ਪੈਸਾ ਬੋਲਦਾ ਹੈ : ਕਰੋਨਾ ਵਧਦਾ ਦੇਖ ਕੇਂਦਰੀ ਬੈਂਕਾਂ ਨੇ ਲੱਖਾਂ-ਕਰੋੜਾਂ ਰੁਪਏ ਦਿੱਤੇ, ਵੱਡਾ ਹਿੱਸਾ ਗਿਆ ਅਮੀਰਾਂ ਦੀਆਂ ਜੇਬਾਂ ‘ਚ

ਰੂਚਿਰ ਸ਼ਰਮਾ

  • ਕਿਵੇਂ ਦੁਨੀਆ ਦੇ ਸੁਪਰ-ਰਿਚ ਨੇ ਕੋਵਿਡ ਕਾਲ ਵਿਚ ਨਕਦੀ ਸੋਖ ਲਈ, ਜਿਸ ਕਾਰਨ ਦੁਨੀਆ ਵਿਚ ਅਰਬਪਤੀ ਵਧੇ
    ਪਿਛਲੇ ਦੋ ਦਹਾਕਿਆਂ ਵਿਚ ਅਰਬਪਤੀਆਂ ਦੀ ਵਿਸ਼ਵੀ ਆਬਾਦੀ ਪੰਜ ਗੁਣਾ ਤੋਂ ਜ਼ਿਆਦਾ ਵਧੀ ਹੈ ਅਤੇ ਸਭ ਤੋਂ ਵੱਡੀ ਸੰਪਤੀ 100 ਅਰਬ ਡਾਲਰ ਨਾਲੋਂ ਵੱਧ ਹੋ ਚੁੱਕੀ ਹੈ। ਰੋਮਾਂਚ ਲਈ ਨਹੀਂ, ਸਗੋਂ ਇਕ ਚਿਤਾਵਨੀ ਦੇ ਸੰਕੇਤ ਵਜੋਂ ਮੈਂ ਇਸ ਦੌਲਤ ‘ਤੇ ਨਜ਼ਰ ਰੱਖੀ। ਜਿਵੇਂ-ਜਿਵੇਂ ਕਰੋਨਾ ਵਾਇਰਸ ਵਧਦਾ ਗਿਆ, ਕੇਂਦਰੀ ਬੈਂਕਾਂ ਨੇ 675 ਲੱਖ ਕਰੋੜ ਰੁਪਏ ਦੁਨੀਆ ਦੀ ਅਰਥਵਿਵਸਥਾ ਵਿਚ ਧੱਕ ਦਿੱਤੇ, ਤਾਂ ਕਿ ਉਹ ਡੁੱਬਣ ਨਾ।
    ਇਸ ਤਥਾ ਕਥਿਤ ਫੰਡ ਰਾਸ਼ੀ ਦਾ ਵੱਡਾ ਹਿੱਸਾ ਫਾਇਨਾਂਸ਼ੀਅਲ ਮਾਰਕੀਟ ਤੋਂ ਹੁੰਦਾ ਹੋਇਆ ਅਜਿਹੇ ਲੋਕਾਂ ਕੋਲ ਪਹੁੰਚਿਆ, ਜੋ ਅਚਾਨਕ ਹੀ ਕਈ ਗੁਣਾ ਅਮੀਰ ਹੋ ਗਏ। ਇਕ ਸਾਲ ਦੇ ਅੰਦਰ ਦੁਨੀਆ ਦੇ ਅਰਬਪਤੀਆਂ ਦੀ ਕੁੱਲ ਦੌਲਤ 375 ਲੱਖ ਕਰੋੜ ਤੋਂ ਵੱਧ ਕੇ 975 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ। 2021 ਦੀ ਫੋਰਬਸ ਲਿਸਟ ਅਨੁਸਾਰ, 6 ਅਪ੍ਰੈਲ ਤੱਕ ਦੁਨੀਆ ਦੇ ਅਰਬਪਤੀਆਂ ਦੀ ਗਿਣਤੀ 2000 ਤੋਂ ਵੱਧ ਕੇ 2700 ‘ਤੇ ਪਹੁੰਚ ਗਈ, ਜੋ ਹੁਣ ਤੱਕ ਦੀ ਸਭ ਤੋਂ ਤੇਜ਼ ਵਾਧਾ ਦਰ ਹੈ।
    ਇਕੱਲੇ ਚੀਨ ਵਿਚ 238 ਨਵੇਂ ਅਰਬਪਤੀ ਜੁੜ ਗਏ ਅਤੇ ਉਨ੍ਹਾਂ ਦੀ ਕੁੱਲ ਗਿਣਤੀ ਵੱਧ ਕੇ 626 ਹੋ ਗਈ। ਅਮਰੀਕਾ ਵਿਚ ਇਹ ਗਿਣਤੀ 110 ਦੇ ਵਾਧੇ ਨਾਲ 724 ‘ਤੇ ਪਹੁੰਚੀ ਅਤੇ ਭਾਰਤ ਵਿਚ 38 ਦੇ ਵਾਧੇ ਨਾਲ ਗਿਣਤੀ 140 ਹੋ ਗਈ। ਟੇਸਲਾ ਦੇ ਅਲੋਨ ਮਸਕ ਦੀ ਹੈਸੀਅਤ 1.875 ਲੱਖ ਕਰੋੜ ਰੁਪਏ ਤੋਂ ਵੱਧ ਕੇ ਸਾਲ ਵਿਚ ਹੀ 11.25 ਲੱਖ ਕਰੋੜ ਰੁਪਏ ਹੋ ਗਈ।
    ਅੰਕੜੇ ਦਸਦੇ ਹਨ ਕਿ ਕਿਸ ਦੇਸ਼ ਵਿਚ ਸਭ ਤੋਂ ਪਹਿਲਾਂ ਅਮੀਰਾਂ ਖ਼ਿਲਾਫ਼ ਗ਼ਰੀਬਾਂ ਦਾ ਗੁੱਸਾ ਫੁੱਟੇਗਾ।
    ਮੈਂ ਇਹ ਅੰਕੜੇ ਇਸ ਲਈ ਦੇਖਦਾ ਹਾਂ ਕਿਉਂਕਿ ਇਹ ਦੱਸ ਸਕਦੇ ਹਨ ਕਿ ਕਿਸ ਦੇਸ਼ ਵਿਚ ਸਭ ਤੋਂ ਪਹਿਲਾਂ ਅਮੀਰਾਂ ਖ਼ਿਲਾਫ਼ ਗ਼ਰੀਬ ਦਾ ਗੁੱਸਾ ਫੁੱਟੇਗਾ। 2010 ਵਿਚ ਅਮਰੀਕਾ ਦੇ ਅਰਬਪਤੀਆਂ ਦੀ ਕੁੱਲ ਸੰਪਤੀ ਅਮਰੀਕਾ ਦੇ ਜੀ.ਡੀ.ਪੀ. ਦਾ 10% ਸੀ ਜਦਕਿ ਭਾਰਤ ਵਿਚ ਇਹ ਅੰਕੜਾ 17% ਸੀ ਜੋ ਦੁਨੀਆ ਵਿਚ ਸਭ ਤੋਂ ਵੱਧ ਸੀ।
    ਇਹ ਅੰਕੜਾ ਸਭ ਤੋਂ ਵੱਧ ਸਵੀਡਨ ਵਿਚ ਹੈ, ਜਿੱਥੇ ਸਾਲ ਵਿਚ ਹੀ 31 ਤੋਂ ਵੱਧ ਕੇ 41 ਅਰਬਪਤੀ ਹੋ ਗਏ ਹਨ। ਫਰਾਂਸ ਵਿਚ ਵੀ ਅਰਬਪਤੀਆਂ ਦੀ ਸੰਪਤੀ ਜੀ.ਡੀ.ਪੀ. ਦੇ 11% ਤੋਂ ਵੱਧ ਕੇ 17% ਹੋ ਗਈ ਹੈ। ਭਾਰਤ ਦੀ ਜੀ.ਡੀ.ਪੀ. ਦਾ 2.7% ਹਿੱਸਾ ਮੁਕੇਸ਼ ਅੰਬਾਨੀ ਅਤੇ 1.7% ਹਿੱਸਾ ਅਡਾਨੀ ਕੋਲ ਹੈ।
    ਵਧਦੀ ਗ਼ੈਰਬਰਾਬਰੀ ਵਿਚ ਵੀ ਗੁੱਸਾ ਘੱਟ ਹੈ
    ਅਮਰੀਕਾ, ਯੂਰਪ ਅਤੇ ਚੀਨ ਵਿਚ ਅਮੀਰਾਂ ਪ੍ਰਤੀ ਆਦਰ ਹੈ। ਅਮਰੀਕਾ ਵਿਚ ਰਿਚ-ਟੈਕਸ ਲਗਾਉਣ ਦੀ ਮੁਹਿੰਮ ਚਾਲੂ ਹੈ, ਫੇਰ ਵੀ ਜਨਤਾ ਗੇਟਸ, ਬੇਜੋਸ ਜਾਂ ਮਸਕ ਤੋਂ ਨਾਰਾਜ਼ ਨਹੀਂ ਹੈ। ਚੀਨ, ਜੈਕ ਮਾ ਵਰਗੇ ਅਰਬਪਤੀਆਂ ‘ਤੇ ਲਗਾਮ ਲਗਾਉਂਦਾ ਰਿਹਾ ਹੈ, ਫੇਰ ਵੀ ਜਨਤਾ ਨੂੰ ਇਨ੍ਹਾਂ ਤੋਂ ਪਰਹੇਜ਼ ਨਹੀਂ ਹੈ। ਸਮੱਸਿਆ ਰੂਸ-ਮੈਕਸੀਕੋ ਵਿਚ ਹੋ ਸਕਦੀ ਹੈ।
    ਟਾਪ ‘ਤੇ ਕਾਬਜ਼ ਮੈਕਸੀਕੋ ਵਿਚ ਅਮੀਰਾਂ ਦਾ ਜੀ.ਡੀ.ਪੀ. ਵਿਚ ਹਿੱਸਾ 75% ਹੋ ਗਿਆ ਹੈ। ਰੂਸੀ ਅਮੀਰਾਂ ਦਾ ਜੀ.ਡੀ.ਪੀ. ਵਿਚ 60% ਹਿੱਸਾ ਹੈ। ਭਾਰਤ ਤੀਸਰੇ ਨੰਬਰ ‘ਤੇ ਹੈ। ਇਥੇ ਜੀ.ਡੀ.ਪੀ. ਵਿਚ ਅਮੀਰਾਂ ਦਾ ਹਿੱਸਾ 20% ਹੈ ਪਰ ਇਨ੍ਹਾਂ ਵਿਚ 55% ਦੀ ਹਿੱਸੇਦਾਰੀ ਪਰਿਵਾਰਵਾਦੀ ਘਰਾਣਿਆਂ ਦੀ ਹੈ।
    ਇਨ੍ਹਾਂ ਅੰਕੜਿਆਂ ਦਾ ਆਧਾਰ ਕੀ ਹੈ
    ਟਾਪ 10 ਉਭਰਦੀਆਂ ਅਤੇ 10 ਵਿਕਸਤ ਅਰਥਵਿਵਸਥਾਵਾਂ ਦਾ ਅੰਕੜਾ ਮੁਲਾਂਕਣ ਲਈ ਲਿਆ ਗਿਆ ਹੈ। ਅਰਬਪਤੀਆਂ ਦੀ ਸੰਪਤੀ ਨੂੰ ਦੇਸ਼ ਦੀ ਜੇ.ਡੀ.ਪੀ. ਨਾਲ ਤੁਲਨਾ ਕਰਨ ਮਗਰੋਂ ਇਹ ਦੇਖਿਆ ਜਾਂਦਾ ਹੈ ਕਿ ਕਿਹੜੇ ਦੇਸ਼ਾਂ ਵਿਚ ਪਰਿਵਾਰਵਾਦੀ ਅਮੀਰਾਂ ਦੀ ਹਿੱਸੇਦਾਰੀ ਜ਼ਿਆਦਾ ਹੈ ਅਤੇ ਕਿਥੇ ਸੈਲਫਮੇਡ ਅਰਬਪਤੀਆਂ ਦੀ। ਭਵਿੱਖ ਵਿਚ ਕਿਹੜਾ ਦੇਸ਼ ਸ਼ਾਂਤ ਰਹੇਗਾ ਅਤੇ ਕਿਥੇ ਗੁੱਸਾ ਅੰਦੋਲਨ ਦਾ ਰੂਪ ਲਵੇਗਾ। ਭਾਰਤ ਵਿਚ ਹਾਲਾਂਕਿ ਜ਼ਿਆਦਾਤਰ ਅਰਬਪਤੀ ਭ੍ਰਿਸ਼ਟ ਤਰੀਕਿਆਂ ਨਾਲ ਨਹੀਂ ਕਮਾਉਂਦੇ ਪਰ ਫੇਰ ਵੀ ਇਥੋਂ ਦੀ ਜਨਤਾ ਵਿਚ ਅਲੀਟ ਅਰਬਪਤੀਆਂ ਪ੍ਰਤੀ ਧਾਰਨਾ ਨਹੀਂ ਬਦਲੀ।

Leave a Reply

Your email address will not be published. Required fields are marked *