fbpx Nawidunia - Kul Sansar Ek Parivar

ਮੋਗਾ : ਕੈਨੇਡਾ ਤੋਂ ਆਏ ਪਰਿਵਾਰ ਦੀ ਬੁਰੀ ਤਰ੍ਹਾਂ ਕੁੱਟਮਾਰ, ਗੱਡੀ ਵਿੱਚ ਜਬਰੀ ਬਿਠਾ ਕੇ ਅੱਗ ਲਾਈ

ਮੋਗਾ : ਪੰਜਾਬ ਦੇ ਮੋਗਾ ਜ਼ਿਲ੍ਹੇ ਵਿਚ ਗੱਡੀ ਬੈਕ ਕਰਦੇ ਸਮੇਂ ਹੋਏ ਵਿਵਾਦ ਮਗਰੋਂ ਨੌਜਵਾਨਾਂ ਨੇ ਪਰਵਾਸੀ ਭਾਰਤੀ ਨੂੰ ਬੇਸਬਾਲ ਨਾਲ ਬੁਰੀ ਤਰ੍ਹਾਂ ਕੁੱਟਿਆ ਤੇ ਉਸ ਦੀ ਪਤਨੀ ਨਾਲ ਛੇੜਛਾੜ ਕੀਤੀ। ਨੌਜਵਾਨਾਂ ਨੇ ਉਸ ਤੋਂ ਬੈਗ ਖੋਹ ਲਿਆ, ਜਿਸ ਵਿਚ ਕਰੀਬ 80 ਹਜ਼ਾਰ ਰੁਪਏ ਦੀ ਨਕਦੀ, ਸਾਢੇ 6 ਤੋਲੇ ਸੋਨਾ ਤੇ 3 ਘੜੀਆਂ ਸਨ। ਪਰ ਨੌਜਵਾਨਾਂ ਦਾ ਏਨੇ ਨਾਲ ਹੀ ਮਨ ਨਹੀਂ ਭਰਿਆ। ਉਨ੍ਹਾਂ ਨੇ ਪਰਿਵਾਰ ਨੂੰ ਜਬਰੀ ਗੱਡੀ ਵਿਚ ਬਿਠਾਇਆ ਤੇ ਅੱਗ ਲਗਾ ਦਿੱਤੀ ਪਰ ਲੋਕਾਂ ਦੀ ਮਦਦ ਨਾਲ ਉਹ ਬਾਹਰ ਨਿਕਲ ਸਕੇ। ਪੁਲੀਸ ਨੇ 5 ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਥਾਣਾ ਨਿਹਾਲ ਸਿੰਘ ਵਾਲਾ ਦੇ ਏ.ਐਸ.ਆਈ. ਹਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਝੰਡੇਵਾਲਾ ਹਾਲ ਆਬਾਦ ਕੈਨੇਡਾ ਵਾਸੀ ਹਨੀ ਕੁਮਾਰ ਨੇ ਸ਼ਿਕਾਇਤ ਦਿੱਤੀ ਹੈ। ਉਸ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਭੁਪਿੰਦਰ ਕੁਮਾਰ ਦਾ ਵਿਆਹ 4 ਅਪ੍ਰੈਲ ਨੂੰ ਹੋਣਾ ਹੈ। ਇਸ ਲਈ ਉਹ ਪਰਿਵਾਰ ਸਮੇਤ 2 ਮਹੀਨੇ ਦੀ ਛੁੱਟੀ ਲੈ ਕੇ ਕੈਨੇਡਾ ਤੋਂ ਆਇਆ ਸੀ। ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਉਹ ਆਪਣੇ ਨਾਨਕੇ ਘਰ ਪਿੰਡ ਮਾਣੂਕੇ ਸਥਿਤ ਨਾਨੀ ਕੈਲਾਸ਼ਵੰਤੀ ਦੇ ਘਰ ਸਕਾਰਪੀਓ ਗੱਡੀ ਵਿਚ ਆਏ ਸਨ।
ਉਨ੍ਹਾਂ ਨਾਲ ਪਤਨੀ ਕਰਮਜੀਤ ਕੌਰ, ਦੋ ਸਾਲ ਦੀ ਧੀ ਅਵੀਰਾ ਵੀ ਸੀ। ਉਹ ਨਾਨੀ ਨੂੰ ਲੈਣ ਆਏ ਸਨ। ਉਹ ਰਾਤ ਨੂੰ ਜਦੋਂ ਗੱਡੀ ਬੈਕ ਕਰ ਰਿਹਾ ਸੀ ਤਾਂ ਉਥੇ ਖੜ੍ਹੇ ਕੁਝ ਨੌਜਵਾਨ ਭੜਕ ਗਏ। ਉਨ੍ਹਾਂ ਵਿਚੋਂ ਇਕ ਗੁਰਪ੍ਰੀਤ ਸਿੰਘ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਸੀ। ਜਵਾਬ ਵਿਚ ਉਸ ਨੇ ਕਿਹਾ ਕਿ ਥਾਂ ਬਹੁਤ ਹੈੈੈੈ, ਉਹ ਆਰਾਮ ਨਾਲ ਬੈਕ ਕਰ ਲਵੇਗਾ। ਉਹ ਥੋੜ੍ਹਾ ਸਾਈਡ ‘ਤੇ ਹੋ ਜਾਣ। ਪਰ ਉਨ੍ਹਾਂ ਨੂੰ ਗੁੱਸਾ ਆ ਗਿਆ। ਉਨ੍ਹਾਂ ਨੇ ਪਰਿਵਾਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਬਰੀ ਗੱਡੀ ਵਿਚ ਬਿਠਾ ਕੇ ਅੱਗ ਲਾ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਏ। ਪਰਿਵਾਰ ਕਿਸੇ ਤਰ੍ਹਾਂ ਗੱਡੀ ਵਿੱਚੋਂ ਬਾਹਰ ਆ ਗਿਆ ਪਰ ਗੱਡੀ ਸੜ ਕੇ ਸਵਾਹ ਹੋ ਗਈ। ਪੁਲੀਸ ਨੇ ਗੁਰਪ੍ਰੀਤ ਸਿੰਘ ਗੋਪੀ, ਗੋਬਿੰਦ ਸਿੰਘ ਕੁੰਦਨ, ਸੰਦੀਪ ਸਿੰਘ, ਗੁਰਦੀਪ ਸਿੰਘ ਤੇ ਕਿਸ਼ਨ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Share this post

Leave a Reply

Your email address will not be published. Required fields are marked *