ਕਰੋਨਾ ਦੇ ਵਧਦੇ ਮਾਮਲਿਆਂ ਦੇ ਬਾਵਜੂਦ ਆਈ.ਪੀ.ਐਲ. ਕਿਉਂ?

ਭਾਰਤ ਵਿੱਚ ਕਰੋਨਾ ਦੇ ਮਾਮਲਿਆਂ ਦੌਰਾਨ ਆਈ.ਪੀ.ਐਲ. ਕ੍ਰਿਕਟ ਦਾਟੂਰਨਾਮੈਂਟ ਵੀ ਹੋਣ ਜਾ ਰਿਹਾ ਹੈ। ਸ਼ੁੱਕਰਵਾਰ ਤੋਂ ਸ਼ੁਰੂ ਹੋਣ ਜਾ ਰਹੇ ਇਸ ਟੂਰਨਾਮੈਂਟ ਵਿੱਚ ਅੱਠ ਟੀਮਾਂ 52 ਮੈਚਾਂ ਵਿੱਚ ਇੱਕ ਦੂਜੇ ਦੇ ਆਹਮੋ-ਸਾਹਮਣੇ ਹੋਣਗੀਆਂ ਪਰ ਦਰਸ਼ਕ ਸਟੇਡੀਅਮ ਵਿੱਚ ਬੈਠ ਕੇ ਮੈਚ ਨਹੀਂ ਦੇਖਣਗੇ। ਫਾਈਨਲ ਭੇੜ 30 ਮਈ ਨੂੰ ਹੋਣਾ ਤੈਅ ਕੀਤਾ ਗਿਆ ਹੈ। ਮੈਚ ਚੇਨਈ, ਬੰਗਲੁਰੂ, ਦਿੱਲੀ, ਮੁੰਬਈ, ਕੋਲਕਾਤਾ ਅਤੇ ਅਹਿਮਦਾਬਾਦ ਵਿੱਚ ਹੋਣਗੇ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਹਿਰਾਂ ਵਿੱਚ ਕਰੋਨਾਵਾਇਰਸ ਦੇ ਮਾਮਲੇ ਪਿਛਲੇ ਰਿਕਾਰਡ ਤੋੜ ਕੇ ਵੱਧ ਰਹੇ ਹਨ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਆਈਪੀਐਲ ਦੀ ਬਾਰ੍ਹਵੀਂ ਐਡੀਸ਼ਨ “ਬਿਨਾਂ ਕਿਸੇ ਦਿੱਕਤ ਦੇ” ਹੋਵੇਗੀ। ਬੋਰਡ ਦੇ ਉਪ-ਚੇਅਰਮੈਨ ਰਾਜੀਵ ਸ਼ੁਕਲਾ ਨੇ ਦੱਸਿਆ ਕਿ ਖਿਡਾਰੀਆਂ ਅਤੇ ਟੂਰਨਾਮੈਂਟ ਨਾਲ ਜੁੜੇ ਹੋਰ ਲੋਕਾਂ ਲਈ ਸੁਰੱਖਿਅਤ ਬਾਇਓ ਬਬਲਜ਼ ਬਣਾਏ ਗਏ ਹਨ ਅਤੇ ਉਨ੍ਹਾਂ ਦੀ ਵਾਇਰਸ ਲਈ ਜਾਂਚ ਕੀਤੀ ਜਾ ਰਹੀ ਹੈ।

ਚਾਰ ਖਿਡਾਰੀਆਂ ਸਮੇਤ ਇੱਕ ਟੀਮ ਦਾ ਸਲਾਹਕਾਰ ਵੀ ਕੋਵਿਡ-19 ਪੌਜ਼ੀਟਿਵ ਪਾਇਆ ਗਿਆ ਹੈ। ਇਨ੍ਹਾਂ ਨੂੰ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਦੇਵਦੱਤ ਪਦੀਕਕਲ ਬੰਗਲੁਰੂ ਦੇ ਇੱਕ ਸ਼ੁਰੂਆਤੀ ਬੱਲੇਬਾਜ਼ ਹਨ ਅਤੇ ਘਰੇ ਇਕਾਂਤਵਾਸ ਪੂਰਾ ਕਰ ਰਹੇ ਹਨ।

ਦਿੱਲੀ ਕੈਪੀਟਲ ਦੇ ਅਗਜ਼ਰ ਪਟੇਲ ਅਤੇ ਕੋਲਕਾਤਾ ਨਾਈਟ ਰਾਈਡਰਜ਼ ਜੇ ਨਿਤਿਸ਼ ਰਾਣਾ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ ਸਾਬਕਾ ਭਾਰਤੀ ਵਿਕਟ ਕੀਪਰ ਕਿਰਨ ਮੋਰੇ ਅਤੇ ਮੁੰਬਈ ਇੰਡੀਅਨਜ਼ ਦੇ ਸਲਾਹਕਾਰ ਵੀ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਅਲਬੱਤਾ ਉਹ ਬਾਇਓ ਬਬਲ ਵਿੱਚ ਰਹਿੰਦਿਆਂ ਵੀ ਪੌਜ਼ੀਟਿਵ ਪਾਏ ਜਾਣ ਵਾਲੇ ਕਿਸੇ ਟੀਮ ਦੇ ਪਹਿਲੇ ਨੁਮਾਇੰਦੇ ਸਨ। ਬੁੱਧਵਾਰ ਨੂੰ ਆਸਟਰੇਲੀਆ ਦੇ ਹਰਫ਼ਨਮੌਲਾ ਖਿਡਾਰੀ ਡੈਨੀਅਲ ਸੈਮਸ ਜੋ ਕਿ ਰੌਇਲ ਚੈਲੰਜ ਵੱਲੋਂ ਖੇਡਦੇ ਹਨ। ਚੇਨਈ ਪਹੁੰਚਣ ਤੋਂ ਬਾਅਦ ਕੋਵਿਡ ਪੌਜ਼ੀਟਿਵ ਪਾਏ ਜਾਣ ਵਾਲੇ ਪਹਿਲੇ ਵਿਦੇਸ਼ੀ ਖਿਡਾਰੀ ਹਨ।

ਮੁੰਬਈ ਦੇ ਵਾਨਖੇੜੇ ਸਟੇਡੀਅਮ ਜਿੱਥੇ ਕਿ 10 ਮੈਚ ਖੇਡੇ ਜਾਣੇ ਹਨ, ਦੇ ਗਰਾਊਂਡ ਸਟਾਫ਼ ਵਿਚੋਂ ਵੀ 10 ਜਣੇ ਪੌਜ਼ੀਟਿਵ ਪਾਏ ਗਏ ਹਨ। ਫ਼ਿਲਹਾਲ ਅੱਠ ਵਿੱਚੋਂ ਪੰਜ ਟੀਮਾਂ ਮੁੰਬਈ ਦੇ ਵੱਖੋ-ਵੱਖ ਮੈਦਾਨਾਂ ਵਿੱਚ ਅਭਿਆਸ ਕਰ ਰਹੀਆਂ ਹਨ, ਜੋ ਕਿ ਦੇਸ਼ ਵਿੱਚ ਕੋਰੋਨਾਵਇਰਸ ਦੇ ਦੂਜੇ ਉਬਾਲ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸ਼ਹਿਰਾਂ ਵਿੱਚੋਂ ਹੈ।

‘ਦਿ ਟਾਈਮਜ਼ ਆਫ਼ ਇੰਡੀਆ’ ਨੇ ਇੱਕ ਸੁਰਖੀ ਪ੍ਰਕਾਸ਼ਿਤ ਕੀਤੀ, “ਕੋਵਿਡ ਦਾ ਕਾਲਾ ਬੱਦਲ ਆਈਪੀਐੱਲ ਉੱਪਰ ਮੰਡਰਾ ਰਿਹਾ ਹੈ।” ਅਖ਼ਬਾਰ ਨੇ ਹੋਰ ਵੀ ਕਈ ਬੁਨਿਆਦੀ ਸਵਾਲ ਚੁੱਕੇ ਹਨ- ਜਦੋਂ ਦਰਸ਼ਕਾਂ ਨੂੰ ਮੈਚ ਦੇਖਣ ਦੀ ਇਜਾਜ਼ਤ ਹੀ ਨਹੀਂ ਤਾਂ ਟੂਰਨਾਮੈਂਟ ਛੇ ਸ਼ਹਿਰਾਂ ਵਿੱਚ ਕਿਉਂ ਕਰਵਾਇਆ ਜਾ ਰਿਹਾ ਹੈ? ਪਿਛਲੇ ਸਾਲ ਵਾਂਗ ਮੁਕਾਬਲਾ ਸੰਯੁਕਤ ਰਾਸ਼ਟਰ ਅਰਬ ਅਮੀਰਾਤ ਵਿੱਚ ਕਿਉਂ ਨਹੀਂ ਕਰਵਾਇਆ ਜਾ ਰਿਹਾ? ਕੀ ਇਹ ਟੂਰਨਾਮੈਂਟ ਇੱਕ ਚਲਦਾ ਹੋਇਆ ਟਾਈਮ ਬੰਬ ਹੈ?

ਕਿਹਾ ਜਾ ਰਿਹਾ ਹੈ ਕਿ ਟੀਮਾਂ ਸੁਰੱਖਿਅਤ ਵਾਤਾਵਰਣ ਵਿੱਚ ਹਨ ਅਤੇ ਬਬਲ ਤੋਂ ਬਾਹਰਲੇ ਕਿਸੇ ਵੀ ਵਿਅਕਤੀ ਦੇ ਸੰਪਰਕ ਵਿੱਚ ਨਹੀਂ ਆ ਰਹੇ। ਇੱਕ ਰਿਪੋਰਟ ਮੁਤਾਬਕ ਕ੍ਰਿਕਟ ਬੋਰਡ ਨੇ ਹਰੇਕ ਟੀਮ ਦੇ ਬਬਲ ਦੀ ਨਿਗਰਾਨੀ ਲਈ ਮੈਨੇਜਰ ਰੱਖੇ ਹਨ। ਫਿਰ ਵੀ ਕਈਆਂ ਦਾ ਮੰਨਣਾ ਹੈ ਕਿ ਕਿਸੇ ਵੀ ਤਰ੍ਹਾਂ ਬਬਲ ਨੂੰ ਬਿਲਕੁਲ ਮਹਿਫ਼ੂਜ਼ ਰੱਖਣਾ ਸੰਭਵ ਨਹੀਂ ਹੋਵੇਗਾ। ਇਨ੍ਹਾਂ ਬਬਲਜ਼ ਵਿੱਚ ਲਗਭਗ 200 ਖਿਡਾਰੀ ਹਨ ਅਤੇ ਸੈਂਕੜਿਆਂ ਦੇ ਹਿਸਾਬ ਨਾਲ ਹੋਰ ਸਟਾਫ਼ ਹੈ। ਇਸ ਟੂਰਨਾਮੈਂਟ ਨੂੰ ਪ੍ਰਸਾਰਿਤ ਕਰਨ ਜਾ ਰਹੇ ਸਟਾਰ ਸਪੋਰਟਸ ਦੀ ਜੇ ਗੱਲ ਕਰੀਏ ਤਾਂ ਚੈਨਲ ਦੇ 700 ਕਰਿਊ ਮੈਂਬਰ ਅਤੇ ਸੌ ਕਮੈਂਟੇਟਰ, ਅੱਠ ਵੱਖੋ-ਵੱਖ ਬਬਲਜ਼ ਵਿੱਚ ਰਹਿ ਰਹੇ ਹਨ।

ਆਈਪੀਐੱਲ ਦੇ ਨਾਲ ਜੁੜੇ ਰਹੇ ਬੋਰਡ ਦੇ ਇੱਕ ਸਾਬਕਾ ਅਧਿਕਾਰੀ ਨੇ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਬੀਬੀਸੀ ਨੂੰ ਦੱਸਿਆ, “ਅਧਿਕਾਰੀਆਂ ਨੇ ਵੱਡਾ ਖ਼ਤਰਾ ਲਿਆ ਹੈ। ਇੱਕ ਵੀ ਸੁਰੱਖਿਆ ਬਬਲ ਟੁੱਟਿਆ ਤਾਂ ਟੂਰਨਾਮੈਂਟ ਲਈ ਤਬਾਹੀ ਸਾਬਤ ਹੋਵੇਗਾ।”

ਬੋਰਡ ਦੇ ਮੁਖੀ ਅਤੇ ਸਾਬਕਾ ਕ੍ਰਿਕਟ ਖਿਡਾਰੀ ਨੇ ਇੱਕ ਜਗ੍ਹਾ ਕਿਹਾ ਕਿ ਯੂਏਈ ਦਾ “ਪਿਛਲੇ ਸਾਲ ਦਾ ਟੂਰਨਾਮੈਂਟ ਦਰਸਾਉਂਦਾ ਹੈ ਕਿ ਜਦੋਂ ਸਭ ਸੈਟਲ ਹੋ ਜਾਵੇ ਅਤੇ ਬਬਲ ਦੇ ਅੰਦਰ ਹੋਵੇ ਤਾਂ ਚੀਜ਼ਾਂ ਕਾਬੂ ਵਿੱਚ ਰਹਿੰਦੀਆਂ ਹਨ।” (ਪਰ) ਭਾਰਤ ਜਿੱਥੇ ਕ੍ਰਿਕਟ ਖਿਡਾਰੀਆਂ ਨੂੰ ਸੂਪਰਸਟਾਰਜ਼ ਵਾਂਗ ਦੇਖਿਆ ਜਾਂਦਾ ਹੋਵੇ ਉੱਥੇ ਇਸ ਤਰ੍ਹਾਂ ਦੀ ਸੁਰੱਖਿਆ ਦੇਣਾ ਬਹੁਤ ਟੇਢੀ ਖੀਰ ਹੈ। ਜਦੋਂ ਪਿਛਲੇ ਸਾਲ ਆਪੀਐੱਲ ਨੂੰ ਯੂਏਈ ਲਿਜਾਇਆ ਗਿਆ ਸੀ ਤਾਂ ਉੱਥੇ ਲਾਗ ਦੀ ਦਰ ਭਾਰਤ ਦੀ ਮੌਜੂਦਾ ਦਰ ਦੇ ਮੁਕਾਬਲੇ ਬਹੁਤ ਘੱਟ ਸੀ। ਖੇਡਾਂ ਸਿਰਫ਼ ਤਿੰਨ ਥਾਵਾਂ ਤੇ ਹੋਈਆਂ ਸਨ- ਦੁਬਈ, ਆਬੂਧਾਬੀ ਅਤੇ ਸ਼ਾਰਜਾਹ। ਕੋਈ ਹਵਾਈ ਸਫ਼ਰ ਨਹੀਂ ਕੀਤਾ ਗਿਆ ਸੀ ਜਿਵੇਂ ਕਿ ਇਸ ਵਾਰ ਕੀਤਾ ਜਾਣਾ ਹੈ।

ਇਹ ਸੱਚ ਹੈ ਕਿ ਇਸ ਵਾਰ ਟੂਰਨਾਮੈਂਟ ਰੱਦ ਕਰਨ ਨਾਲ ਬੀਸੀਸੀਆਈ ਨੂੰ ਬਹੁਤ ਵੱਡਾ ਵਿੱਤੀ ਹਰਜਾ ਝੱਲਣਾ ਪਵੇਗਾ। ਇੱਕ ਕਿਆਸ ਮੁਤਾਬਕ ਜੇ ਪਿਛਲੇ ਵਾਰ ਵੀ ਇਸ ਨੂੰ ਰੱਦ ਕੀਤਾ ਜਾਂਦਾ ਤਾਂ ਸਿਰਫ਼ ਪ੍ਰਸਾਰਣ ਹੱਕਾਂ ਤੋਂ ਹੀ ਬੋਰਡ ਨੂੰ 500 ਮਿਲੀਅਨ ਡਾਲਰ ਦਾ ਘਾਟਾ ਪੈਣਾ ਸੀ।

Leave a Reply

Your email address will not be published. Required fields are marked *