ਧੋਨੀ ਦਾ ਪ੍ਰਸ਼ੰਸਕ ਬਣਿਆ ਖਿੱਚ ਦਾ ਕੇਂਦਰ

ਪਰਥ (ਨਦਬ): ਆਸਟਰੇਲਿਆ ਦੇ ਮੈਲਬਰਨ ਵਿੱਚ ਕੰਗਾਰੁਆਂ ਅਤੇ ਪਾਕਿਸਤਾਨ ਦੀ ਟੀਮ ਦੂਜਾ ਟੈਸਟ ਮੈਚ ਖੇਡ ਰਹੀ ਹੈ। ਮੈਲਬਰਨ ਦ ਸਟੇਡੀਅਮ ‘ਚ ਖੇਡੇ ਜਾ ਰਹੇ ਮੈਚ ਤੋਂ ਜ਼ਿਆਦਾ ਭਾਰਤ ਦੇ ਸੀਮਿਤ ਓਵਰਾਂ ਦੇ ਕਪਤਾਨ ਮਹੇਂਦਰ ਸਿੰਘ ਧੋਨੀ ਦੇ ਨਾਮ ਨੇ ਜ਼ਿਆਦਾ ਧਿਆਨ ਖਿੱਚਿਆ ।
ਪਾਕਿਸਤਾਨ ਤੇ ਆਸਟਰੇਲੀਆ ਵਿਚਾਲੇ ਇੱਥੇ ਚੱਲ ਰਹੇ ਟੈਸਟ ਕ੍ਰਿਕਟ ਮੈਚ ਦੌਰਾਨ ਇੱਕ ਪਾਕਿਸਤਾਨੀ ਕ੍ਰਿਕਟ ਪ੍ਰਸ਼ੰਸਕ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਜੋ ਹਰੇ ਰੰਗ ਦੀ ਜਰਸੀ ‘ਤੇ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਦੀ ਧੋਨੀ ਦਾ ਨਾਂ ਤੇ ਜਰਸੀ ਦਾ ਨੰਬਰ (7) ਲਿਖ ਕੇ ਘੁੰਮਦਾ ਹੈ। ਧੋਨੀ ਦੇ ਪ੍ਰਸ਼ੰਸਕ ਤਾਂ ਸਾਰੀ ਦੁਨੀਆਂ ‘ਚ ਹਨ, ਪਰ ਇੱਥੇ ਦਿਲਚਸਪ ਗੱਲ ਇਹ ਹੈ ਕਿ ਟੀਮ ਇੰਡੀਆ ਦੇ ਇੱਥੇ ਨਾ ਖੇਡਦੇ ਹੋਣ ਦੇ ਬਾਵਜੂਦ ਪਾਕਿਸਤਾਨੀ ਦਰਸ਼ਕ ਧੋਨੀ ਦੇ ਨਾਂ ਦੀ ਟੀ–ਸ਼ਰਟ ਪਹਿਣ ਕੇ ਘੁੰਮ ਰਿਹਾ ਹੈ ਤੇ ਉਹ ਵੀ ਪਾਕਿਸਤਾਨੀ ਟੀਮ ਦੀ ਜਰਸੀ ਵਾਲੇ ਰੰਗ ‘ਤੇ।
ਧੋਨੀ ਮੈਦਾਨ ਵਿੱਚ ਮੌਜੂਦ ਨਹੀਂ ਸਨ, ਪਰ ਧੋਨੀ ਦੇ ਫੈਂਸ ਦੀ ਗਿਣਤੀ ਸੀਮਿਤ ਨਹੀਂ ਹੈ। ਧੋਨੀ ਦੇ ਫੈਂਸ ਵੱਡੀ ਗਿਣਤੀ ਵਿੱਚ ਸੀਮਾ ਤੋਂ ਪਾਰ ਮੌਜੂਦ ਹਨ। ਇਹੀ ਵਜ੍ਹਾ ਹੈ ਕਿ ਇੱਕ ਪਾਕਿਸਤਾਨ ਟੀਮ ਦਾ ਸਮਰਥਕ ਪਾਕਿ ਵਨਡੇ ਜਰਸੀ ਉੱਤੇ ਧੋਨੀ ਦਾ ਨਾਮ ਅਤੇ ਨੰਬਰ(7) ਪਹਿਨ ਕੇ ਮੈਦਾਨ ਵਿੱਚ ਆ ਗਿਆ । ਇਸ ਫੈਨ ਨੂੰ ਧੋਨੀ ਦੇ ਨਾਮ ਵਾਲੀ ਪਾਕਿਸਤਾਨ ਦੀ ਜਰਸੀ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖੂਬ ਆਕਰਸ਼ਤ ਕੀਤਾ। ਛੇਤੀ ਹੀ ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ। ਇਹ ਤਸਵੀਰ ਪ੍ਰਮਾਣ ਹੈ ਕਿ ਕ੍ਰਿਕਟ ਸਰਹਦਾਂ ਨੂੰ ਨਹੀਂ ਮੰਨਦੀ ।
ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਕ੍ਰਿਕਟ ਦੀ ਦੀਵਾਨਗੀ ਭਾਰਤ ਅਤੇ ਪਾਕਿਸਤਾਨ ਵਿੱਚ ਸਿਰ ਚੜ੍ਹ ਕਰ ਬੋਲਦੀ ਹੈ। ਪਾਕਿਸਤਾਨ ਦੇ ਪੂਰਵ ਰਾਸ਼ਟਰਪਤੀ ਪਰਵੇਜ ਮੁਸ਼ੱਰਫ ਵੀ ਧੋਨੀ ਦੇ ਮੁਰੀਦ ਹਨ । ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ ।
ਕਈ ਪਾਕਿਸਤਾਨੀ ਫੈਨਜ਼ ਕਹਿੰਦੇ ਹਨ ਕਿ ਉਹ ਭਾਰਤੀ ਟੀਮ ਦਾ ਮੈਚ ਸਿਰਫ ਧੋਨੀ ਲਈ ਵੇਖਦੇ ਹਨ। ਕਈ ਲੋਕ ਧੋਨੀ ਨੂੰ ਗੇਮ ਚੇਂਜਰ ਮੰਣਦੇ ਹਨ। ਜ਼ਿਕਰਯੋਗ ਹੈ ਕਿ ਧੋਨੀ ਦੇਸ਼ ਹੀ ਨਹੀਂ, ਦੁਨੀਆ ਚੋਂ ਸਭ ਤੋਂ ਸਫਲ ਅਤੇ ਆਕਰਸ਼ਕ ਕ੍ਰਿਕਟਰਾਂ ਵਿੱਚੋਂ ਇੱਕ ਹੈ।
ਹਾਲਾਂਕਿ, ਹਾਲ ਹੀ ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ ਗੁਆਂਢੀ ਮੁਲਕ ਦੇ ਕ੍ਰਿਕਟ ਫੈਨਜ਼ ਨੂੰ ਹਿਰਾਸਤ ਵਿੱਚ ਲੈਣ ਦੀਆਂ ਖਬਰਾਂ ਸਾਹਮਣੇ ਆਈਆਂ ਸੀ। ਹਾਲ ਹੀ ਵਿੱਚ ਅਸਮ ਵਿੱਚ ਇੱਕ ਪਾਕਿਸਤਾਨੀ ਕ੍ਰਿਕਟ ਸ਼ਾਹਿਦ ਅਫਰੀਦੀ ਦੀ ਜਰਸੀ ਪਹਿਨਣ ਵਾਲੇ ਰਿਪਾਨ ਚੌਧਰੀ ਨਾਮਕ ਫੈਨ ਨੂੰ ਗਿਰਫਤਾਰ ਕੀਤਾ ਗਿਆ ਸੀ । ਇਸ ਉੱਤੇ ਪਾਕਿਸਤਾਨੀ ਆਲਰਾਉਂਡਰ ਨੇ ਕਿਹਾ ਸੀ ਕਿ ਭਾਰਤ ਨੂੰ ਅਜਿਹੀ ਕਾਰਵਾਈ ਉੱਤੇ ਸ਼ਰਮ ਆਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਵਿੱਚ ਵੀ ਵਿਰਾਟ ਕੋਹਲੀ ਦੇ ਇੱਕ ਫੈਨ ਉੱਤੇ ਕਾਨੂੰਨੀ ਕਾਰਵਾਹੀ ਕੀਤੀ ਸੀ । ਕੋਹਲੀ ਦੇ ਫੈਨ ਨੂੰ 10 ਸਾਲ ਦੀ ਸੱਜਾ ਸੁਣਾਈ ਗਈ ਸੀ।