇਡ’ ਲਈ ਸਰਵੋਤਮ ‘ਆਰਐਂਡਬੀ’ ਪੇਸ਼ਕਾਰ ਐਵਾਰਡ, ‘ਬਰਾਊਨ ਸਕਿਨ ਗਰਲ’ ਲਈ ‘ ਸਰਵੋਤਮ ਸੰਗੀਤ ਵੀਡੀਓ’ ਅਤੇ ‘ਸੈਵੇਜ’ ਲਈ ਇਕ ਹੋਰ ਐਵਾਰਡ ਮਿਲਿਆ। ਇਨ੍ਹਾਂ ਚਾਰ ਐਵਾਰਡਾਂ ਨਾਲ ਕੁਲ 28 ਗ੍ਰੈਮੀ ਐਵਾਰਡ ਜਿੱਤ ਕੇ ਬਿਓਂਸੇ ਨੇ ਉੱਘੀ ਗਾਇਕਾ ਐਲੀਸਨ ਕਰਾਊਸ ਦਾ ਰਿਕਾਰਡ ਤੋੜਿਆ। ਬ੍ਰਿਟਸ ਆਰਕੈਸਟਰਾ ਅਤੇ ਆਪਰੇਟਿਵ ਕੰਡਕਟਰ ਸਰ ਜੌਰਜ ਸੋਲਟੀ ਦੇ ਨਾਂ ਸਭ ਤੋਂ ਵਧ 31 ਗ੍ਰੈਮੀ ਜਿੱਤਣ ਦਾ ਰਿਕਾਰਡ ਹੈ।

Share this post

Leave a Reply

Your email address will not be published. Required fields are marked *