ਕੈਲਗਰੀ ਵਿੱਚ 20 ਤੇ 21 ਮਾਰਚ ਨੂੰ ਦੋ ਰੋਜ਼ਾ ਪੁਸਤਕ ਮੇਲਾ

ਕੈਲਗਰੀ: ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਕੈਲਗਰੀ’ ਵਲੋਂ ਦੋ ਰੋਜ਼ਾ ਪੁਸਤਕ ਮੇਲਾ 20 ਤੇ 21 ਮਾਰਚ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਸਵੇਰ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ।ਇਸ ਵਾਰ ਦੋਨੋਂ ਦਿਨ ਇਹ ਮੇਲਾ ‘ਸਿੱਖ ਵਿਰਸਾ ਮੈਗਜ਼ੀਨ’ ਦੇ ਦਫਤਰ #208, 4656–Werstwinds Drive NE Calgary Alberta T3J 3Z5 (ਮੋਗਾ ਡਰਾਈਵਿੰਡ ਸਕੂਲ ਅਤੇ ਖਾਲਸਾ ਕਰੈਡਿਟ ਯੂਨੀਅਨ ਵਾਲ਼ੇ ਪਲਾਜ਼ੇ ਵਿੱਚ) ਵਿਖੇ ਲਗਾਇਆ ਜਾ ਰਿਹਾ ਹੈ। ਸਾਡੇ ਕੋਲ਼ ਪਾਠਕਾਂ ਦੀ ਮੰਗ ਤੇ ਪੁਰਾਣੀਆਂ ਕਿਤਾਬਾਂ ਤੋਂ ਇਲਾਵਾ ਨਵੀਆਂ ਸਾਹਿਤਕ, ਰਾਜਨੀਤਕ, ਸਭਿਅਚਾਰਕ, ਸਿਹਤ ਆਦਿ ਸਬੰਧੀ ਕਵਿਤਾ, ਕਹਾਣੀਆਂ, ਨਾਵਲ, ਲੇਖਾਂ ਦੀਆਂ ਕਵਿਤਾਵਾਂ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ। ਤੁਸੀਂ ਆਪਣੀ ਮਨਪਸੰਦ ਦੀਆਂ ਪੰਜਾਬੀ, ਅੰਗਰੇਜੀ, ਹਿੰਦੀ ਵਿੱਚ ਕਿਤਾਬਾਂ ਉਥੋਂ ਖਰੀਦ ਸਕੋਗੇ ਅਤੇ ਕੋਈ ਵੀ ਕਿਤਾਬ ਸਟਾਕ ਵਿੱਚ ਨਾ ਹੋਵੇ ਤਾਂ ਆਰਡਰ ਵੀ ਕਰ ਸਕਦੇ ਹੋ। ਇਹ ਦੋ ਰੋਜ਼ਾ ਪੁਸਤਕ ਮੇਲਾ 23 ਮਾਰਚ ਦੇ ਸ਼ਹੀਦਾਂ ਅਤੇ ਅੰਤਰ ਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ਹੋਵੇਗਾ। ਕਿਰਪਾ ਕਰਕੇ ਇਹ ਸੁਨੇਹਾ ਪਾਠਕਾਂ ਤੱਕ ਜਰੂਰ ਪਹੁੰਚਉ। ਪਾਠਕਾਂ ਸਮੇਤ ਮੀਡੀਆ ਦਾ ਵੀ ਧੰਨਵਾਦ ਕਰਦੇ ਹਾਂ, ਜੋ ਹਮੇਸ਼ਾਂ ਪੁਸਤਕ ਮੇਲੇ ਨੂੰ ਭਰਵਾਂ ਹੁੰਗਾਰਾ ਤੇ ਸਹਿਯੋਗ ਦਿੰਦੇ ਹਨ। ਵਧੇਰੇ ਜਾਣਕਾਰੀ ਲਈ ਮਾਸਟਰ ਭਜਨ ਸਿੰਘ ਨਾਲ਼ 403-455-4220 ਤੇ ਸੰਪਰਕ ਕਰ ਸਕਦੇ ਹੋ।