fbpx Nawidunia - Kul Sansar Ek Parivar

ਹਰਿਆਣਾ ਵਿੱਚ ਇਕ-ਦੂਜੇ ਖ਼ਿਲਾਫ਼ ਸੜਕਾਂ ‘ਤੇ ਉੱਤਰੇ ਭਾਜਪਾ ਕਾਰਕੁਨ ਤੇ ਕਿਸਾਨ, ਕੈਪਟਨ ਦੇ ਪੁਤਲੇ ਫੂਕੇ

ਚੰਡੀਗੜ੍ਹ : ਪੰਜਾਬ ਵਿਚ ਪੁਲੀਸ ਦੀ ਮੌਜੂਦਗੀ ਵਿਚ ਭਾਜਪਾ ਵਿਧਾਇਕ ਅਰੂਣ ਨਾਰੰਗ ਨਾਲ ਕੁੱਟਮਾਰ ਅਤੇ ਉਨ੍ਹਾਂ ਨੂੰ ਨਿਰਵਸਤਰ ਕਰਨ ਦੇ ਵਿਰੋਧ ਵਿਚ ਭਾਜਪਾਈਆਂ ਦਾ ਗੁੱਸਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਹਰਿਆਣਾ ਵਿਚ ਇਸ ਦਾ ਤਿੱਖਾ ਵਿਰੋਧ ਦੇਖਣ ਨੂੰ ਮਿਲਿਆ। ਮੰਗਲਵਾਰ ਨੂੰ ਸੂਬੇ ਦੀਆਂ ਸੜਕਾਂ ‘ਤੇ ਭਾਜਪਾ ਕਾਰਕੁਨਾਂ ਅਤੇ ਕਿਸਾਨ ਇਕ-ਦੂਜੇ ਖ਼ਿਲਾਫ਼ ਨਜ਼ਰ ਆਏ। ਭਾਜਪਾਈਆਂ ਨੇ ਜਿੱਥੇ ਸੂਬੇ ਭਰ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਫੂਕੇ, ਉਥੇ ਕਈ ਥਾਵਾਂ ‘ਤੇ ਕਿਸਾਨ ਭਾਜਪਾ ਦਫ਼ਤਰਾਂ ਦਾ ਘਿਰਾਓ ਕਰਨ ਪਹੁੰਚੇ। ਫਰੀਦਾਬਾਦ ਜ਼ਿਲ੍ਹੇ ਵਿਚ ਭਾਜਪਾ ਆਗੂਆਂ ਨੇ ਜ਼ਿਲ੍ਹਾ ਮੁੱਖ ਦਫ਼ਤਰ ‘ਤੇ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ।
ਆਗੂਆਂ ਨੇ ਕਿਹਾ ਕਿ ਇਸ ਘਟਨਾ ਨੇ ਲੋਕਤੰਤਰ ਦੀ ਹੱਤਿਆ ਕੀਤੀ ਹੈ। ਜਿਸ ਤਰ੍ਹਾਂ ਪੁਲੀਸ ਦੀ ਮੌਜੂਦਗੀ ਵਿਚ ਵਿਧਾਇਕ ਨਾਲ ਕੁੱਟਮਾਰ ਕੀਤੀ ਗਈ, ਇਸ ਤੋਂ ਸਾਫ਼ ਹੈ ਕਿ ਕੈਪਟਨ ਸਰਕਾਰ ਦੀ ਸ਼ੈਅ ‘ਤੇ ਇਹ ਹਮਲਾ ਕਰਵਾਇਆ ਗਿਆ। ਯੁਵਾ ਮੋਰਚਾ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ‘ਤੇ ਡੰਡੇ ਵਰ੍ਹਾਉਂਦੇ ਹੋਏ ਅਗਨ ਭੇਟ ਕੀਤਾ।
ਉਧਰ ਹਿਸਾਰ ਵਿਚ ਭਾਜਪਾਈਆਂ ਦੇ ਪੁਤਲਾ ਫੂਕਣ ਦੀ ਗੱਲ ਸੁਣ ਕੇ ਕਿਸਾਨ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਪਹੁੰਚ ਗਏ। ਕਿਸਾਨਾਂ ਨੇ ਨਾਕਾ ਤੋੜ ਦਿੱਤਾ। ਇਸ ਦੌਰਾਨ ਪੁਲੀਸ ਅਤੇ ਕਿਸਾਨਾਂ ਵਿਚਾਲੇ ਧੱਕਾ-ਮੁੱਕੀ ਵੀ ਹੋਈ ਅਤੇ ਆਖ਼ਰਕਾਰ ਕਿਸਾਨਾਂ ਨੇ ਪੁਤਲਾ ਫੂਕ ਦਿੱਤਾ। ਕਿਸਾਨਾਂ ਨੂੰ ਸਮਝਾਉਣ ਲਈ ਡੀ.ਆਈ.ਜੀ. ਬਲਵਾਨ ਸਿੰਘ ਰਾਣਾ ਵੀ ਆਏ ਸਨ, ਪਰ ਕਿਸਾਨ ਨੇ ਉਨ੍ਹਾਂ ਦੀ ਵੀ ਗੱਲ ਨਾ ਮੰਨੀ।

Share this post

Leave a Reply

Your email address will not be published. Required fields are marked *