fbpx Nawidunia - Kul Sansar Ek Parivar

ਨਿਊਜ਼ੀਲੈਂਡ : ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੇ ਦਾਖ਼ਲੇ ਉੱਪਰ ਪਾਬੰਦੀ

ਨਿਊਜ਼ੀਲੈਂਡ : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇੱਕ ਐਲਾਨ ਰਾਹੀਂ ਵੀਰਵਾਰ ਨੂੰ ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੇ ਦਾਖ਼ਲੇ ਉੱਪਰ ਪਾਬੰਦੀ ਲਗਾ ਦਿੱਤੀ ਹੈ।

ਖ਼ਬਰ ਚੈਨਲ ਐੱਨਡੀਟੀਵੀ ਦੀ ਵੈਬਸਾਈਟ ਮੁਤਾਬਕ ਇਸ ਪਾਬੰਦੀ ਵਿੱਚ ਨਿਊਜ਼ੀਲੈਂਡ ਦੇ ਆਪਣੇ ਨਾਗਰਿਕ ਵੀ ਸ਼ਾਮਲ ਹਨ ਅਤੇ ਇਹ ਹਦਾਇਤਾਂ ਦੋ ਹਫ਼ਤੇ ਤੱਕ ਜਾਰੀ ਰਹਿਣਗੀਆਂ। ਇਹ ਕਦਮ ਦੇਸ ਦੇ ਦੱਖਣ-ਏਸ਼ੀਆਈ ਭਾਈਚਾਰੇ ਵਿੱਚ ਵਧ ਰਹੀ ਲਾਗ਼ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।

ਵੀਰਵਾਰ ਨੂੰ ਨਿਊਜ਼ੀਲੈਂਡ ਵਿੱਚ ਕੋਰੋਨਾਵਾਇਰਸ ਦੇ 23 ਨਵੇਂ ਮਾਮਲੇ ਦਰਜ ਕੀਤੇ ਗਏ ਜਿਨ੍ਹਾਂ ਵਿੱਚ 17 ਜਣੇ ਭਾਰਤ ਤੋਂ ਗਏ ਸਨ। ਸਥਾਨਕ ਸਮੇਂ ਮੁਤਾਬਕ ਇਹ ਮਨਾਹੀ 11 ਅਪ੍ਰੈਲ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ ਚਾਰ ਵਜੇ ਤੋਂ ਲਾਗੂ ਹੋਵੇਗੀ ਅਤੇ 28 ਅਪ੍ਰੈਲ ਤੱਕ ਜਾਰੀ ਰਹੇਗੀ। ਇਸ ਅਰਸੇ ਦੌਰਾਨ ਸਰਕਾਰ ਸਫ਼ਰ ਮੁੜ ਬਹਾਲ ਕਰਨ ਤੋਂ ਪਹਿਲਾਂ ਸਥਿਤੀ ਦਾ ਜਾਇਜ਼ਾ ਲਵੇਗੀ। ਨਿਊਜ਼ੀਲੈਂਡ ਨੇ ਆਪਣੀ ਹਦੂਦ ਅੰਦਰ ਕੋਰੋਨਾਵਾਇਰਸ ਇੱਕ ਤਰ੍ਹਾਂ ਨਾਲ ਖ਼ਤਮ ਕਰ ਦਿੱਤਾ ਸੀ ਅਤੇ ਪਿਛਲੇ 40 ਦਿਨਾਂ ਤੋਂ ਉੱਥੇ ਕੋਰੋਨਾਵਾਇਰਸ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਸੀ। ਨਿਊਜ਼ੀਲੈਂਡ ਨੂੰ ਵਿਦੇਸ਼ੀਆਂ ਦੇ ਦੇਸ ਵਿੱਚ ਦਾਖ਼ਲੇ ਉੱਪਰ ਨੀਤੀ ਦੀ ਨਜ਼ਰਸਾਨੀ ਇਸ ਲਈ ਵੀ ਕਰਨੀ ਪਈ ਹੈ ਕਿਉਂਕਿ ਜ਼ਿਆਦਾਤਰ ਮਾਮਲੇ ਭਾਰਤ ਤੋਂ ਜਾਣ ਵਾਲਿਆਂ ਵਿੱਚ ਸਾਹਮਣੇ ਆ ਰਹੇ ਸਨ।

Share this post

Leave a Reply

Your email address will not be published. Required fields are marked *