fbpx Nawidunia - Kul Sansar Ek Parivar

ਲੰਡਨ : ਆਕਸਫੋਰਡ-ਐਸਟਰਾਜ਼ੇਨੇਕਾ ਲਗਵਾਉਣ ਮਗਰੋਂ 7 ਲੋਕਾਂ ਦੀ ਮੌਤ

ਲੰਡਨ : ਯੂਕੇ ਵਿੱਚ ਆਕਸਫੋਰਡ-ਐਸਟਰਾਜ਼ੇਨੇਕਾ ਲਗਵਾਉਣ ਤੋਂ ਬਆਦ ਅਸਧਾਰਨ ਤਰੀਕੇ ਨਾਲ ਖ਼ੂਨ ਜੰਮਣ (ਬਲੱਡ ਕਲੌਟਿੰਗ) ਤੋਂ ਬਾਅਦ 7 ਲੋਕਾਂ ਦੀ ਮੌਤ ਹੋਈ ਹੈ। ਯੂਕੇ ਦੀ ਮੈਡੀਸਨਜ਼ ਰੈਗੂਲੇਟਰ ਏਜੰਸੀ ਨੇ ਇਸ ਦੀ ਪੁਸ਼ਟੀ ਕੀਤੀ। ਯੂਕੇ ਵਿੱਚ 24 ਮਾਰਚ ਤੱਕ ਕੁੱਲ 1.8 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਜਿਨ੍ਹਾਂ ਵਿੱਚੋਂ 30 ਲੋਕਾਂ ਵਿੱਚ ਖ਼ੂਨ ਜੰਮਣ ਦਾ ਮਾਮਲਾ ਸਾਹਮਣੇ ਆਇਆ।

ਇਹ ਹਾਲੇ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਵੈਕਸੀਨ ਦਾ ਉੱਲਟ ਪ੍ਰਭਾਵ (ਸਾਈਡ ਇਫ਼ੈਕਟ) ਹੀ ਹੈ ਜਾਂ ਫ਼ਿਰ ਸਬੱਬ ਕਿ ਉਨ੍ਹਾਂ ਲੋਕਾਂ ਨੂੰ ਵਿੱਚ ਵੈਕਸੀਨ ਤੋਂ ਬਾਅਦ ਬਲੱਡ ਕਲੌਟਿੰਗ ਹੋਈ। ਮੈਡੀਸਨ ਐਂਡ ਹੈਲਥਕੇਅਰ ਪ੍ਰੋਡਕਟ ਰੈਗੂਲੇਟਰੀ ਏਜੰਸੀ ਦਾ ਕਹਿਣਾ ਹੈ ਕਿ ਕਿਸੇ ਵੀ ਕਿਸਮ ਦੇ ਜੋਖ਼ਮ ਨਾਲੋਂ ਫ਼ਾਇਦੇ ਵਧੇਰੇ ਹਨ। ਵਿਸ਼ਵ ਸਿਹਤ ਸੰਗਠਨ ਅਤੇ ਯੂਰਪੀਅਨ ਮੈਡੀਸਨ ਏਜੰਸੀ ਨੇ ਵੀ ਇਸ ਸਿੱਟੇ ‘ਤੇ ਹਾਮੀਂ ਭਰੀ ਹੈ। ਐਸਟਰਾਜ਼ੇਨੇਕਾ ਦੇ ਇੱਕ ਬੁਲਾਰੇ ਨੇ ਕਿਹਾ, “ਮਰੀਜ਼ਾਂ ਦੀ ਸੁਰੱਖਿਆ ਕੰਪਨੀ ਦੀ ਸਭ ਤੋਂ ਪਹਿਲੀ ਤਰਜੀਹ ਰਹੇਗੀ।”

ਫ਼ਿਰ ਵੀ ਹੋਰ ਦੇਸਾਂ ਵਿੱਚ ਵੀ ਇਸ ਮਾਮਲੇ ਨਾਲ ਚਿੰਤਾ ਦੇ ਬੱਦਲ ਛਾਏ ਹਨ, ਜਿਨ੍ਹਾਂ ਵਿੱਚ ਜਰਮਨੀ, ਫ਼ਰਾਂਸ, ਨੀਦਰਲੈਂਡਸ ਅਤੇ ਕੈਨੇਡਾ ਸ਼ਾਮਿਲ ਹਨ। ਇੰਨਾਂ ਦੇਸਾਂ ਨੇ ਟੀਕਾਕਰਨ ਸਿਰਫ਼ ਵੱਡੀ ਉਮਰ ਦੇ ਲੋਕਾਂ ਤੱਕ ਸੀਮਤ ਕਰ ਦਿੱਤਾ ਹੈ।

ਡਾਟਾ ਦਰਸਾਉਂਦਾ ਹੈ ਕਿ 22 ਮਾਮਲਿਆਂ ਵਿੱਚ ਸੈਰੇਬਰਲ ਵੇਨਸ ਸਾਈਨਸ ਥ੍ਰੋਮਬੋਸਿਸ (ਸੀਵੀਐੱਸਟੀ) ਇੱਕ ਤਰ੍ਹਾਂ ਦੇ ਦਿਮਾਗ ਵਿੱਚ ਬਣਨ ਵਾਲੇ ਬਲੱਡ ਕਲੌਟ ਹਨ। ਇਨ੍ਹਾਂ ਦੇ ਨਾਲ ਹੀ ਪਲੇਟਲੈਟਸ ਦਾ ਪੱਧਰ ਵੀ ਘੱਟ ਜਾਂਦਾ ਹੈ ਜੋ ਕਿ ਸਰੀਰ ‘ਚ ਖ਼ੂਨ ਦੇ ਜੰਮਣ ਵਿੱਚ ਮਦਦਗਾਰ ਹੁੰਦਾ ਹੈ। ਐੱਮਐੱਚਆਰਏ ਨੇ ਅੱਠ ਲੋਕਾਂ ਵਿੱਚ ਪਲੇਟਲੈਟਸ ਦਾ ਪੱਧਰ ਘੱਟ ਹੋਣ ਦੇ ਨਾਲ ਨਾਲ ਹੋਰ ਖ਼ੂਨ ਜੰਮਣ ਦੀਆਂ ਹੋਰ ਸਮੱਸਿਆਂਵਾ ਵੀ ਪਾਈਆਂ।

Share this post

Leave a Reply

Your email address will not be published. Required fields are marked *