fbpx Nawidunia - Kul Sansar Ek Parivar

ਨੋਟਬੰਦੀ, ਸ਼ਰਾਬਬੰਦੀ, ਤਿੰਨ ਤਲਾਕ ਅਤੇ ਦੇਸ਼ ਦੀ ਰਾਜਨੀਤੀ ਦਾ ਨਵਾਂ ਚਿਹਰਾ

                                                                                                                                                                                                                                                                                                                    ਡਾ. ਵਿਜੈ ਅਗਰਵਾਲ
ਖ਼ਾਸ ਤੌਰ ‘ਤੇ ਪਿਛਲੇ ਚਾਰ ਮਹੀਨਿਆਂ ਦੌਰਾਨ ਸਾਡਾ ਦੇਸ਼ ਅਜਿਹੇ ਗੰਭੀਰ ਮੁੱਦਿਆਂ ‘ਚੋਂ ਲੰਘਿਆ ਹੈ, ਜਿਨ੍ਹਾਂ ‘ਚ ਦੇਸ਼ ਦੀ ਰਾਜਨੀਤੀ ਦੇ ਬਦਲਦੇ ਚਿਹਰਿਆਂ ਦੀ ਝਲਕ ਵੇਖੀ ਜਾ ਸਕਦੀ ਹੈ।
ਪਹਿਲੀ ਘਟਨਾ ਹੈ, ਬਿਹਾਰ ਸਰਕਾਰ ਵੱਲੋਂ ਕੀਤੀ ਗਈ ਸ਼ਰਾਬਬੰਦੀ। ਮੁੱਖ ਮੰਤਰੀ ਨੀਤੀਸ਼ ਕੁਮਾਰ ਦਾ ਇਹ ਕਦਮ ਨਾ ਤਾਂ ਨਵਾਂ ਸੀ, ਨਾ ਅੰਤਮ। ਉਨ੍ਹਾਂ ਤੋਂ ਪਹਿਲਾਂ ਵੀ ਕਈ ਸੂਬੇ ਇਸ ਨੂੰ ਲਾਗੂ ਕਰ ਚੁੱਕੇ ਹਨ, ਵਾਪਸ ਵੀ ਲੈ ਚੁੱਕੇ ਹਨ, ਪਰ ਨੀਤੀਸ਼ ਕੁਮਾਰ ਲਈ ਇਹ ਫ਼ਾਇਦੇਮੰਦ ਹੈ ਕਿਉਂਕਿ ਉਨ੍ਹਾਂ ਨੂੰ ਇਸ ‘ਚ ਵੋਟਾਂ ਦੀ ‘ਭਰਮਾਰ’ ਵਿਖਾਈ ਦੇ ਰਹੀ ਹੈ। ਇਕ ਗਰੀਬ ਸੂਬੇ ਦੀ ਆਮਦਨ ਨੂੰ ਇਸ ਫੈਸਲੇ ਤੋਂ ਭਾਰੀ ਸੱਟ ਲੱਗੇਗੀ। ਹਾਈਕੋਰਟ ਵੱਲੋਂ ਸ਼ਰਾਬਬੰਦੀ ਦੇ ਕੁੱਝ ਨਿਯਮਾਂ ਨੂੰ ਗਲਤ ਵਿਖਾਉਣ ਦੇ ਬਾਵਜੂਦ ਉਨ੍ਹਾਂ ਨੇ ਸ਼ਰਾਬਬੰਦੀ ਨੂੰ ਵਾਪਸ ਨਹੀਂ ਲਿਆ। ਜਾਹਰ ਹੈ, ਉਨ੍ਹਾਂ ਦੀ ਰਾਜਨੀਤੀ ਹੁਣ ਜਾਤੀਗਤ ਵੰਡ ਦੀ ਬਜਾਏ ਲਿੰਗੀ ਵੰਡ ਵੱਲ ਵੱਧ ਰਹੀ ਹੈ। ਅਸਲ ‘ਚ ਇਸ ਮੁੱਦੇ ਨੇ ਨੀਤੀਸ਼ ਕੁਮਾਰ ਨੂੰ ਪਿੰਡਾਂ ਦੀਆਂ ਸਾਰੀਆਂ ਔਰਤਾਂ ਦਾ ਪਸੰਦੀਦਾ ਮੁੱਖ ਮੰਤਰੀ ਬਣਾ ਦਿਤਾ ਹੈ। ਇਕ ਅਜਿਹਾ ਮੁੱਖ ਮੰਤਰੀ, ਜੋ ਉਨ੍ਹਾਂ ਦੇ ਹਿੱਤਾਂ ਬਾਰੇ ਅਸਲ ‘ਚ ਸੋਚਦਾ ਹੈ।
ਬਿਲਕੁਲ ਇਸੇ ਤਰ੍ਹਾਂ ਦੀ ਰਾਜਨੀਤੀ ਭਾਰਤੀ ਜਨਤਾ ਪਾਰਟੀ ਦੀ ‘ਤਿੰਨ ਤਲਾਕ’ ਦੇ ਮਾਮਲੇ ‘ਚ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਸਰ੍ਹੇਆਮ ਵਿਰੋਧ ਹੀ ਨਹੀਂ ਕੀਤਾ, ਸਗੋਂ ਸੁਪਰੀਮ ਕੋਰਟ ‘ਚ ਇਹ ਵੀ ਦੱਸਿਆ ਕਿ ”ਅਸੀਂ ਇਸ ਨੂੰ ਨਹੀਂ ਚਾਹੁੰਦੇ….” ਅਜਿਹਾ ਉਨ੍ਹਾਂ ਨੇ ਜਾਣਬੁੱਝ ਕੇ ਕੀਤਾ ਹੈ। ਇਸ ਨਾਲ ਦੇਸ਼ ਦੀ 13 ਫ਼ੀਸਦੀ ਮੁਸਲਿਮ ਆਬਾਦੀ ਉਨ੍ਹਾਂ ਦੇ ਵਿਰੁਧ ਹੋ ਜਾਵੇਗੀ, ਪਰ ਇਹ ਰਾਜਨੀਤੀ ਦਾ ਉਹ ਪੁਰਾਣਾ ਚਿਹਰਾ ਹੈ, ਜਿਸ ਨਾਲ ਹਾਲੇ ਤਕ ਬਾਕੀ ਪਾਰਟੀਆਂ ਜੁੜੀਆਂ ਹਨ।
ਨਵੀਂ ਰਾਜਨੀਤੀ ਇਹ ਹੈ ਕਿ ਇਸ ਆਬਾਦੀ ਦਾ ਅੱਧਾ ਹਿੱਸਾ, ਜੋ ਔਰਤਾਂ ਦਾ ਹੈ, ਤਲਾਕ ਦੀ ਇਸ ਪਰੰਪਰਾ ਤੋਂ ਦੁਖੀ ਹੋਣ ਕਾਰਨ ਇਸ ਦੇ ਵਿਰੋਧ ‘ਚ ਹੈ। ਇਸ ਲਈ ਉਹ ਉਨ੍ਹਾਂ ਦੇ ਨਾਲ ਹੈ, ਜਿਹੜੇ ਇਸ ਦਾ ਵਿਰੋਧ ਕਰ ਰਹੇ ਹਨ। ਬਾਕੀ ਬਚੇ ਅੱਧੇ ਲੋਕਾਂ ‘ਚ ਵੀ ਪੜ੍ਹਿਆ-ਲਿਖਿਆ ਵਰਗ ਨਾ ਸਿਰਫ ਇਸ ਨੂੰ ਗਲਤ ਮੰਨਦਾ ਹੈ, ਬਲਕਿ ਇਸ ਦਾ ਉਨ੍ਹਾਂ ਦੀ ਜ਼ਿੰਦਗੀ ਨਾਲ ਕੋਈ ਮਤਲਬ ਹੀ ਨਹੀਂ ਹੈ। ਔਰਤਾਂ ਲਈ ਖੁਸ਼ਖਬਰੀ ਇਹ ਹੈ ਕਿ ਵੋਟਾਂ ਗੁਪਤ ਤਰੀਕੇ ਨਾਲ ਪੈਂਦੀਆਂ ਹਨ।
ਤੀਜੀ ਘਟਨਾ ਦੇਸ਼ ਦੀ ਰਾਜਨੀਤੀ ਦਾ ਕੇਂਦਰ ਰਹੇ ਉੱਤਰ ਪ੍ਰਦੇਸ਼ ਦੀ ਹੈ, ਜਿੱਥੇ ਸਰਕਾਰ ‘ਚ ਨਹੀਂ, ਸਰਕਾਰ ‘ਚ ਬੈਠੀ ਰਾਜਨੀਤਿਕ ਪਾਰਟੀਆਂ ‘ਚ ਮਹਾਭਾਰਤ ਚੱਲ ਰਹੀ ਹੈ। ਉਪਰੀ ਤੌਰ ‘ਤੇ ਤਾਂ ਇਹ ਪਿਉ-ਪੁੱਤ, ਚਾਚਾ-ਭਤੀਜਾ ਜਾਂ ਬਜ਼ੁਰਗ-ਨੌਜਵਾਨ ਵਿਚਕਾਰ ਦੀ ਸੱਤਾ ਲੜਾਈ ਵਿਖਾਈ ਦਿੰਦੀ ਹੈ, ਪਰ ਇਹ ਅਸਲ ‘ਚ ਪੁਰਾਣੀ ਅਤੇ ਨਵੇਂ ਰਾਜਨੀਕਿਤ ਚਿਹਰਿਆਂ ਵਿਚਕਾਰ ਦੀ ਲੜਾਈ ਹੈ। ਪੁਰਾਣੀ ਪੀੜ੍ਹੀ ਦੇ ਪਿਤਾ ਅਤੇ ਚਾਚਾ ਇਸੇ ਰਾਜਨੀਤੀ ਦੇ ਸਮਰੱਥਕ ਹਨ, ਜਿਸ ‘ਤੇ ਸਵਾਰ ਹੋ ਕੇ ਉਹ ਸੱਤਾ ਤੱਕ ਪੁੱਜੇ।
ਉਨ੍ਹਾਂ ਦੀ ਮੁਸ਼ਕਿਲ ਇਹ ਰਹੀ ਹੈ ਕਿ ਪਿਛਲੇ 15 ਸਾਲਾਂ ਤੋਂ ਉਹ ਅਪਣੇ ਚਾਪਲੂਸਾਂ ਤੋਂ ਇਲਾਵਾ ਬਾਹਰ ਕੁੱਝ ਨਹੀਂ ਵੇਖ ਸਕੇ, ਜਦਕਿ ਮੁੱਖ ਮੰਤਰੀ ਵਜੋਂ ਕਾਰਜਸ਼ੀਲ ਅਖਿਲੇਸ਼ ਯਾਦਵ ਇਸ ਬਦਲਾਅ ਨੂੰ ਨਾ ਸਿਰਫ ਵੇਖ ਰਹੇ ਸਨ, ਸਗੋਂ ਖੁਦ ਇਸ ਬਦਲਾਅ ਨੂੰ ਅਪਣੇ ਅੰਦਰ ਮਹਿਸੂਸ ਕਰ ਰਹੇ ਹਨ। ਇਹ ਬਦਲਾਅ ਅਸਲ ‘ਚ ਵਿਕਾਸ ਦਾ ਬਦਲਾਅ ਹੈ। ਇਹ ਨੌਜਵਾਨਾਂ ਦੇ ਚਿਹਰਿਆਂ ‘ਤੇ ਵਿਖਾਈ ਦਿੰਦਾ ਅਜਿਹਾ ਬਦਲਾਅ ਹੈ, ਜਿਸ ‘ਚ ਜਾਤ, ਧਰਮ ਅਤੇ ਖੇਤਰ ਲਈ ਜਿਆਦਾ ਗੁੰਜਾਇਸ਼ ਨਹੀਂ ਹੈ। ਉੱਤਰ ਪ੍ਰਦੇਸ਼ ‘ਚ ਅਗਲੇ ਸਾਲ ਹੋਣ ਵਾਲੇ ਚੋਣ ਇਸ ਬਦਲਾਅ ਦੀ ਗਵਾਹੀ ਦੇਣਗੇ।
ਹੁਣ ਆਉਂਦੇ ਹਾਂ ਚੌਥੇ ਅਤੇ ਆਖਰੀ ਮੁੱਦੇ ‘ਤੇ, ਜਿਸ ਨੂੰ ਲੈ ਕੇ ਫਿਲਹਾਲ ਦੇਸ਼ ਭਰ ‘ਚ ਜੰਗ ਛਿੜੀ ਹੋਈ ਹੈ। ਇਹ ਮੁੱਦਾ ਕਾਲੇ ਧੰਨ ਦਾ ਹੈ, ਜਿਸ ਨੂੰ ਵੇਖ ਕੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਬੈਂਕਾਂ ਦਾ ਕੌਮੀਕਰਨ ਕਰਨ ਤੋਂ ਬਾਅਦ ਦਿੱਤਾ ਗਿਆ ‘ਗਰੀਬੀ ਹਟਾਓ’ ਦਾ ਨਾਹਰਾ ਯਾਦ ਆਉਂਦਾ ਹੈ। ਇਸ ਨਾਹਰੇ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੂੰ ‘ਗਰੀਬਾਂ ਦਾ ਮਸੀਹਾ’ ਬਣਾ ਦਿੱਤਾ ਸੀ। ਕੀ ਤੁਹਾਨੂੰ ਕਾਲੇ ਧੰਨ ਦਾ ਖਾਤਮਾ ਕਰਨ ਲਈ ਚੁੱਕੇ ਗਏ ਨੋਟਬੰਦੀ ਦੇ ਕਦਮ ਤੋਂ ਇਸੇ ਨਾਹਰੇ ਦੀ ਆਵਾਜ਼ ਨਹੀਂ ਸੁਣਾਈ ਦੇ ਰਹੀ…? ਜਵਾਬ ਜੇ ‘ਹਾਂ’ ਵਿਚ ਹੈ, ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਰਾਜਨੀਤੀ ਦਾ ਬਦਲਿਆ ਚਿਹਾਰਾ ਵਿਖਾਈ ਦੇ ਰਿਹਾ ਹੈ। ਜਾਹਰ ਹੈ, ਸੱਤਾ ਉਸੇ ਦਾ ਚੋਣ ਕਰੇਗੀ, ਜੋ ਰਾਜਨੀਤੀ ਦੇ ਮੌਜੂਦਾ ਚਿਹਰੇ ਦੀ ਪਛਾਣ ਸਕੇਗਾ।

Share this post

Leave a Reply

Your email address will not be published. Required fields are marked *