fbpx Nawidunia - Kul Sansar Ek Parivar

ਗ੍ਰਿਫ਼ਤਾਰ 151 ਕਿਸਾਨਾਂ ਵਿੱਚੋਂ ਹੁਣ ਤੱਕ 147 ਰਿਹਾਅ

ਲਾਲ ਕਿਲੇ ਦੀ ਘਟਨਾ ਨਾਲ ਸਬੰਧਤ ਕੇਸਾਂ ਤੋਂ ਇਲਾਵਾ ਵੱਖ-ਵੱਖ ਮਾਮਲਿਆਂ ਵਿੱਚ ਵੱਖ-ਵੱਖ ਐਫਆਈਆਰਜ਼ ‘ਚ ਗ੍ਰਿਫ਼ਤਾਰ 151 ਕਿਸਾਨਾਂ ਵਿੱਚੋਂ 147 ਹੁਣ ਤੱਕ ਜ਼ਮਾਨਤ ‘ਤੇ ਰਿਹਾਅ ਹੋ ਚੁੱਕੇ ਹਨ। ਸੰਯੁਕਤ ਕਿਸਾਨ ਮੋਰਚੇ ਵਲੋਂ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।

ਜ਼ਮਾਨਤ ਉੱਤੇ ਰਿਹਾਅ ਹੋਏ ਬਹੁਤ ਸਾਰੇ ਕਿਸਾਨ/ਨੌਜਵਾਨ ਧਰਨਿਆਂ ‘ਤੇ ਵਾਪਸ ਪਰਤ ਆਏ ਹਨ। ਜਦਕਿ 4 ਕਿਸਾਨ (ਤਿੰਨ ਪੰਜਾਬ ਤੋਂ ਅਤੇ ਇੱਕ ਹਰਿਆਣਾ ਤੋਂ) ਜ਼ਮਾਨਤ ਦਾ ਇੰਤਜ਼ਾਰ ਕਰ ਰਹੇ ਹਨ। 29 ਜਨਵਰੀ 2021 ਨੂੰ ਗ੍ਰਿਫਤਾਰ ਕੀਤੇ ਪੰਜਾਬ ਦੇ ਰਣਜੀਤ ਸਿੰਘ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ, ਹੁਣ ਇਸ ਸਬੰਧੀ ਹਾਈਕੋਰਟ ਵਿੱਚ ਅਰਜ਼ੀ ਦਿੱਤੀ ਜਾਵੇਗੀ।

Share this post

Leave a Reply

Your email address will not be published. Required fields are marked *