56 ਇੰਚ ਦੀ ਛਾਤੀ ਵਾਲਾ ਸੁਸ਼ੀਲ ਕੁਮਾਰ

56ਇੰਚ ਦੀ ਛਾਤੀ ਇਕ ਨਿਸ਼ਾਨੀ ਹੈ ਹੌਸਲੇ, ਤਾਕਤ, ਰਹਿਮ ਅਤੇ ਦਿਮਾਗ ਦੀ। ’56 ਇੰਚ ਦੀ ਛਾਤੀ’ ਲਈ ਸਿਹਤ ਚਾਹੀਦੀ ਹੈ। ਚੰਗੀ ਸਿਹਤ ਲਈ ਜ਼ਿੰਦਗੀ ‘ਚ ਖੇਡ ਚਾਹੀਦੀ ਹੈ। ਜ਼ਿੰਦਗੀ ‘ਚ ਖੇਡ ਲਈ ਲਗਨ ਚਾਹੀਦੀ ਹੈ, ਜਿੱਤ ਦਾ ਫਾਰਮੂਲਾ ਚਾਹੀਦਾ ਹੈ ਅਤੇ ਹਾਰ ਦੀ ਪਰਖ ਵੀ ਚਾਹੀਦੀ ਹੈ।
ਖੇਡਾਂ ਸਾਨੂੰ ਅਨੁਸ਼ਾਸਨ ‘ਚ ਰਹਿਣਾ ਸਿਖਾਉਂਦੀਆਂ ਹਨ। ਮਿਹਨਤ ਕਰਨਾ, ਹਾਰ ਨਾ ਮੰਨਣਾ, ਤੁਰੰਤ ਫ਼ੈਸਲੇ ਲੈਣਾ, ਗਲਤੀਆਂ ਤੋਂ ਸਿਖਲਾਈ ਲੈਣ ਦਾ ਗੁਣ ਵਿਕਸਿਤ ਕਰਦੇ ਹਨ। ਇਹ ਗੁਣ ਸਿੱਖਣੇ ਹਨ ਤਾਂ ਖੇਡਾਂ ਨੂੰ ਅਪਣਾਉ, ਕਦੇ ਹਾਰੋਗੇ ਨਹੀਂ।
ਇਹ ਜ਼ਿੰਦਗੀ ਇਕ ਕੁਸ਼ਤੀ ਹੀ ਤਾਂ ਹੈ। ਕਦੇ ਹਾਰ, ਕਦੇ ਜਿੱਤ। ਇਸ ਜਿੱਤ ਨੂੰ ਲੋਕ ’56 ਇੰਚ ਦੀ ਛਾਤੀ’ ਵਜੋਂ ਵੀ ਵੇਖਦੇ ਹਨ। ਪਰ ’56 ਇੰਚ ਦੀ ਛਾਤੀ’ ਜ਼ਿੰਦਗੀ ‘ਚ ਐਵੇਂ ਹੀ ਨਹੀਂ ਬਣਦੀ। ਇਸ ਲਈ ਸਿਰਫ਼ ਜਿੱਤ ਜ਼ਰੂਰੀ ਨਹੀਂ ਹੈ। ਹਾਰਨਾ ਵੀ ਜ਼ਰੂਰੀ ਹੈ। ਹਾਰ ਤੋਂ ਸਿੱਖਣਾ ਜ਼ਰੂਰੀ ਹੈ ਅਤੇ ਸਿੱਖਣ ਤੋਂ ਬਾਅਦ ਫਿਰ ਅੱਗੇ ਵਧਣਾ ਹੁੰਦਾ ਹੈ। ਹਾਰ ਤੋਂ ਸਿੱਖ ਕੇ ਜਿਹੜੇ ਲੋਕ ਫਿਰ ਤੋਂ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਦੀ ਜਿੱਤ ਜ਼ਰੂਰ ਹੁੰਦੀ ਹੈ। ਜਿੱਤਣਾ ਹੈ ਤਾਂ ਕਿਸੇ ਖੇਡ ਨਾਲ ਜੁੜ ਕੇ ਖਿਡਾਰੀ ਬਣ ਜਾਓ। ਖੇਡਾਂ ਅਜਿਹੀ ਸਿੱਖਿਆ ਦਿੰਦੀਆਂ ਹਨ, ਜੋ ਜੀਵਨ ਦੇ ਔਖੇ ਰਾਹਾਂ ਨੂੰ ਸੌਖਾ ਬਣਾ ਦਿੰਦੀ ਹੈ। ਖੇਡ ਕੋਈ ਵੀ ਹੋਵੇ ਕ੍ਰਿਕਟ ਹੋਵੇ, ਫੁਟਬਾਲ ਹੋਵੇ, ਹਾਕੀ ਹੋਵੇ ਜਾਂ ਫਿਰ ਕੁਸ਼ਤੀ ਹੋਵੇ। ਹਰ ਖੇਡ ਮਨੁੱਖ ਨੂੰ ਜ਼ਿੰਦਗੀ ਸੰਤੁਲਿਤ ਤਰੀਕੇ ਨਾਲ ਜੀਉਣ ਦੀ ਕਲਾ ਸਿਖਾਉਂਦੀ ਹੈ। ਕੁਸ਼ਤੀ ਦੀ ਗੱਲ ਕਰੀਏ, ਤਾਂ ਰਾਮਾਇਣ-ਮਹਾਭਾਰਤ ਕਾਲ ਤੋਂ ਹੀ ਇਹ ਖੇਡ ਸਾਡੇ ਜੀਵਨ ਦਾ ਅੰਗ ਰਿਹਾ ਹੈ। ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦਾ ਹਾਂ ਕਿ ਮੈਂ ਇਸ ਸਦੀਆਂ ਪੁਰਾਣੀ ਪਰੰਪਰਾ ਨਾਲ ਜੁੜਿਆ ਹੋਇਆ ਹਾਂ, ਇਸ ਪੁਰਾਣੀ ਖੇਡ ਨੂੰ ਖੇਡ ਰਿਹਾ ਹਾਂ, ਸਿਖਾ ਰਿਹਾ ਹਾਂ। ਖੇਡਾਂ ਸਿਰਫ਼ ਮਨੋਰੰਜਨ ਲਈ ਨਹੀਂ ਹੁੰਦੀਆਂ। ਇਹ ਸਾਨੂੰ ਅਜਿਹੀ ਸਿਖਿਆ ਦਿੰਦੀਆਂ ਹਨ ਕਿ ਅਸੀ ਜ਼ਿੰਦਗੀ ‘ਚ ਵੀ ਸਫ਼ਲ ਹੋਣ ਦੇ ਢੰਗ-ਤਰੀਕੇ ਤੋਂ ਜਾਣੂੰ ਹੋ ਜਾਂਦੇ ਹਾਂ। ਜਦੋਂ ਮੈਂ ਕੁਸ਼ਤੀ ‘ਚ ਆਇਆ ਸੀ ਤਾਂ ਮੈਂ ਕੁੱਝ ਨਹੀਂ ਸੀ, ਪਰ ਅੱਜ ਦੇਸ਼-ਦੁਨੀਆ ਮੈਨੂੰ ਪਛਾਣਦੀ ਹੈ, ਇਹ ਪਛਾਣ ਮੈਨੂੰ ਕੁਸ਼ਤੀ ਨੇ ਹੀ ਦਿੱਤੀ ਅਤੇ ਇਸ ਦੇ ਨਾਲ-ਨਾਲ ਇਸ ਖੇਡ ਨੇ ਮੈਨੂੰ ਇਕ ਅਜਿਹਾ  ਇਨਸਾਨ ਬਣਾਇਆ ਕਿ ਅੱਜ ਮੈਂ ਜ਼ਿੰਦਗੀ ‘ਚ ਕਿਸੇ ਵੀ ਪ੍ਰੇਸ਼ਾਨੀ ਸਾਹਮਣੇ ਹਾਰ ਨਹੀਂ ਮੰਨਦਾ, ਕਿਉਂਕਿ ਖੇਡਾਂ ਹਮੇਸ਼ਾ ਜਿੱਤਣਾ ਸਿਖਾਉਂਦੀਆਂ ਹਨ। ਅੱਜ ਦੀ ਪੀੜ੍ਹੀ  ਲੜਨ ਤੋਂ ਡਰਦੀ ਹੈ। ਛੋਟੀਆਂ-ਛੋਟੀਆਂ ਪ੍ਰੇਸ਼ਾਨੀਆਂ ਦੇ ਸਾਹਮਣੇ ਹਾਰ ਮੰਨ ਲੈਂਦੀ ਹੈ। ਗਲਤੀਆਂ ਤੋਂ ਸਿੱਖਣਾ ਨਹੀਂ ਚਾਹੁੰਦੀ। ਜੇ ਸਫ਼ਲ ਹੋਣਾ ਹੈ ਤਾਂ ਖੇਡਾਂ ਨੂੰ ਅਪਣਾਉਣਾ ਪਵੇਗਾ। ਖਿਡਾਰੀ ਬਣਨਾ ਪਵੇਗਾ, ਖੇਡ ਨੂੰ ਜ਼ਿੰਦਗੀ ‘ਚ ਸ਼ਾਮਲ ਕਰ ਲਿਆ ਤਾਂ ਮਿਹਨਤ ਕਰਨੀ ਸਿੱਖ ਜਾਵੋਗੇ, ਗਲਤੀਆਂ ਤੋਂ ਸਬਕ ਲੈਣਾ ਸਿਖ ਜਾਵੋਗੇ, ਮਿਹਨਤੀ ਹੋ ਜਾਵੋਗੇ ਅਤੇ ਅਨੁਸ਼ਾਸਿਤ ਬਣ ਜਾਵੋਗੇ। ਜੇ ਇਹ ਗੁਣ ਕੋਈ ਮਨੁੱਖ ਅਪਣਾ ਲਵੇ ਤਾਂ ਉਸ ਨੂੰ ਅੱਗੇ ਵਧਣ ਤੋਂ ਕੌਣ ਰੋਕ ਸਕੇਗਾ?
ਮੈਨੂੰ ਕੁਸ਼ਤੀ ਪਿਛੋਕੜ ‘ਚ ਮਿਲੀ, ਮੇਰੇ ਦਾਦਾ ਜੀ ਕੁਸ਼ਤੀ ਕਰਦੇ ਸਨ, ਫਿਰ ਉਨ੍ਹਾਂ ਦੀ ਵਿਰਾਸਤ ਪਿਤਾ ਜੀ ਨੇ ਸੰਭਾਲੀ। ਉਹ ਵੀ ਲੰਮੇ ਸਮੇਂ ਤੱਕ ਕੁਸ਼ਤੀ ਕਰਦੇ ਰਹੇ। ਪਹਿਲਵਾਨੀ ਤੇ ਅਖਾੜਿਆਂ ਨੂੰ ਮੈਂ ਬਚਪਨ ਤੋਂ ਵੇਖਿਆ ਸੀ, ਮਹਿਸੂਸ ਕੀਤਾ ਸੀ। ਜਦੋਂ ਮੈਂ ਸੱਤਵੀਂ ਜਮਾਤ ‘ਚ ਆਇਆ, ਤਾਂ ਮੈਂ ਫ਼ੈਸਲਾ ਕੀਤਾ ਕਿ ਮੈਂ ਵੀ ਕੁਸ਼ਤੀ ‘ਚ ਆਵਾਂਗਾ ਅਤੇ ਇਸ ਪੁਰਾਣੀ ਖੇਡ ‘ਚ ਹੀ ਨਾਂ ਕਮਾਵਾਂਗਾ। ਜਦੋਂ ਮੈਂ ਅਖਾੜੇ ‘ਚ ਕਦਮ ਰੱਖਿਆ ਤਾਂ ਮੈਨੂੰ ਕੁੱਝ ਪਤਾ ਨਹੀਂ ਸੀ। ਸ਼ੁਰੂ-ਸ਼ੁਰੂ ‘ਚ ਤਾਂ ਮੈਂ ਬੱਸ ਕੁੱਟ ਖਾਂਦਾ ਰਿਹਾ, ਪਰ ਇਸ ਕੁੱਟ ਤੋਂ ਸਿਖਦਾ ਵੀ ਰਿਹਾ। ਰੋਜ ਕੁੱਟ ਪੈਂਦੀ, ਹਾਰਦਾ, ਪਰ ਉਸ ਤੋਂ ਸਿਖਦਾ ਸੀ ਕਿ ਕਿਹੜੇ ਸਮੇਂ, ਕਿਹੜਾ ਦਾਅ ਲਗਾਉਣਾ ਹੈ। ਕੁਸ਼ਤੀ ‘ਚ ਆਉਣ ਤੋਂ ਬਾਅਦ ਸਰੀਰ ਤਾਂ ਚੁਸਤ ਹੋਇਆ ਹੀ, ਦਿਮਾਗ ਵੀ ਤੇਜ਼ੀ ਨਾਲ ਕੰਮ ਕਰਨ ਲੱਗਾ। ਸਾਹਮਣੇ ਵਾਲੇ ਨੂੰ ਵੇਖ ਕੇ ਪਲ ਭਰ ‘ਚ ਹੀ ਅੰਦਾਜਾ ਲਗਾ ਲੈਂਦਾ ਸੀ ਕਿ ਇਹ ਕਿਹੜਾ ਦਾਅ ਖੇਡਣ ਵਾਲਾ ਹੈ। ਉਸ ਦੀ ਪਿੱਠ ਲਵਾਉਣ ਲਈ ਮੈਂ ਕੀ ਕਰਨਾ ਹੈ, ਤੁਰੰਤ ਫੈਸਲਾ ਲੈਣ ਦੀ ਸਮਰੱਥਾ ਵੀ ਇਸ ਖੇਡ ਨੂੰ ਖੇਡਣ ਨਾਲ ਵਿਕਸਿਤ ਹੋ ਗਈ। ਮੇਰੇ ਮੌਜੂਦਾ ਗੁਰੂ ਸਤਪਾਲ ਨੇ ਹੀ ਮੈਨੂੰ ਕੁਸ਼ਤੀ ਦੀ ਬਾਰੀਕਿਆਂ ਸਿਖਾਣੀਆਂ ਸ਼ੁਰੂ ਕੀਤੀਆਂ। ਉਨ੍ਹਾਂ ਨੇ ਮੇਰੀ ਖੇਡ ‘ਚ ਸੁਧਾਰ ਲਈ ਮੇਰਾ ਸ਼ੈਡਿਊਲ ਬਣਾਇਆ। ਉਸੇ ਸ਼ੈਡਿਊਲ ਦੇ ਹਿਸਾਬ ਨਾਲ ਮੈਂ ਅਖਾੜੇ ‘ਚ ਅਭਿਆਸ ਕਰਦਾ ਅਤੇ ਅਪਣੀ ਪਰਫਾਰਮੈਂਸ ਨੂੰ ਬਿਹਤਰ ਕਰਦਾ। ਲਗਾਤਾਰ ਅਭਿਆਸ ਨਾਲ ਹਰ ਰੋਜ਼ ਕੁੱਝ ਨਾ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਅਤੇ ਅਪਣੀਆਂ ਗਲਤੀਆਂ ਦਾ ਵੀ ਪਤਾ ਲੱਗਦਾ। ਜਦੋਂ ਕਦੇ ਅਖਾੜੇ ‘ਚ ਹੋਣ ਵਾਲੇ ਮੁਕਾਬਲੇ ‘ਚ ਹਾਰ ਜਾਂਦਾ ਤਾਂ ਮੇਰੀ ਜਿੱਤ ਦੀ ਭੁੱਖ ਹੋਰ ਵੱਧ ਜਾਂਦੀ। ਇਸੇ ਚੀਜ਼ ਨੇ ਮੇਰੇ ਅੰਦਰ ਅੱਗੇ ਵਧਣ ਦੇ ਜਨੂੰਨ ਨੂੰ ਹੋਰ ਵਧਾ ਦਿੱਤਾ। ਹੌਲੀ-ਹੌਲੀ ਮੁਕਾਬਲਿਆਂ ‘ਚ ਵੀ ਹਿੱਸਾ ਲੈਣ ਲੱਗਾ, ਸੂਬਾ ਪੱਧਰ ‘ਤੇ ਖੇਡਿਆ, ਚੈਂਪੀਅਨਸ਼ਿਪ ‘ਚ ਹਿੱਸਾ ਲਿਆ ਅਤੇ ਨਤੀਜੇ ਵੀ ਮਿਲਣ ਲੱਗੇ। 2003 ‘ਚ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ‘ਚ ਕਾਂਸੀ ਦਾ ਤਮਗਾ ਜਿੱਤਿਆ। ਇਸ ਜਿੱਤ ਤੋਂ ਹੋਰ ਅੱਗੇ ਵਧਣ ਦਾ ਹੌਸਲਾ ਮਿਲਿਆ, ਤਾਂ ਇਸੇ ਸਾਲ ਲੰਦਨ ‘ਚ ਆਯੋਜਿਤ ਕਾਮਨਵੈਲਥ ਗੇਮਸ ‘ਚ ਸੋਨ ਤਮਗਾ ਜਿੱਤਿਆ। 2005 ‘ਚ ਕੇਪਟਾਊਨ ‘ਚ ਵੀ ਕਾਮਨਵੈਲਥ ਗੇਮਸ ‘ਚ ਗੋਲਡ ਜਿੱਤਿਆ, 2008 ਬੀਜਿੰਗ ਉਲੰਪਿਕ ‘ਚ ਕਾਂਸੀ, ਜਰਮਨ ਗ੍ਰਾਥ ਪ੍ਰੀਥ ‘ਚ ਗੋਲਡ, 2010 ‘ਚ ਵਰਲਡ ਕੁਸ਼ਤੀ ‘ਚ ਗੋਲਡ, ਇਸੇ ਸਾਲ ਕਾਮਨਵੈਲਥ ਗੇਮਸ ‘ਚ ਗੋਲਡ, 2012 ਲੰਦਨ ਉਲੰਪਿਕ ‘ਚ ਚਾਂਦੀ, 2014 ‘ਚ ਗਲਾਸਗੋ ਕਾਮਨਵੈਲਥ ਗੇਮਸ ‘ਚ ਗੋਲਡ ਜਿੱਤ ਕੇ ਦੁਨੀਆ ਨੂੰ ਵਿਖਾ ਦਿੱਤਾ ਕਿ ਖੇਡ ਹਾਰ ਨਹੀਂ ਜਿੱਤ ਸਿਖਾਉਂਦੀ ਹੈ।
ਜਿੰਦਗੀ ਦਾ ਇਹੀ ਫਾਰਮੂਲਾ ਹੈ। ਮੇਰੇ ਹਿਸਾਬ ਤੋਂ ਹਰ ਮਨੁੱਖ ਨੂੰ ਖਿਡਾਰੀ ਬਣਨਾ ਚਾਹੀਦਾ ਹੈ। ਖੇਡ ਸਾਨੂੰ ਬਹੁਤ ਕੁੱਝ ਸਿਖਾਉਂਦੀ ਹੈ।
ਅਸੀ ਜ਼ਿੰਦਗੀ ‘ਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਕਦੇ ਹਾਰ ਨਹੀਂ ਮੰਨਦੇ, ਉਨ੍ਹਾਂ ਦਾ ਮੁਕਾਬਲਾ ਕਰਦੇ ਹਾਂ, ਅੱਗੇ ਵਧਦੇ ਹਾਂ ਅਤੇ ਉਨ੍ਹਾਂ ‘ਤੇ ਜਿੱਤ ਪ੍ਰਾਪਤ ਕਰ ਲੈਂਦੇ ਹਾਂ। ਮੈਂ ਤਾਂ ਇਹੀ ਕਹਾਂਗਾ ਕਿ ਕੋਈ ਵੀ ਮਨੁੱਖ ਹੋਵੇ, ਖੇਡ ਉਸ ਦੇ ਜੀਵਨ ‘ਚ ਬਦਲਾਅ ਲਿਆ ਸਕਦੀ ਹੈ। ਖੇਡ ਸਿਰਫ ਸਰੀਰ ਨੂੰ ਹੀ ਚੁਸਤ ਨਹੀਂ ਰੱਖਦੀ, ਜੇ ਤੁਸੀ ਦਿਮਾਗੀ ਰੂਪ ਤੋਂ ਪ੍ਰੇਸ਼ਾਨ ਹੋ ਤਾਂ ਖੇਡ ਤੁਹਾਨੂੰ ਰਾਹਤ ਤਾਂ ਦਿੰਦੀ ਹੀ ਹੈ, ਫ਼ੈਸਲਾ ਲੈਣ ਦੀ ਸਮਰੱਥਾ ਵੀ ਵਧਾਉਂਦੀ ਹੈ। ਕਈ ਵਾਰ ਲੋਕ ਮੈਨੂੰ ਮਿਲਦੇ ਹਨ ਅਤੇ ਕਹਿੰਦੇ ਹਨ ਕਿ ਤੁਸੀ ਕੁਸ਼ਤੀ ‘ਚ ਬਹੁਤ ਨਾਂ ਕਮਾਇਆ ਹੈ, ਪਰ ਸਾਰੇ ਪਹਿਲਵਾਨ ਅਜਿਹਾ ਨਹੀਂ ਕਰ ਪਾਉਂਦੇ। ਸਾਰੀ ਜ਼ਿੰਦਗੀ ਮਿਹਨਤ ਕਰਦੇ ਰਹਿੰਦੇ ਹਨ ਅਤੇ ਅਸਫਲ ਹੋਣ ‘ਤੇ ਇਹ ਖੇਤਰ ਛੱਡ ਕੇ ਕੁੱਝ ਹੋਰ ਕਰਨਾ ਸ਼ੁਰੂ ਕਰ ਦਿੰਦੇ ਹਨ।
ਬਾਕੀ ਸਫ਼ਾ 36 ‘ਤੇ
ਉਹ ਕਹਿੰਦੇ ਹਨ ਕਿ ਖੇਡਾਂ ‘ਚ ਆਉਣ ਦਾ ਬਹੁਤ ਜਿਆਦਾ ਲਾਭ ਨਹੀਂ ਹੁੰਦਾ, ਕੁੱਝ ਹੀ ਲੋਕ ਅਪਣੀ ਪਛਾਣ ਬਣਾ ਪਾਉਂਦੇ ਹਨ, ਬਾਕੀ ਤਾਂ ਅੱਗੇ ਵੱਧ ਹੀ ਨਹੀਂ ਪਾਉਂਦੇ ਜਾਂ ਉਨ੍ਹਾਂ ਨੂੰ ਮੌਕਾ ਹੀ ਨਹੀਂ ਮਿਲਦਾ, ਤਾਂ ਇਸ ਖੇਤਰ ‘ਚ ਅੱਗੇ ਵਧਣ ਦਾ ਕੀ ਲਾਭ ਹੁੰਦਾ ਹੈ। ਚਲੋ, ਇਹ ਮੰਨ ਲਉ ਕਿ ਤੁਸੀ ਪ੍ਰੋਫੈਸ਼ਨਲੀ ਨਹੀਂ, ਸੌਕ ਵਜੋਂ ਖੇਡਾਂ ਨਾਲ ਜੁੜੇ ਹੋ, ਤਾਂ ਇਸ ਦਾ ਫਾਇਦਾ ਤੁਹਾਨੂੰ ਬਹੁਤ ਹੋਵੇਗਾ। ਸਭ ਤੋਂ ਪਹਿਲਾਂ ਤਾਂ ਇਹ ਕਿ ਅੱਜ ਦੇ ਸਮੇਂ ‘ਚ ਹਰ ਮਨੁੱਖ ਦਵਾਈਆਂ ‘ਤੇ ਨਿਰਭਰ ਹੋ ਗਿਆ। ਸਿਹਤ ਕਦੇ ਸਹੀ ਰਹਿੰਦੀ ਹੀ ਨਹੀਂ ਹੈ, ਅਸੀ ਦਵਾਈਆਂ ‘ਤੇ, ਜਿਮ ‘ਚ, ਡਾਕਟਰ ਕੋਲ ਤਾਂ ਪੈਸੇ ਪਾਣੀ ਦੀ ਤਰ੍ਹਾਂ ਵਹਾ ਦਿੰਦੇ ਹਾਂ, ਪਰ ਕਦੇ ਇਹ ਨਹੀਂ ਸੋਚਦੇ ਕਿ ਖੇਡਾਂ ਨੂੰ ਜੀਵਨ ‘ਚ ਸ਼ਾਮਲ ਕਰ ਕੇ ਖੁਦ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ।
ਕਿਸੇ ਵੀ ਖੇਡ ਨੂੰ ਖੇਡਣ ਸਮੇਂ ਮਿਹਨਤ ਕਰਨੀ ਪੈਂਦੀ ਹੈ, ਜਦੋਂ ਸਰੀਰ ਮਿਹਨਤ ਕਰੇਗਾ, ਤਾਂ ਬੀਮਾਰ ਨਹੀਂ ਹੋਵੇਗਾ ਅਤੇ ਸਿਹਤ ਵੀ ਫਿਟ ਰਹੇਗੀ। ਅੱਜ ਦੇ ਸਮੇਂ ‘ਚ ਸਾਡਾ ਸ਼ੈਡਿਊਲ ਵਿਗੜਦਾ ਰਹਿੰਦਾ ਹੈ। ਜੇ ਖੇਡਾਂ ‘ਚ ਅਨੁਸ਼ਾਸਨ ਸਿੱਖ ਕੇ ਇਸ ਨੂੰ ਜ਼ਿੰਦਗੀ ‘ਚ ਸ਼ਾਮਲ ਕੀਤਾ ਜਾਵੇ ਤਾਂ ਇਹ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ। ਜਿਸ ਤਰ੍ਹਾਂ ਅਸੀ ਮੈਦਾਨ ‘ਚ ਲੜਨ ਤੋਂ ਨਹੀਂ ਡਰਦੇ, ਜ਼ਿੰਦਗੀ ‘ਚ ਵੀ ਹਰ ਪ੍ਰੇਸ਼ਾਨੀ ਨਾਲ ਹੱਸ ਕੇ ਮੁਕਾਬਲਾ ਕਰ ਲੈਂਦੇ ਹਾਂ। ਖੇਡਣ ਸਮੇਂ ਤੁਸੀਂ ਰੋਜ਼ਾਨਾ ਲੜਨਾ ਹੁੰਦਾ ਹੈ, ਹਾਰ ਵੀ ਹੁੰਦੀ ਹੈ, ਤਾਂ ਜਿੱਤ ਕਿਵੇਂ ਹੋਵੇਗੀ, ਇਹ ਵੀ ਦਿਮਾਗ ਲਗਾਉਣਾ ਹੁੰਦਾ ਹੈ। ਇਹ ਤੁਹਾਡੀ ਇੱਛਾ ਸ਼ਕਤੀ  ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸੋਚਣ ਅਤੇ ਫੈਸਲਾ ਲੈਣ ਦੀ ਸਮਰੱਥਾ ਨੂੰ ਵੀ ਮਜ਼ਬੂਤ ਬਣਾਉਂਦੀ ਹੈ। ਖੇਡਾਂ ਸਾਨੂੰ ਅਨੁਸ਼ਾਸਨ ‘ਚ ਰਹਿਣਾ ਸਿਖਾਉਂਦੀਆਂ ਹਨ। ਮਿਹਨਤ ਕਰਨਾ, ਹਾਰ ਨਾ ਮੰਨਣਾ, ਤੁਰੰਤ ਫੈਸਲੇ ਲੈਣਾ, ਗਲਤੀਆਂ ਤੋਂ ਸਿਖਲਾਈ ਲੈਣ ਦੇ ਗੁਣ ਵਿਕਸਿਤ ਹੁੰਦੇ ਚਲੇ ਜਾਂਦੇ ਹਨ। ਇਹ ਗੁਣ ਸਿੱਖਣੇ ਹਨ ਤਾਂ ਖੇਡਾਂ ਨੂੰ ਅਪਣਾ ਲਓ, ਕਦੇ ਹਾਰੋਗੇ ਨਹੀਂ।

Leave a Reply

Your email address will not be published. Required fields are marked *