ਕੈਲਗਰੀ ਵਿੱਚ ਦੋ ਰੋਜ਼ਾ ਪੁਸਤਕ ਮੇਲਾ

ਕੈਲਗਰੀ: ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਕੈਲਗਰੀ’ ਵੱਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਦਾ ਪਹਿਲਾ ਦੋ ਰੋਜ਼ਾ ਪੁਸਤਕ ਮੇਲਾ 20 ਤੇ 21 ਮਾਰਚ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਸਵੇਰ 10 ਵਜੇ ਤੋਂ ਸ਼ਾਮ 6 ਵਜੇ ਤੱਕ ਲਗਾਇਆ ਗਿਆ।ਇਸ ਵਾਰ ਦੋਨੋਂ ਦਿਨ ਇਹ ਮੇਲਾ ‘ਸਿੱਖ ਵਿਰਸਾ ਮੈਗਜ਼ੀਨ’ ਦੇ ਹਾਲ # 208, 4656 – Westwind Drive NE Calgary Alberta T3J 3Z5 ਵਿਖੇ ਲਗਾਇਆ ਗਿਆ।ਪੁਸਤਕ ਮੇਲੇ ਦੇ ਮੁੱਖ ਪ੍ਰਬੰਧਕ ਮਾਸਟਰ ਭਜਨ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਇਹ ਮੇਲਾ 8 ਮਾਰਚ ਦੇ ਇੰਟਰਨੈਸ਼ਨਲ ਵੁਮੈਨ ਡੇ ਅਤੇ 23 ਮਾਰਚ ਦੇ ਸ਼ਹੀਦਾਂ; ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਸ਼ਹਾਦਤ ਨੂੰ ਸਮਰਪਿਤ ਸੀ।ਇਸ ਪੁਸਤਕ ਮੇਲੇ ਵਿੱਚ ਪਾਠਕਾਂ ਦੀ ਮੰਗ ਤੇ ਪੁਰਾਣੀਆਂ ਕਿਤਾਬਾਂ ਤੋਂ ਇਲਾਵਾ ਨਵੀਆਂ ਸਾਹਿਤਕ, ਰਾਜਨੀਤਕ, ਸਭਿਅਚਾਰਕ, ਸਿਹਤ ਆਦਿ ਸਬੰਧੀ ਕਵਿਤਾ, ਕਹਾਣੀਆਂ, ਨਾਵਲ, ਲੇਖਾਂ ਦੀਆਂ ਕਵਿਤਾਵਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚੋਂ ਅਨੇਕਾਂ ਪਾਠਕਾਂ ਨੇ ਆਪਣੇ ਮਨਪਸੰਦ ਦੀਆਂ ਕਿਤਾਬਾਂ ਖਰਦੀਆਂ।ਇਸ ਮੇਲੇ ਵਿੱਚ ਪਾਠਕਾਂ ਦੀ ਮੰਗ ਤੇ ਪੰਜਾਬੀ ਤੋਂ ਇਲਾਵਾ ਅੰਗਰੇਜੀ ਤੇ ਹਿੰਦੀ ਵਿੱਚ ਕਿਤਾਬਾਂ ਵੀ ਰੱਖੀਆਂ ਗਈਆਂ।ਪਾਠਕਾਂ ਨੇ ਆਪਣੀ ਮਨ ਪਸੰਦ ਦੀਆਂ ਨਵੀਂਆਂ ਕਿਤਾਬਾਂ ਬੁੱਕ ਵੀ ਕੀਤੀਆਂ, ਜੋ ਸਟਾਕ ਵਿੱਚ ਨਹੀਂ ਸਨ।ਪਹਿਲੇ ਦਿਨ ‘ਪ੍ਰੌਗਰੈਸਿਵ ਕਲਾ ਮੰਚ’ ਦੇ ਨੌਜਵਾਨ ਕਲਾਕਾਰਾਂ ਵਲੋਂ ਵਲੰਟੀਅਰ ਵੀ ਕੀਤਾ ਗਿਆ।ਪ੍ਰਬੰਧਕਾਂ ਵਲੋਂ ਪਾਠਕਾਂ ਸਮੇਤ ਮੀਡੀਆ ਦਾ ਵੀ ਧੰਨਵਾਦ ਕੀਤਾ ਗਿਆ, ਜੋ ਹਮੇਸ਼ਾਂ ਪੁਸਤਕ ਮੇਲੇ ਨੂੰ ਭਰਵਾਂ ਹੁੰਗਾਰਾ ਤੇ ਸਹਿਯੋਗ ਦਿੰਦੇ ਹਨ।ਤੁਸੀਂ ਆਪਣੀ ਮਨਪਸੰਦ ਦੀਆਂ ਕਿਤਾਬਾਂ ਮਾਸਟਰ ਭਜਨ ਸਿੰਘ ਨਾਲ਼ 403-455-4220 ਤੇ ਸੰਪਰਕ ਕਰਕੇ ਉਨ੍ਹਾਂ ਦੇ ਘਰੋਂ ਵੀ ਲੈ ਸਕਦੇ ਹਨ।

Leave a Reply

Your email address will not be published. Required fields are marked *