fbpx Nawidunia - Kul Sansar Ek Parivar

ਖੱਟਰ ਦਾ ਘਿਰਾਓ : ਕਿਸਾਨਾਂ ਤੇ ਪੁਲੀਸ ਵਿਚਾਲੇ ਝੜਪ ਕਾਰਨ ਕਈ ਜ਼ਖ਼ਮੀ

ਰੋਹਤਕ : ਇਥੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਘਿਰਾਓ ਕਰਨ ਆਏ ਕਿਸਾਨਾਂ ਤੇ ਪੁਲੀਸ ਦਰਮਿਆਨ ਝੜਪ ਹੋ ਗਈ ਜਿਸ ਕਾਰਨ ਕਈ ਪ੍ਰਦਰਸ਼ਨਕਾਰੀ ਤੇ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਮੁੱਖ ਮੰਤਰੀ ਖੱਟਰ ਨੇ ਆਈਟੀਆਈ ਗਰਾਊਂਡ ਵਿਚ ਸਤਿਗੁਰੂ ਦਾਸ ਸ਼ਰਮਾ ਦੀ ਸ਼ੋਕ ਸਭਾ ਵਿਚ ਆਉਣਾ ਸੀ। ਇਸ ਕਾਰਨ ਮੁੱਖ ਮੰਤਰੀ ਦਾ ਹੈਲੀਪੈਡ ਬਾਬਾ ਮਸਤਨਾਥ ਸਥਿਤ ਮਠ ਵਿਚ ਬਣਾਇਆ ਗਿਆ ਸੀ। ਇਸ ਮੌਕੇ ਪੁਲੀਸ ਦੇ ਉਚ ਅਧਿਕਾਰੀ ਵੀ ਪੁੱਜੇ। ਖਬਰ ਲਿਖੇ ਜਾਣ ਤਕ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਕਿਸਾਨਾਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਦਾ ਹੈਲੀਕਾਪਟਰ ਉਤਰਨ ਨਹੀਂ ਦੇਣਗੇ। ਇਸ ਤੋਂ ਪਹਿਲਾਂ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲੀਸ ਨੇ ਬੈਰੀਕੇਡ ਲਾਏ ਸਨ। ਕਿਸਾਨਾਂ ਨੇ ਬੈਰੀਕਾਡ ਲੰਘਣੇ ਚਾਹੇ ਤਾਂ ਪੁਲੀਸ ਨੇ ਉਨ੍ਹਾਂ ’ਤੇ ਲਾਠੀਆਂ ਵਰ੍ਹਾਈਆਂ। ਦੂਜੇ ਪਾਸੇ ਕਿਸਾਨਾਂ ਨੇ ਪੁਲੀਸ ’ਤੇ ਪਥਰਾਅ ਵੀ ਕੀਤਾ।

Share this post

Leave a Reply

Your email address will not be published. Required fields are marked *