fbpx Nawidunia - Kul Sansar Ek Parivar

ਪੰਜਾਬ ‘ਚ ‘ਬੰਧੂਆ ਮਜ਼ਦੂਰੀ’ ਮਸਲੇ ‘ਤੇ ਲਿਖੀ ਚਿੱਠੀ ਬਾਰੇ ਕੇਂਦਰ ਨੇ ਦਿੱਤੀ ਸਫ਼ਾਈ

ਨਵੀਂ ਦਿੱਲੀ : ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖ ਕੇ ਪੁੱਛਿਆ ਗਿਆ ਸੀ ਕਿ ਬਾਹਰੀ ਸੂਬਿਆਂ ਤੋਂ ਮਜ਼ਦੂਰਾਂ ਨੂੰ ਚੰਗੀ ਤਨਖਾਹ ਦਾ ਵਾਅਦਾ ਕਰਕੇ ਸੱਦਿਆਂ ਜਾਂਦਾ ਹੈ ਪਰ ਜਦੋਂ ਉਹ ਪੰਜਾਬ ਆਉਂਦੇ ਹਨ ਤਾਂ ਉਨ੍ਹਾਂ ਤੋਂ ‘ਬੰਧੂਆ ਮਜ਼ਦੂਰੀ’ ਕਰਵਾਈ ਜਾਂਦੀ ਹੈ। ਇਸ ਚਿੱਠੀ ਨੂੰ ਮੀਡੀਆ ਅਤੇ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਪੰਜਾਬ ਦੇ ਅੰਦੋਲਨਕਾਰੀ ਕਿਸਾਨਾਂ ਨਾਲ ਜੋੜ ਕੇ ਦੇਖਿਆ ਗਿਆ। ਹੁਣ ਗ੍ਰਹਿ ਮੰਤਰਾਲਾ ਨੇ ਇਸ ਬਾਰੇ ਸਪਸ਼ਟੀਕਰਨ ਦਿੰਤਾ ਹੈ। ਮੰਤਰਾਲਾ ਨੇ ਚਿੱਠੀ ਨੂੰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਪਿਛਲੇ ਦੋ ਸਾਲਾਂ ਤੋਂ ਜਾਰੀ ਸਮੱਸਿਆ ਦੇ ਬਾਰੇ ਦੱਸਿਆ ਹੈ।

ਕੇਂਦਰ ਸਰਕਾਰ ਨੇ ਅੱਜ ਇਹ ਸਪੱਸ਼ਟ ਕੀਤਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਨੂੰ ਲਿਖੇ ਗਏ ਪੱਤਰ ਦਾ ਪੰਜਾਬ ਦੇ ਕਿਸਾਨਾਂ ਦੀ ਖ਼ਿਲਾਫ਼ਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਪੱਤਰ ਦਾ ਮਕਸਦ ਸਿਰਫ਼ ਇਕ ਆਮ ਸਮੱਸਿਆ ਸਮਾਜਿਕ-ਆਰਥਿਕ ਸਮੱਸਿਆ ਬੰਧੂਆ ਮਜ਼ਦੂਰੀ ਦੇ ਮੁੱਦੇ ਨੂੰ ਉਜਾਗਰ ਕਰਨਾ ਸੀ ਅਤੇ ਇਸ ਪੱਤਰ ਰਾਹੀਂ ਸਿਰਫ਼ ਮਨੁੱਖੀ ਤਸਕਰੀ ਖ਼ਿਲਾਫ਼ ਢੁੱਕਵੀਂ ਕਾਰਵਾਈ ਕਰਨ ਦੀ ਹਦਾਇਤ ਕਰਨਾ ਸੀ। ਇਕ ਸਰਕਾਰੀ ਬਿਆਨ ਰਾਹੀਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ, ‘‘ਮੀਡੀਆ ਦੇ ਇਕ ਵਰਗ ਵੱਲੋਂ ਇਹ ਰਿਪੋਰਟ ਕੀਤਾ ਗਿਆ ਕਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਲਿਖੇ ਗਏ ਇਕ ਪੱਤਰ ਵਿੱਚ ਕਿਸਾਨਾਂ ਖ਼ਿਲਾਫ਼ ਦੋਸ਼ ਲਗਾਏ ਗਏ ਹਨ। ਇਹ ਖ਼ਬਰਾਂ ਗੁੰਮਰਾਹਕੁਨ ਹਨ। ਇਹ ਪੱਤਰ ਇਕ ਰੂਟੀਨ ਸੰਚਾਰ ਹੈ ਅਤੇ ਇਸ ਦਾ ਕੋਈ ਹੋਰ ਮਤਲਬ ਨਹੀਂ ਕੱਢਿਆ ਜਾ ਸਕਦਾ।’’

Share this post

Leave a Reply

Your email address will not be published. Required fields are marked *