fbpx Nawidunia - Kul Sansar Ek Parivar

ਸ਼ਾਹਬਾਦ ਵਿੱਚ ਭਾਜਪਾ ਸੰਸਦ ਮੈਂਬਰ ਦੀ ਗੱਡੀ ‘ਤੇ ਕਿਸਾਨਾਂ ਨੇ ਕੀਤਾ ਹਮਲਾ

ਕੁਰੂਕਸ਼ੇਤਰ : ਹਰਿਆਣਾ ਦੇ ਕੁਰੂਕਸ਼ੇਤਰ ਵਿਚ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ ‘ਤੇ ਕਿਸਾਨਾਂ ਨੇ ਹਮਲਾ ਕਰ ਦਿੱਤਾ। ਸੈਣੀ ਸ਼ਾਹਬਾਦ ਵਿਚ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ ਵਿਧਾਇਕ ਰਾਮ ਕਰਨ ਕਾਲਾ ਕੋਲ ਗਏ ਸਨ। ਇਸੇ ਦੌਰਾਨ ਸੂਹ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਕਿਸਾਨਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਸੰਸਦ ਮੈਂਬਰ ਆਪਣੀ ਕਾਰ ਵਿਚ ਨਿਕਲਣ ਲੱਗੇ ਤਾਂ ਕਿਸਾਨਾਂ ਨੇ ਕਾਰ ਨੂੰ ਘੇਰਾ ਪਾ ਕੇ ਹਮਲਾ ਕਰ ਦਿੱਤਾ।
ਸ਼ਾਹਬਾਦ ਵਿਚ ਕਿਸਾਨ ਜੇ.ਜੇ.ਪੀ. ਵਿਧਾਇਕ ਰਾਮ ਕਰਨ ਕਾਲਾ ਦੇ ਘਰ ਦੇ ਬਾਹਰ ਧਰਨੇ ‘ਤੇ ਬੈਠੇ ਸਨ। ਇਸੇ ਦੌਰਾਨ ਕੁਰੂਕਸ਼ੇਤਰ ਦੇ ਭਾਜਪਾ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਮਾਜਰੀ ਮੁਹੱਲਾ ਵਿਚ ਪਾਰਟੀ ਵਰਕਰ ਇੰਦਰਜੀਤ ਦੇ ਘਰ ਪਹੁੰਚੇ ਸਨ। ਉਹ ਅੰਦਰ ਚਾਹ ਪੀ ਰਹੇ ਸਨ ਤਾਂ ਕਿਸਾਨਾਂ ਨੂੰ ਇਸ ਦਾ ਪਤਾ ਚੱਲ ਗਿਆ ਤੇ ਉਹ ਵਿਧਾਇਕ ਦੇ ਘਰ ਤੋਂ ਉੱਠ ਕੇ ਸੰਸਦ ਮੈਂਬਰ ਦਾ ਘਿਰਾਓ ਕਰ ਲਿਆ। ਸੰਸਦ ਮੈਂਬਰ ਨੇ ਗੱਡੀ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਨੇ ਗੱਡੀ ਘੇਰ ਲਈ। ਇਸੇ ਦੌਰਾਨ ਕਿਸੇ ਨੇ ਪੱਥਰ ਜਾਂ ਕਿਸੇ ਚੀਜ਼ ਨਾਲ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਸੰਸਦ ਮੈਂਬਰ ਉਥੋਂ ਨਿਕਲ ਗਏ, ਪਰ ਮਾਹੌਲ ਤਣਾਅਪੂਰਨ ਹੋ ਗਿਆ। ਮੌਕੇ ‘ਤੇ ਭਾਰੀ ਪੁਲੀਸ ਫੋਰਸ ਤੈਨਾਤ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸ਼ਾਹਬਾਦ ਭਾਰਤੀ ਕਿਸਾਨ ਯੂਨੀਅਨ ਦੇ ਹਰਿਆਣਾ ਪ੍ਰਦੇਸ਼ ਪ੍ਰਧਾਨ ਗੁਰਨਾਮ ਸਿੰਘ ਚਡੂਨੀ ਦਾ ਗ੍ਰਹਿ ਖੇਤਰ ਹੈ। ਇਸੇ ਕਾਰਨ ਇਥੇ ਕਿਸਾਨ ਅੰਦੋਲਨ ਦਾ ਕੇਂਦਰ ਰਹਿੰਦਾ ਹੈ।

Share this post

Leave a Reply

Your email address will not be published. Required fields are marked *