ਭਾਰਤੀ ਹਾਕੀ ਟੀਮ ਅਰਜਨਟੀਨਾ ਨੂੰ ਹਰਾ ਕੇ ਚੌਥੇ ਸਥਾਨ ’ਤੇ ਪਹੁੰਚੀ

ਬਿਊਨਸ ਆਇਰਸ : ਭਾਰਤੀ ਪੁਰਸ਼ ਹਾਕੀ ਟੀਮ ਇੱਥੇ ਐੱਫਆਈਐੱਚ ਪ੍ਰੋ- ਲੀਗ ਦੇ ਦੂਸਰੇ ਮੈਚ ਵਿੱਚ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 3-0 ਨਾਲ ਹਰਾ ਕੇ ਲੀਗ ਦੀ ਅੰਕਾਂ ਦੀ ਸੂਚੀ ’ਚ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਭਾਰਤ ਲਈ ਹਰਮਨਪ੍ਰੀਤ ਸਿੰਘ, ਲਲਿਤ ਉਪਾਧਿਆਏ ਅਤੇ ਮਨਦੀਪ ਸਿੰਘ ਨੇ ਗੋਲ ਕੀਤੇ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲੇ ਮੈਚ ਵਿੱਚ ਅਰਜਨਟੀਨਾ ਨੂੰ ਪੈਨਲਟੀ ਸ਼ੂਟ-ਆਊਟ ’ਚ ਹਰਾ ਕੇ ਬੋਨਸ ਅੰਕ ਹਾਸਲ ਕੀਤਾ ਸੀ। ਅੱਜ ਦੀ ਜਿੱਤ ਤੋਂ ਬਾਅਦ ਭਾਰਤ ਦੇ ਅੱਠ ਮੈਚਾਂ ਵਿੱਚ 15 ਅੰਕ ਹੋ ਗਏ ਹਨ। ਆਸਟਰੇਲੀਆ ਭਾਰਤ ਤੋਂ ਇੱਕ ਅੰਕ ਪਿੱਛੇ ਹੈ। ਭਾਰਤੀ ਗੋਲਕੀਪਰ ਪਾਠਕ ਨੇ ਕਿਹਾ, ‘‘ਅਸੀਂ ਡਿਫੈਂਸ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਗੋਲ ਦੇ ਮੌਕੇ ਬਣਾ ਕੇ ਗੋਲ ਵੀ ਕੀਤੇ। ਸਾਨੂੰ ਮਿੱਡਫੀਲਡ ’ਤੇ ਕੰਮ ਕਰਨਾ ਹੋਵੇਗਾ।’’ 

Leave a Reply

Your email address will not be published. Required fields are marked *