ਕੈਲਗਰੀ ਹਾਕਸ ਫੀਲਡ ਹਾਕੀ ਹਫਤਾ 24 ਦਸੰਬਰ ਤੋਂ 31 ਦਸੰਬਰ ਤੱਕ

ਕੈਲਗਰੀ (ਨਦਬ): ਅਲਬਰਟਾ ਫੀਲਡ ਹਾਕੀ ਦੇ ਸਹਿਯੋਗ ਨਾਲ਼ ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਵਲੋਂ ਫੀਲਡ ਹਾਕੀ ਹਫਤਾ ਮਨਾਇਆ ਜਾ ਰਿਹਾ ਹੈ।ਇਸ ਹਫਤੇ ਦੌਰਾਨ ਜੈਨਸਿਸ ਸੈਂਟਰ ਵਿੱਚ 26 ਦਸੰਬਰ ਤੋਂ 31 ਦਸੰਬਰ ਤੱਕ ਫੀਲਡ ਹਾਕੀ ਦੀ ਮੁਫਤ ਕੋਚਿੰਗ ਦਿੱਤੀ ਜਾਵੇਗੀ ਅਤੇ ਇਸ ਕੈਂਪ ਦੀ ਕੋਈ ਵੀ ਫੀਸ ਨਹੀਂ ਹੈ ਪਰ ਸੀਟਾਂ ਸੀਮਿਤ ਹਨ। ਇਸ ਕੈਂਪ ਵਿੱਚ ਭਾਗ ਲੈਣ ਦੇ ਚਾਹਵਾਨ ਬੱਚੇ 24 ਦਸੰਬਰ ਨੂੰ ਜੈਨਸਿਸ ਸੈਂਟਰ ਵਿੱਚ ਆ ਕੇ ਆਪਣਾ ਨਾਂ ਦਰਜ ਕਰਵਾ ਸਕਦੇ ਹਨ।ਇਸ ਕੈਂਪ ਵਿੱਚ ਭਾਗ ਲੈਣ ਲਈ ਬੱਚੇ ਦੀ ਘੱਟੋ–ਘੱਟ ਉਮਰ 6 ਸਾਲ ਹੋਣੀ ਜ਼ਰੂਰੀ ਹੈ।
ਕੋਚਿੰਗ ਪੈਨਲ ਵਿੱਚ ਦਿਲਪਾਲ ਸਿੰੰੰਘ, ਮਨਦੀਪ ਸਿੰਘ ਝੱਲੀ ਅਤੇ ਸੁਰਿੰਦਰ ਸਿੰਘ ਨੂੰ ਰੱਖਿਆ ਗਿਆ ਹੈ।ਕੋਚਿੰਗ ਪੈਨਲ ਨੇ ਦੱਸਿਆ ਕਿ ਬਹੁਤ ਸਾਰੀਆਂ ਸਰੀਰਿਕ ਬਿਮਾਰੀਆਂ ਦਾ ਮੁਕਾਬਲਾ ਵਰਜਿਸ਼ ਕਰਕੇ ਕੀਤਾ ਜਾ ਸਕਦਾ ਹੈ ਅਤੇ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਸਰੀਰਿਕ ਕਸਰਤ ਕਰਾਉਣ ਦਾ ਇਹ ਸੁਨਹਿਰੀ ਮੌਕਾ ਹੋਵੇਗਾ।ਇਸ ਕੈਂਪ ਦੌਰਾਨ ਰੋਜ਼ਾਨਾ ਸ਼ਾਮ ਨੂੰ ਦੋ ਘੰਟੇ ਬੱਚਿਆਂ ਨੂੰ ਫੀਲਡ ਹਾਕੀ ਦੇ ਗੁਰ ਸਿਖਾਉਣ ਤੋਂ ਇਲਾਵਾ ਹੋਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ ।ਇਹ ਕੈਂਪ ਸਾਰੇ ਬੱਚਿਆਂ ਲਈ ਮੁਫਤ ਹੋਵੇਗਾ।ਜੇ ਤੁਸੀਂ ਆਪਣੇ ਬੱਚੇ ਨੂੰ ਇਸ ਕੈਂਪ ਵਿੱਚ ਸ਼ਾਮਲ ਕਰਨਾ ਚਾਹੁੰਦੇ ਹੋ ਤਾਂ 24 ਦਸੰਬਰ ਨੂੰ 11 ਵਜੇ ਤੋਂ 4 ਵਜੇ ਤੱਕ ਜੈਨਸਿਸ ਸੈਂਟਰ ਪੁੱਜ ਕੇ ਬੱਚੇ ਨਾਮ ਲਿਖਵਾਓ।25 ਦਸੰਬਰ ਨੂੰ ਛੁੱਟੀ ਹੋਣ ਕਰਕੇ ਇਸ ਦਿਨ ਕੈਂਪ ਨਹੀਂ ਹੋਵੇਗਾ ਅਤੇ 26 ਦਸੰਬਰ ਨੂੰ ਫੀਲਡ ਹਾਕੀ ਅਭਿਆਸ ਸ਼ੁਰੂ ਹੋ ਜਾਵੇਗਾ। ਇਸ ਦਿਨ ਕਲੱਬ ਮੈਂਬਰ ਰਜਿਸਟਰੇਸ਼ਨ ਕਰਨ ਲਈ ਜੈਨਸਿਸ ਸੈਂਟਰ ਦੇ ਕੌਮਨ ਏਰੀਆ ਹਾਜ਼ਰ ਰਹਿਣਗੇ।ਇਸ ਕੈਂਪ ਲਈ ਸੀਟਾਂ ਸੀਮਿਤ ਹੋਣ ਕਰਕੇ ਇਸ ਦਿਨ ਜਲਦੀ ਆ ਕੇ ਨਾਮ ਰਜਿਸਰਟਰਡ ਕਰਵਾਓ।ਇਸ ਕੈਂਪ ਦੀ ਸਮਾਪਤੀ ਤੋਂ ਬਾਅਦ ਪਹਿਲੀ ਜਨਵਰੀ ਨੂੰ ਬੋਤਲ ਡਰਾਈਵ ਜੈਨਸਿਸ ਸੈਂਟਰ ਵਿੱਚ ਕਰਵਾਈ ਜਾਵੇਗੀ। ਕਲੱਬ ਦੀਆਂ ਗਤੀਵਿਧੀਆਂ ਨੂੰ ਸਹਿਯੋਗ ਦੇਣ ਲਈ ਕੈਲਗਰੀ ਵਾਸੀ ਇਸ ਦਿਨ ਰੀਸਾਈਕਲ ਬੋਤਲਾਂ 11 ਵਜੇ ਤੋਂ 3 ਵਜੇ ਤੱਕ ਇਸ ਡਰਾਈਵ ਵਿੱਚ ਦੇ ਸਕਦੇ ਹਨ।ਕੈਂਪ ਬਾਰੇ ਹੋਰ ਜਾਣਕਾਰੀ ਲਈ ਕੋਚ ਦਿਲਪਾਲ ਸਿੰਘ (403-681-0749), ਮਨਦੀਪ ਝੱਲੀ(403-973-1012) ਜਾਂ ਸੁਖਵੀਰ ਗਰੇਵਾਲ(403-402-0770) ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ।