21
Mar
ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਤੰਬੂ ‘ਚ ਅੱਗ ਲੱਗੀ, ਇਕ ਜ਼ਖ਼ਮੀ

ਨਵੀਂ ਦਿੱਲੀ : ਖੇਤੀ ਕਾਨੂੰਨਾਂ ਖ਼ਿਲਾਫ਼ ਸਿੰਘੂ ਬਾਰਡਰ ‘ਤੇ ਡਟੇ ਕਿਸਾਨਾਂ ਦੇ ਇਕ ਤੰਬੂ ‘ਚ ਸਨਿਚਰਵਾਰ ਨੂੰ ਅੱਗ ਲੱਗ ਗਈ | ਸੰਘਰਸ਼ ‘ਚ ਸ਼ਾਮਿਲ ਇਕ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸਾਰੀ ਅਧੀਨ ਫਲਾਈਓਵਰ ਨੇੜੇ ਕਰੀਬ 10 ਵਜੇ ਸਵੇਰੇ ਸਿਲੰਡਰ ਨੂੰ ਅੱਗ ਪੈਣ ਕਰਕੇ ਇਕ ਤੰਬੂ ‘ਚ ਅੱਗ ਲੱਗ ਗਈ, ਜਿਸ ‘ਚ ਤੰਬੂ ਪੂਰੀ ਤਰ੍ਹਾਂ ਸੜ ਗਿਆ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦਿਆਂ ਇਕ ਵਿਅਕਤੀ ਜ਼ਖ਼ਮੀ ਹੋ ਗਿਆ | ਉਨ੍ਹਾਂ ਦੱਸਿਆ ਕਿ ਜਦ ਅੱਗ ਲੱਗੀ ਉਸ ਸਮੇਂ ਤੰਬੂ ਅੰਦਰ ਲਗਪਗ 12 ਲੋਕ ਮੌਜੂਦ ਸਨ | ਅੱਗ ‘ਚ 5 ਮੋਬਾਈਲ, 20 ਗੱਦੇ, 20 ਕੁਰਸੀਆਂ ਤੇ ਸੁੱਕਾ ਰਾਸ਼ਨ ਵੀ ਸੜ ਗਿਆ | ਕੁੰਡਲੀ ਤੋਂ ਪੁੱਜੀ ਇਕ ਦਮਕਲ ਵਿਭਾਗ ਦੀ ਗੱਡੀ ਨੇ ਅੱਗ ‘ਤੇ ਕਾਬੂ ਪਾਇਆ |
Related posts:
ਹਰਿਦੁਆਰ ਵਿੱਚ ਨਫਰਤੀ ਭਾਸ਼ਣ; 5 ਸਾਬਕਾ ਫੌਜ ਮੁਖੀਆਂ ਸਮੇਤ 100 ਤੋਂ ਵੱਧ ਲੋਕਾਂ ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ...
ਲੁਧਿਆਣਾ ਬੰਬ ਧਮਾਕਾ ਮਾਮਲਾ: ਗਗਨਦੀਪ ਦੀ ਦੋਸਤ ਮਹਿਲਾ ਕਾਂਸਟੇਬਲ 'ਤੇ ਕਾਰਵਾਈ, ਵਿਭਾਗ ਨੇ ਕੀਤਾ ਮੁਅੱਤਲ
2021 'ਚ ਪੰਜਾਬ-ਕਿਸਾਨਾਂ ਦੀ ਜਿੱਤ ਦੇ ਨਾਂ: ਬੇਅਦਬੀ ਦੀਆਂ ਘਟਨਾਵਾਂ ਨੇ ਹਿਲਾ ਕੇ ਰੱਖ ਦਿੱਤਾ
ਅਮਰੀਕਾ-ਯੂਰਪ 'ਚ ਕੋਰੋਨਾ ਦਾ ਧਮਾਕਾ, 1 ਦਿਨ 'ਚ ਅਮਰੀਕਾ 'ਚ 5.72 ਲੱਖ ਲੋਕ ਸੰਕਰਮਿਤ, ਫਰਾਂਸ 'ਚ 2.06 ਲੱਖ ਨਵੇਂ ਮਾਮਲ...
ਕੋਰੋਨਾ 'ਤੇ ਡਬਲਯੂਐਚਓ ਦੀ ਚੇਤਾਵਨੀ: ਡੈਲਟਾ ਅਤੇ ਓਮੀਕਰੋਨ ਦੀ ਸੁਨਾਮੀ ਆਵੇਗੀ, ਦੁਨੀਆ ਦੀ ਸਿਹਤ ਪ੍ਰਣਾਲੀ ਤਬਾਹੀ ਦੇ ਕੰ...
ਪੰਜਾਬ 'ਚ ਕਿਸਾਨ ਸ਼ਕਤੀ ਦਾ ਪ੍ਰਦਰਸ਼ਨ: ਰਾਜੇਵਾਲ ਨੇ ਕਿਹਾ-ਕਿਸਾਨਾਂ ਦੇ ਅੰਦੋਲਨ ਕਾਰਨ ਚੰਡੀਗੜ੍ਹ 'ਚ 'ਆਪ' ਦੀ ਜਿੱਤ ਹੋ...