fbpx Nawidunia - Kul Sansar Ek Parivar

ਕਰੋਨਾ ਕਾਰਨ ਅੰਦੋਲਨ ਕਿਸੇ ਵੀ ਕੀਮਤ ‘ਤੇ ਖਤਮ ਨਹੀਂ ਹੋਏਗਾ : ਟਿਕੈਤ

ਨਵੀਂ ਦਿੱਲੀ: ਕਰੋਨਾ ਦੇ ਕਹਿਰ ਵਿਚਾਲੇ ਕਿਸਾਨ ਅੰਦੋਲਨ ਖਤਮ ਹੋਣ ਦੀ ਚਰਚਾ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਅੰਦੋਲਨ ਕਿਸੇ ਵੀ ਕੀਮਤ ‘ਤੇ ਖਤਮ ਨਹੀਂ ਹੋਏਗਾ। ਟਿਕੈਤ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਇਸ ਨੂੰ ਸ਼ਾਹੀਨ ਬਾਗ ਨਾ ਬਣਾਉਣ ਦਿਓ। ਸਾਰੇ ਦੇਸ਼ ਵਿੱਚ ਲੌਕਡਾਊਨ ਲੱਗ ਜਾਏਗਾ ਪਰ ਇਹ ਅੰਦੋਲਨ ਖ਼ਤਮ ਨਹੀਂ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅੰਦੋਲਨ ਵਾਲੀਆਂ ਥਾਵਾਂ ‘ਤੇ ਜੋ ਵੀ ਕੋਰੋਨਾ ਦਿਸ਼ਾ-ਨਿਰਦੇਸ਼ ਲਾਗੂ ਹੋਣਗੇ, ਉਨ੍ਹਾਂ ਦਾ ਪਾਲਣ ਕੀਤਾ ਜਾਵੇਗਾ।

ਰਾਕੇਸ਼ ਟਿਕੈਤ ਨੇ ਬੀਜੇਪੀ ਦੇ ਗੜ੍ਹ ਗੁਜਰਾਤ ’ਚ ਜਾ ਕੇ ਕੇਂਦਰ ਸਰਕਾਰ ਨੂੰ ਵੰਗਾਰਿਆ ਹੈ। ਟਿਕੈਤ ਨੇ ਗੁਜਰਾਤ ਵਿੱਚ ਟਰੈਕਟਰ ਅੰਦੋਲਨ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਦੇ ਘਿਰਾਉ ਦਾ ਸਮਾਂ ਆ ਗਿਆ ਹੈ ਤੇ ਲੋੜ ਪਈ ਤਾਂ ਬੈਰੀਕੇਡ ਵੀ ਤੋੜੇ ਜਾਣਗੇ।

ਗੁਜਰਾਤ ਦੇ ਦੌਰੇ ‘ਤੇ ਨਿਕਲੇ ਟਿਕੈਤ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੇ ਕਿਸਾਨ ਖੁਸ਼ ਨਹੀਂ ਹਨ। ਉਨ੍ਹਾਂ ਕਿਹਾ, ‘ਕਿਸਾਨ ਆਪਣੇ ਟਰੈਕਟਰਾਂ ਦੀ ਵਰਤੋਂ ਕਰਕੇ ਗੁਜਰਾਤ ’ਚ ਅੰਦੋਲਨ ਕਰਨਗੇ। ਗਾਂਧੀਨਗਰ ਦੇ ਘਿਰਾਉ ਤੇ ਸੜਕਾਂ ਰੋਕਣ ਦਾ ਸਮਾਂ ਆ ਗਿਆ ਹੈ। ਜੇਕਰ ਜ਼ਰੂਰਤ ਪਈ ਤਾਂ ਅਸੀਂ ਬੈਰੀਕੇਡ ਵੀ ਤੋੜਾਂਗੇ।’

ਕਿਸਾਨ ਆਗੂ ਟਿਕੈਤ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਚਾਰ ਲਈ ਬੀਤੇ ਦਿਨ ਤੋਂ ਗੁਜਰਾਤ ਦੇ ਦੋ ਰੋਜ਼ਾ ਦੌਰੇ ’ਤੇ ਹਨ। ਦੌਰੇ ਦੇ ਦੂਜੇ ਦਿਨ ਟਿਕੈਤ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼ੰਕਰ ਸਿੰਘ ਵਾਘੇਲਾ ਨਾਲ ਸਾਬਰਮਤੀ ਆਸ਼ਰਮ ’ਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ।

Share this post

Leave a Reply

Your email address will not be published. Required fields are marked *