ਕਹਾਣੀਕਾਰ ਲਾਲ ਸਿੰਘ ਵਿਚਾਰਧਾਰਾ ਤੇ ਬਿਰਤਾਂਤ

ਡਾ. ਕਰਮਜੀਤ ਸਿੰਘ

“ਕਹਾਣੀਕਾਰ ਲਾਲ ਸਿੰਘ ਵਿਚਾਰਧਾਰਾ ਤੇ ਬਿਰਤਾਂਤ” ਪੁਸਤਕ ਵਿੱਚ ਬਹੁਤ ਸਾਰੇ ਪੰਜਾਬੀ ਸਾਹਿਤ ਜਗਤ ਦੇ ਸਥਾਪਿਤ ਹਸਤਾਖ਼ਰ ਲੇਖਕਾਂ ਨੇ ਕਹਾਣੀਕਾਰ ਲਾਲ ਸਿੰਘ ਦੀ ਕਹਾਣੀ ਰਚਨਾ ਦੇ ਆਪਣੇ ਕਾਲਮ ਦਿੱਤੀ ਹਨ। ਜੇ ਇਹਨਾਂ ਲੇਖਕਾਂ ਦੇ ਤੱਥਾਂ ਦਾ ਡੂੰਘਾਈ ਨਾਲ ਅਧਿਐਨ ਕਰੀਏ ਤਾਂ ਇਸ ਗੱਲ ਖਿੜੀ ਦੁਪਰਿਹ ਦੀ ਤਰਾਂ ਸਾਫ ਹੈ ਕਿ ਕਹਾਣੀਕਾਰ ਲਾਲ ਸਿੰਘ ਦੀਆਂ ਕਹਾਣੀਆਂ ਦੇ ਵਿਚਾਰਧਾਰਾਈ ਅਵਚੇਤਨ ਨੂੰ ਸਮਝਣ ਲਈ ਹਰੇਕ ਕਹਾਣੀ ਦੀ ਡੂੰਘਾਈ ਤੱਕ ਪੁਣਛਾਣ ਕਰਨਾ ਜਰੂਰੀ ਹੈ । ਕਹਾਣੀਆਂ ਵਿੱਚ ਪ੍ਰਗਤੀਸ਼ਲਤਾ ਅਤੇ ਪ੍ਰਗਤੀਵਾਦ ਵਰਗੇ ਸੰਕਲਪ ਜਿਹਨਾਂ ਨੂੰ ਅੱਜ ਦੀ ਕਹਾਣੀ ਨੇ ਜਿਵੇਂ ਕਿਸੇ ਡੂੰਘੀ ਕਬਰ ਅੰਦਰ ਦਫ਼ਨਾ ਦਿੰਤਾ ਹੈ , ਲਾਲ ਸਿੰਘ ਨੇ ਜਿੰਦਾ ਰੱਖਿਆ ਹੈ । ਕਹਾਣੀਕਾਰ ਮਾਰਕਸਵਾਦੀ ਚਿੰਤਨ ਅਤੇ ਮਾਰਕਸਵਾਦ ਅਗਾਂਹ ਵਿਰੋਧ ਵਿਕਾਸ ਦੇ ਸਿਧਾਂਤ ਉੱਪਰ ਸਮੁੱਚੇ ਇਤਿਹਾਸ, ਜਮਾਤੀ ਸਮਾਜ ਅੇਤ ਕੁਦਰਤ ਦਾ ਅਧਿਐਨ ਵਿਸ਼ਲੇਸ਼ਣ ਕਰਦਾ ਹੈ ।ਜਿਵੇ ਕਹਾਣੀਕਾਰ ਲਾਲ ਸਿੰਘ ਆਪ ਆਪਣੇ ਬਾਰੇ ਲਿਖਦਾ ਦੱਸਦਾ ਹੈ ਕਿ ਪ੍ਰੋੜ ਅਵਸਥਾ ਸੋਚਣੀ ਨੂੰ , ਲੰਘ ਚੁੱਕੀ ਉਮਰ ਦੇ ਵਿਚਾਰਾਂ ਨਾਲੋਂ ਵੱਖਰਾਉਣ ਲਈ ਮੈਂ ਆਪਣੀ ਇਬਾਰਤ ਨੂੰ ਚਾਰ ਕੋਨਾਂ ਤੋਂ ਬਿਆਨ ਕਰਦਾ ਹਾਂ ।ਕਹਾਣੀਕਾਰ ਇਹ ਸਵੀਕਾਰ ਕਰਦਾ ਹੈ ਕਿ ਉਹ ਨਿਰਾਸ਼ਾਵਾਦ ਵਿੱਚੋਂ ਉਭਰਨ ਲਈ ਆਪਣੇ ਆਪ ਨੂੰ ਗ਼ਦਰ ਵਰਗੀਆਂ ਲਹਿਰਾਂ ਨਾਲ ਜ਼ੋੜਦਾ ਹੈ ਤੇ ਇਤਿਹਾਸਕ ਭੂਤ ਵਿਚੋਂ ਰੌਸ਼ਨੀ ਲੱਭਣ ਲਈ ਯਤਨਸ਼ੀਲ ਹੈ ।ਕਹਾਣੀਕਾਰ ਲਾਲ ਸਿੰਘ ਦਾ ਮੱਤ ਹੈ ਕਿ ਇਤਿਹਾਸ ਦੇ ਸੁਨਹਿਰੀ ਪੱਤਰੇ ਜਿਥੇ ਯੌਧਿਆ, ਸੂਰਬੀਰਾਂ , ਸਿਰੜੀ ਕਾਮਿਆਂ ਦੇ ਲਹੂ ਨਾਲ ਲਿਬੜੇ ਪਏ ਹਨ, ਉਥੇ ਇਸ ਨਿਰਾਸ਼ਤਾ ਦੀ ਗ੍ਰਿਫਤ ਵਿੱਚ ਆ ਚੁੱਕੀਆਂ ਕੌਮੀ ਲਹਿਰਾਂ ਅੰਦਰ ਇਕ ਤਰਾਂ ਨਾਲ ਨਵੇਂ ਸਿਰਿਉਂ ਨਵੀਂ ਜਾਨ ਪਾਉਣ ਦਾ ਪਵਿੱਤਰ ਕਾਰਜ ਵੀ ਕਰਦੇ ਹਨ । ਇਸ ਪੁਸਤਕ ਵਿੱਚ ਹਾਜ਼ਿਰ ਲੇਖਕਾਂ ਅਨੁਸਾਰ ਲਾਲ ਸਿੰਘ ਇਤਿਹਾਸ ਅਤੇ ਪਰੰਪਰਾ ਨੂੰ ਹਮੇਸ਼ਾਂ ਅੰਗਸੰਗ ਰੱਖਦਾ ਹੈ ਜਿਸਦੀ ਆਹਟ ਵਰਤਮਾਨ ਵਿੱਚੋਂ ਹੀ ਸੁਣਨੀ ਸ਼ੁਰੂ ਹੋ ਜਾਂਦੀ ਹੈ ਅਤੇ ਲੇਖਕ ਨੇ ਪੰਜਾਬ, ਭਾਰਤ ਅਤੇ ਵਿਸ਼ਵ ਵਰਤਾਰੇ ਨੂੰ ਸਮਝਣ ਸਮਝਾਉਣ ਦਾ ਸਿਧਾਂਤਕ ਅਤੇ ਬ੍ਰਿਤਾਂਤਕ ਪੱਧਰ ਤੇ ਸਿਰਜਣਮਿਕ ਯਤਨ ਕੀਤਾ ਹੈ ।ਲਾਲ ਸਿੰਘ ਪ੍ਰਤੀਬੱਧਤਾ ਸੱਤਾਹੀਣ, ਲੁੱਟੇਪੁੱਟੇ ਜਾ ਰਹੇ ਲੋਕਾਂ ਨਾਲ ਹੈ ਅਤੇ ਆਖਦਾ ਹੈ ਕਿ ਲੋਕ ਸਮੂਹ ਨੁੰ ਬਣਦੇ ਹਿੱਸੇ ਤੋਂ ਵਾਂਝੇ ਕਰਨ ਵਿੱਚ ਵੱਡੇ ਫਿਊਡਲ ਤੱਤਾਂ ਦਾ ਯੋਗਦਾਨ ਹੈ ਕਿਉਂਕਿ ਸੰਸਾਰੀਕਰਨ ਦੇ ਵਿਕਾਸ ਨੇ ਸਮਾਜ ਦੀਆਂ ਨੈਤਿਕ ਕਦਰਾਂਕੀਮਤਾਂ ਵਿੱਚ ਨਿਘਾਰ ਲਿਆਂਦਾ ਹੈ ।ਇਸ ਪੁਸਤਕ ਵਿੱਚ ਡਾ. ਕਰਮਜੀਤ ਸਿੰਘ ਤੋਂ ਇਲਾਵਾ ਡਾ. ਜ਼ੋਗਿੰਦਰ ਸਿੰਘ ਨਿਰਾਲਾ, ਪਿਆਰਾ ਸਿੰਘ ਭੋਗਲ, ਧਰਮਪਾਲ ਸਾਹਿਲ,ਡਾ. ਚੰਦਨ ਮੋਹਨ, ਕੁਲਵੰਤ ਸਿੰਘ ਸੰਧੂ , ਡਾ.ਅਨੂਪ ਸਿੰਘ, ਡਾ. ਸੁਰਜੀਤ ਬਰਾੜ,ਮਾਨ ਸਿੰਘ ਢੀਂਡਸਾ, ਬਲਬੀਰ ਸਿੰਘ ੁਮੁਕੇਰੀਆਂ,ਡਾ.ਜਗਬੀਰ ਸਿੰਘ, ਡਾ.ਅਜੀਤ ਸਿੰਘ,ਸੁਰਜੀਤ ਗਿੱਲ, ਡਾ.ਮੋਹਨਜੀਤ , ਪ੍ਰੋ ਅਵਤਾਰ ਜ਼ੌੜਾ,ਡਾ. ਪ੍ਰਿਤਪਾਲ ਸਿੰਘ ਮਹਿਰੋਕ, ਪ੍ਰੋ. ਬ੍ਰਹਮਜਗਦੀਸ਼ ਸਿੰਘ, ਡਾ.ਜਸਵਿੰਦਰ ਸਿੰਘ ਬਿੰਦਰਾ,ਕਰਮਵੀਰ ਸਿੰਘ, ਇੰਦਰ ਸਿੰਘ, ਡਾ. ਸੁਰਜੀਤ ਜੱਜ, ਹਰਭਜਨ ਸਿੰਘ ਬਟਾਲਵੀ , ਡਾ ਰਘਵੀਰ ਸਿੰਘ ,ਗੁਰਸ਼ਰਨ ਸਿੰਘ,ਕੇ.ਐਲ.ਗਰਗ, ਪ੍ਰੋ ਗੁਰਮੀਤ ਹੁੰਦਲ , ਡਾ. ਹਰਜਿੰਦਰ ਸਿੰਘ ਅਟਵਾਲ, ਕੁਲਵੰਤ ਸਿੰਘ ਸੰਧੂ,ਅਤਰਜੀਤ , ਜ਼ਸਵੀਰ ਸਮਰ, ਸੁਰਜੀਤ ਜੱਜ, ਡਾ,ਰਘਬੀਰ ਸਿੰਘ ਸਿਰਜਨਾ, ਡਾ.ਰਜਨੀਸ਼ ਬਹਾਦਰ ਸਿੰਘ, ਬਿਕਰਮਜੀਤ ਨੂਰ,ਸ਼ਮਸ਼ੇਰ ਮੋਹੀ, ਬਲਵੀਰ ਮੰਨਣ, ਡਾ. ਸੁਰਜੀਤ ਕੌਰ ਸੰਧਾਵਾਲੀਆਂ , ਜਗਦੇਵ ਸਿੰਘ ਲਲਤੋਂ , ਡਾ.ਦਰਿਆ , ਸੰਦੀਪ ਕੌਰ,ਮੱਖਣ ਕੁਹਾੜ, ਡਾ ਭੀਮ ਇੰਦਰ ਸਿੰਘ, ਡਾ. ਭੁਪਿੰਦਰ ਕੌਰ, ਅਮਰਜੀਤ ਘੁੰਮਣ , ਪ੍ਰੋ ਜੇ.ਬੀ.ਸੇਖੋਂ ਆਦਿ ਦੀਆਂ ਲਿਖਤਾਂ ਸ਼ਾਮਿਲ ਹਨ ।

ਅਮਰਜੀਤ ਸਿੰਘ

Leave a Reply

Your email address will not be published. Required fields are marked *