fbpx Nawidunia - Kul Sansar Ek Parivar

ਭਾਰਤ : ਕਰੋਨਾਵਾਇਰਸ ਕਾਰਨ 478 ਮੌਤਾਂ, ਚੰਡੀਗੜ੍ਹ ‘ਚ ਨਾਈਟ ਕਰਫਿਊ

ਨਵੀਂ ਦਿੱਲੀ : ਬੀਤੇ ਚੌਵੀ ਘੰਟਿਆਂ ਵਿੱਚ ਦੇਸ ਵਿੱਚ ਕਰੋਨਾ ਲਾਗ ਦੇ 1,03,558 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਕੋਰੋਨਾ ਮਹਾਂਮਾਰੀ ਦੇ ਅੰਕੜਿਆਂ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਉਛਾਲ ਦੱਸਿਆ ਜਾ ਰਿਹਾ ਹੈ। ਸਿਹਤ ਮੰਤਰਾਲੇ ਮੁਤਾਬਕ ਬੀਤੇ 24 ਘੰਟਿਆਂ ਵਿੱਚ ਦੇਸ ਵਿੱਚ ਕਰੋਨਾਵਾਇਰਸ ਕਾਰਨ 478 ਮੌਤਾਂ ਹੋਈਆਂ ਹਨ।

ਚੰਡੀਗੜ੍ਹ : ਪ੍ਰਸ਼ਾਸਨ ਵਲੋਂ ਕਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਦਰਮਿਆਨ ਚੰਡੀਗੜ੍ਹ ‘ਚ ਨਾਈਟ ਕਰਫਿਊ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਕੱਲ੍ਹ 7 ਅਪ੍ਰੈਲ ਤੋਂ ਨਾਈਟ ਕਰਫਿਊ ਲਾਗੂ ਹੋ ਜਾਵੇਗਾ। ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਜਾਰੀ ਰਹੇਗਾ। 

ਇਸ ਦਰਮਿਆਨ ਇਕੱਠ ‘ਤੇ ਰੋਕ ਲਗਾਈ ਗਈ ਹੈ। ਨਾਈਟ ਕਰਫਿਊ ਦੌਰਾਨ ਪਾਰਟੀਆਂ, ਗੈਰ-ਜ਼ਰੂਰੀ ਇਕੱਠ ਆਦਿ ‘ਤੇ ਪਾਬੰਦੀ ਹੋਵੇਗੀ। ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਸਖ਼ਤ ਕਦਮ ਚੁੱਕਿਆ ਜਾਵੇਗਾ। ਇੰਨਾ ਹੀ ਨਹੀਂ ਜੇਕਰ ਲੋਕ ਗਾਈਡਲਾਈਨਜ਼ ਦੀ ਪਾਲਣਾ ਨਹੀਂ ਕਰਦੇ ਤਾਂ ਵੀਕਐਂਡ ਕਰਫਿਊ ਵੀ ਲਗਾਇਆ ਜਾ ਸਕਦਾ ਹੈ। 

ਉਧਰ ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਦਿੱਲੀ ਸਰਕਾਰ ਨੇ ਅੱਜ ਤੋਂ 30 ਅਪ੍ਰੈਲ ਤਕ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਤੁਰੰਤ ਪ੍ਰਭਾਵ ਨਾਲ ਇਸ ਨੂੰ ਮੰਗਲਵਾਰ ਰਾਤ 10 ਵਜੇ ਤੋਂ ਲਾਗੂ ਕਰ ਦਿੱਤਾ ਗਿਆ ਹੈ। ਹੁਣ ਅੱਜ ਤੋਂ 30 ਅਪ੍ਰੈਲ ਤਕ ਹਰ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਸ਼ਹਿਰ ‘ਚ ਕਰਫ਼ਿਊ ਰਹੇਗਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੇਜਰੀਵਾਲ ਨੇ ਕਿਹਾ ਸੀ ਕਿ ਰਾਸ਼ਟਰੀ ਰਾਜਧਾਨੀ ਕੋਵਿਡ-19 ਦੀ ਚੌਥੀ ਲਹਿਰ ‘ਚੋਂ ਲੰਘ ਰਹੀ ਹੈ। ਉਂਜ ਸਰਕਾਰ ਨੇ ਲੌਕਡਾਊਨ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ।

Share this post

Leave a Reply

Your email address will not be published. Required fields are marked *