19
Jul
ਬੰਗਲਾਦੇਸ਼ ਦੇ ਹੋਟਲ ‘ਚ ਕਹਿਰ ਢਾਹੁਣ ਵਾਲੇ ਅਤਿਵਾਦੀ ਗਰੁੱਪ ਦਾ ਮੁਖੀ ਸੀ ਕੈਨੇਡਾ ਦਾ ਵਸਨੀਕ

ਢਾਕਾ (ਨਦਬ): ਬੀਤੇ ਦਿਨੀਂ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਇੱਕ ਰੈਸਟੋਰੈਂਟ ‘ਤੇ ਹੋਏ ਅਤਿਵਾਦੀ ਹਮਲੇ ਦੀ ਲਗਾਤਾਰ ਜਾਂਚ ਹੋ ਰਹੀ ਹੈ। ਹੁਣ ਇਸ ਜਾਂਚ ‘ਚ ਨਵਾਂ ਖੁਲਾਸਾ ਹੋਇਆ ਹੈ। ਜਾਂਚ ਮੁਤਾਬਕ ਆਈ. ਐੱਸ. ਦੇ ਲਿੰਕ ਵਾਲੇ ਜਿਸ ਅਤਿਵਾਦੀ ਗਰੁੱਪ ਵਲੋਂ ਇਹ ਹਮਲਾ ਕੀਤਾ ਗਿਆ ਸੀ, ਉਸ ਦਾ ਮਾਲਕ ਕੈਨੇਡੀਅਨ ਸੀ। ਇਸ ਵਿਅਕਤੀ ਦਾ ਨਾਂ ਤਾਮਿਮ ਚੌਧਰੀ ਹੈ ਅਤੇ ਰਿਪੋਰਟਾਂ ਮੁਤਾਬਕ ਉਹ ਓਨਟਾਰੀਓ ਦੇ ਸ਼ਹਿਰ ਵਿੰਡਸਰ ਦਾ ਰਹਿਣ ਵਾਲਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸੰਬੰਧ ‘ਚ ਬੀਤੇ ਮਹੀਨੇ ਬੰਗਲਾਦੇਸ਼ ਦੀ ਇੱਕ ਵੈੱਬਸਾਈਟ ਨੇ ਇਹ ਖੁਲਾਸਾ ਵੀ ਕੀਤਾ ਸੀ ਕਿ ਇੱਥੇ ਬੰਗਲਾਦੇਸ਼ੀ-ਕੈਨੇਡੀਅਨ ਆਈ. ਐੈੱਸ. ਨਾਲ ਮਿਲ ਕੇ ਇੱਕ ਅਤਿਵਾਦੀ ਗਰੁੱਪ ਚਲਾ ਰਿਹਾ ਹੈ। ਜ਼ਿਕਰਯੋਗ ਹੈ ਕਿ ਢਾਕਾ ਦੇ ਰੈਸਟੋਰੈਂਟ ‘ਤੇ ਬੀਤੇ ਹਫ਼ਤੇ ਹੋਏ ਅੱਤਵਾਦੀ ਹਮਲੇ ‘ਚ 20 ਨਿਰਦੋਸ਼ ਲੋਕ ਅਤੇ ਪੰਜ ਅਤਿਵਾਦੀ ਮਾਰੇ ਗਏ ਸਨ। ਹਮਲੇ ਦੀ ਜ਼ਿੰਮੇਵਾਰੀ ਅਤਿਵਾਦੀ ਸੰਗਠਨ ਆਈ. ਐੱਸ. ਵਲੋਂ ਲਈ ਗਈ ਸੀ।
Related posts:
ਹਰਿਦੁਆਰ ਵਿੱਚ ਨਫਰਤੀ ਭਾਸ਼ਣ; 5 ਸਾਬਕਾ ਫੌਜ ਮੁਖੀਆਂ ਸਮੇਤ 100 ਤੋਂ ਵੱਧ ਲੋਕਾਂ ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ...
ਗਾਂਧੀ ਨੂੰ ਗਾਲ੍ਹਾਂ ਕੱਢਣ ਵਾਲਾ ਕਾਲੀਚਰਨ ਗ੍ਰਿਫਤਾਰ
ਪੰਜਾਬ ਕਾਂਗਰਸ 'ਚ ਹਲਚਲ: ਦਾਅਵੇਦਾਰਾਂ ਤੋਂ ਲੈ ਕੇ ਵਿਧਾਇਕ-ਮੰਤਰੀ ਤੱਕ ਟਿਕਟ ਕੱਟੇ ਜਾਣ ਤੋਂ ਡਰੇ, ਹਾਈਕਮਾਂਡ ਨੇ ਦਿੱਲੀ...
ਧਰਮ ਸੰਸਦ 'ਤੇ ਚੀਫ਼ ਜਸਟਿਸ ਨੂੰ ਪੱਤਰ: ਸੁਪਰੀਮ ਕੋਰਟ ਦੇ 76 ਵਕੀਲਾਂ ਨੇ ਭੜਕਾਊ ਭਾਸ਼ਣਾਂ 'ਤੇ ਜਤਾਈ ਚਿੰਤਾ, ਪੱਤਰ 'ਚ ...
'ਆਪ' ਵੱਲੋਂ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ: 18 ਉਮੀਦਵਾਰਾਂ ਦਾ ਐਲਾਨ; ਹੁਣ ਸੀਐਮ ਚਿਹਰੇ ਦੀ ਉਡੀਕ
ਟੀ-20 'ਚ ਪਾਕਿਸਤਾਨ ਦੀ ਜਿੱਤ: ਨਹੀਂ ਹੋ ਰਹੀ ਕਸ਼ਮੀਰੀ ਵਿਦਿਆਰਥੀਆਂ ਦੀ ਜ਼ਮਾਨਤ 'ਤੇ ਸੁਣਵਾਈ