2008 ਤੋਂ 22% ਜ਼ਿਆਦਾ ਮੈਚ ਜਿੱਤੀ ਟੀਮ ਇੰਡੀਆ, ਬੀ.ਸੀ.ਸੀ.ਆਈ ਦੀ ਆਮਦਨ ਵਿੱਚ ਵਾਧਾ

ਨਵੀਂ ਦਿੱਲੀ : ਆਈ.ਪੀ.ਐਲ. ਭਾਵ ਇੰਡੀਅਨ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਦੇ 13 ਸਾਲ ਪੂਰੇ ਹੋ ਰਹੇ ਹਨ। ਇਸ ਨੇ ਦੁਨੀਆ ਭਰ ਵਿਚ ਕ੍ਰਿਕਟ, ਖਿਡਾਰੀਆਂ ਅਤੇ ਕ੍ਰਿਕਟ ਬੋਰਡ ‘ਤੇ ਵੱਡਾ ਅਸਰ ਪਾਇਆ ਹੈ। ਹੁਣ ਜ਼ਿਆਦਾਤਰ ਦੇਸ਼ ਇਸ ਦੇ ਹਿਸਾਬ ਨਾਲ ਆਪਣਾ ਕ੍ਰਿਕਟ ਕੈਲੰਡਰ ਤਿਆਰ ਕਰਦੇ ਹਨ। ਕਈ ਦੇਸ਼ਾਂ ਦੇ ਖਿਡਾਰੀਆਂ ਨੇ ਤਾਂ ਖੁੱਲ੍ਹ ਕੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਨੈਸ਼ਨਲ ਟੀਮ ਦੇ ਮੈਚਾਂ ਦੀਆਂ ਤਰੀਕਾਂ ਆਈ.ਪੀ.ਐਲ. ਸ਼ਡਿਊਲ ਨਾਲ ਟਕਰਾਉਣਗੀਆਂ ਤਾਂ ਉਹ ਆਈ.ਪੀ.ਐਲ. ਨੂੰ ਤਰਜੀਹ ਦੇਣਗੇ।
ਉਮੀਦ ਮੁਤਾਬਕ ਆਈ.ਪੀ.ਐਲ. ਦਾ ਸਭ ਤੋਂ ਜ਼ਿਆਦਾ ਅਸਰ ਭਾਰਤੀ ਕ੍ਰਿਕਟ, ਇਥੋਂ ਦੇ ਖਿਡਾਰੀਆਂ ਅਤੇ ਇਥੋਂ ਦੇ ਬੋਰਡ, ਭਾਵ ਬੀ.ਸੀ.ਸੀ.ਆਈ. ‘ਤੇ ਪਿਆ ਹੈ। ਉਹ ਵੀ ਸਕਾਰਾਤਮਕ। ਆਈ.ਪੀ.ਐਲ. ਤੋਂ ਇਨ੍ਹਾਂ ਦੇ ਪ੍ਰਦਰਸ਼ਨ, ਕਮਾਈ ਅਤੇ ਰੁਤਬੇ ਵਿਚ ਕਈ ਗੁਣਾ ਵਾਧਾ ਹੋਇਆ ਹੈ।
ਦੁਨੀਆ ਦੀ ਇਸ ਸਭ ਤੋਂ ਵੱਡੀ ਕ੍ਰਿਕਟ ਲੀਗ ਨੇ ਭਾਰਤੀ ਕ੍ਰਿਕਟ ਦੀ ਤਸਵੀਰ ਨੂੰ 13 ਸਾਲਾਂ ਵਿਚ ਬਹੁਤ ਬਦਲ ਦਿੱਤਾ ਹੈ। ਆਈ.ਪੀ.ਐਲ. ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਤਿੰਨੋਂ ਫਾਰਮੇਟ ਮਿਲਾ ਕੇ 38% ਮੈਚ ਹੀ ਜਿੱਤ ਸਕੀ ਸੀ। ਇਸ ਤੋਂ ਪਹਿਲੇ ਸੀਜ਼ਨ ਭਾਵ 2008 ਤੋਂ ਬਾਅਦ ਤੋਂ ਭਾਰਤ ਦੀ ਮੈਚ ਜਿੱਤਣ ਦੀ ਦਰ 22% ਵੱਧ ਗਈ ਹੈ। ਉਦੋਂ ਤੋਂ ਹੁਣ ਤੱਕ ਭਾਰਤ ਨੇ 60% ਮੈਚ ਜਿੱਤੇ ਹਨ। ਹੁਣ ਇਸ ਨੂੰ ਤਿੰਨੋਂ ਫਾਰਮੇਟ ਵਿਚ ਦੇਖਦੇ ਹਾਂ।
ਟੈਸਟ ਵਿਚ ਜਿੱਤ ਦੀ ਦਰ 22% ਤੋਂ 51% ‘ਤੇ ਪਹੁੰਚੀ
ਭਾਰਤੀ ਟੀਮ ਨੇ ਟੈਸਟ ਕ੍ਰਿਕਟ ਵਿਚ ਆਈ.ਪੀ.ਐਲ. ਸ਼ੁਰੂ ਹੋਣ ਤੋਂ ਪਹਿਲਾਂ 76 ਸਾਲ ਵਿਚ 418 ਮੈਚ ਖੇਡੇ ਸਨ। ਭਾਵ ਮਹਿਜ਼ 22%। ਲੀਗ ਦੀ ਸ਼ੁਰੂਆਤ ਤੋਂ ਹੁਣ ਤਕ ਭਾਵ 13 ਸਾਲ ਵਿਚ ਟੀਮ ਇੰਡੀਆ ਨੇ 132 ਟੈਸਟ ਮੈਚ ਖੇਡੇ ਹਨ। ਇਨ੍ਹਾਂ ਵਿਚੋਂ 68 ਮੈਚ ਜਿੱਤ ਲਏ ਹਨ, ਭਾਵ 51% ਜਿੱਤ।
ਵਨਡੇ ਵਿਚ ਜਿੱਤ ਦੀ ਦਰ 47% ਤੋਂ ਵੱਧ ਕੇ 62% ਹੋਈ
ਆਈ.ਪੀ.ਐਲ. ਤੋਂ ਪਹਿਲਾਂ ਭਾਰਤੀ ਟੀਮ ਨੇ 34 ਸਾਲ ਵਿਚ 682 ਮੈਚ ਖੇਡੇ ਸਨ। ਇਨ੍ਹਾਂ ਵਿਚੋਂ 323 ਵਨਡੇ ਮੈਚ ਜਿੱਤੇ ਸਨ, ਭਾਵ 47% ਜਿੱਤ ਹਾਸਲ ਹੋਈ ਸੀ। ਆਈ.ਪੀ.ਐਲ. ਦੀ ਸ਼ੁਰੂਆਤ ਤੋਂ ਬਾਅਦ ਦੇ 13 ਸਾਲਾਂ ਵਿਚ ਭਾਰਤ ਨੇ 311 ਵਨਡੇ ਮੈਚ ਖੇਡੇ।
ਟੀ-20 ਵਿਚ 60% ਤੋਂ 62% ਹੋਈ ਜਿੱਤ ਦੀ ਦਰ
ਆਈ.ਪੀ.ਐਲ. ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੇ ਸਿਰਫ਼ 10 ਟੀ-20 ਮੈਚ ਖੇਡੇ ਸਨ। ਇਨ੍ਹਾਂ ਵਿਚੋਂ 6 ਟੀ-20 ਮੈਚ ਜਿੱਤ ਲਏ ਸਨ, ਭਾਵ 60% ਮੈਚ ਵਿਚ ਕਾਮਯਾਬੀ। ਆਈ.ਪੀ.ਐਲ. ਸ਼ੁਰੂ ਹੋਣ ਤੋਂ ਬਾਅਦ ਤੋਂ ਹੁਣ ਤੱਕ 132 ਟੀ-20 ਮੈਚ ਖੇਡੇ ਹਨ। ਇਨ੍ਹਾਂ ਵਿਚੋਂ 82 ਮੈਚ ਜਿੱਤੇ ਹਨ, ਭਾਵ 62% ਮੈਚ ਜਿੱਤ ਰਹੀ ਹੈ ਟੀਮ ਇੰਡੀਆ।

Leave a Reply

Your email address will not be published. Required fields are marked *