21
Apr
ਨਾਸਿਕ : ਆਕਸੀਜਨ ਦਾ ਟੈਂਕਰ ਲੀਕ ਹੋਣ ਕਾਰਨ 22 ਲੋਕਾਂ ਦੀ ਮੌਤ

ਚੰਡੀਗੜ੍ਹ : ਨਾਸਿਕ ਦੇ ਜ਼ਾਕਿਰ ਹੁਸੈਨ ਹਸਪਤਾਲ ਵਿਚ ਆਕਸੀਜਨ ਦਾ ਟੈਂਕਰ ਲੀਕ ਹੋ ਗਿਆ ਜਿਸ ਕਾਰਨ 22 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਕਈ ਮੌਤਾਂ ਹਸਪਤਾਲ ਵਿਚ ਆਕਸੀਜਨ ਦੀ ਸਪਲਾਈ ਰੁਕਣ ਕਾਰਨ ਵੀ ਹੋਈਆਂ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਹਸਪਤਾਲ ਵਿਚ ਆਕਸੀਜਨ ਲੀਕ ਹੋਣ ਕਾਰਨ ਸਪਲਾਈ ਵਾਲਾ ਪ੍ਰੈਸ਼ਰ ਇਕਦਮ ਘੱਟ ਹੋ ਗਿਆ ਜਿਸ ਕਾਰਨ ਵੈਂਟੀਲੇਟਰਾਂ ’ਤੇ ਪਏ ਮਰੀਜ਼ਾਂ ਦੀ ਮੌਤ ਹੋ ਗਈ। ਨਾਸਿਕ ਨਗਰ ਨਿਗਮ ਦੇ ਕਮਿਸ਼ਨਰ ਕੈਲਾਸ਼ ਯਾਦਵ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਉਧਰ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਆਕਸੀਜ਼ਨ ਟੈਂਕਰ ਵਿਚ ਲੀਕ ਦੀ ਗੜਬੜੀ ਨੂੰ ਸੁਧਾਰਨ ਲਈ 30 ਮਿੰਟ ਸਪਲਾਈ ਰੋਕੀ ਗਈ ਸੀ, ਪਰ ਪਰਿਵਾਰਾਂ ਦਾ ਕਹਿਣਾ ਹੈ ਕਿ ਸਪਲਾਈ 30 ਮਿੰਟ ਨਹੀਂ, ਸਗੋਂ 2 ਘੰਟੇ ਤੱਕ ਬੰਦ ਸੀ। ਇਕ ਔਰਤ ਨੇ ਦੱਸਿਆ ਕਿ ਉਸ ਦੀ ਨੂੰਹ ਨੇ ਉਸ ਦੀਆਂ ਅੱਖਾਂ ਸਾਹਮਣੇ ਤੜਪ-ਤੜਪ ਕੇ ਦਮ ਤੋੜ ਦਿੱਤਾ, ਪਰ ਹਸਪਤਾਲ ਵਾਲਿਆਂ ਨੇ ਕੁਝ ਨਹੀਂ ਕੀਤਾ।
Related posts:
ਹਰਿਦੁਆਰ ਵਿੱਚ ਨਫਰਤੀ ਭਾਸ਼ਣ; 5 ਸਾਬਕਾ ਫੌਜ ਮੁਖੀਆਂ ਸਮੇਤ 100 ਤੋਂ ਵੱਧ ਲੋਕਾਂ ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ...
ਲੁਧਿਆਣਾ ਬੰਬ ਧਮਾਕਾ ਮਾਮਲਾ: ਗਗਨਦੀਪ ਦੀ ਦੋਸਤ ਮਹਿਲਾ ਕਾਂਸਟੇਬਲ 'ਤੇ ਕਾਰਵਾਈ, ਵਿਭਾਗ ਨੇ ਕੀਤਾ ਮੁਅੱਤਲ
2021 'ਚ ਪੰਜਾਬ-ਕਿਸਾਨਾਂ ਦੀ ਜਿੱਤ ਦੇ ਨਾਂ: ਬੇਅਦਬੀ ਦੀਆਂ ਘਟਨਾਵਾਂ ਨੇ ਹਿਲਾ ਕੇ ਰੱਖ ਦਿੱਤਾ
ਅਮਰੀਕਾ-ਯੂਰਪ 'ਚ ਕੋਰੋਨਾ ਦਾ ਧਮਾਕਾ, 1 ਦਿਨ 'ਚ ਅਮਰੀਕਾ 'ਚ 5.72 ਲੱਖ ਲੋਕ ਸੰਕਰਮਿਤ, ਫਰਾਂਸ 'ਚ 2.06 ਲੱਖ ਨਵੇਂ ਮਾਮਲ...
ਕੋਰੋਨਾ 'ਤੇ ਡਬਲਯੂਐਚਓ ਦੀ ਚੇਤਾਵਨੀ: ਡੈਲਟਾ ਅਤੇ ਓਮੀਕਰੋਨ ਦੀ ਸੁਨਾਮੀ ਆਵੇਗੀ, ਦੁਨੀਆ ਦੀ ਸਿਹਤ ਪ੍ਰਣਾਲੀ ਤਬਾਹੀ ਦੇ ਕੰ...
ਪੰਜਾਬ 'ਚ ਕਿਸਾਨ ਸ਼ਕਤੀ ਦਾ ਪ੍ਰਦਰਸ਼ਨ: ਰਾਜੇਵਾਲ ਨੇ ਕਿਹਾ-ਕਿਸਾਨਾਂ ਦੇ ਅੰਦੋਲਨ ਕਾਰਨ ਚੰਡੀਗੜ੍ਹ 'ਚ 'ਆਪ' ਦੀ ਜਿੱਤ ਹੋ...