ਹਰਜੀਤ ਸਿੰਘ : ਜੂਨੀਅਰ ਹਾਕੀ ਕਪਤਾਨ

ਭਰਾ ਨੇ ਖੁਦ ਨੌਕਰੀ ਕਰ ਕੇ ਹਰਜੀਤ ਨੂੰ ਖਿਡਾਰੀ ਬਣਨ ‘ਚ ਮਦਦ ਕੀਤੀ
ਇਸੇ ਸਾਲ ਮਾਰਚ ਵਿੱਚ ਹਾਕੀ ਦਾ ਕੌਮੀ ਕੈਂਪ ਚੱਲ ਰਿਹਾ ਸੀ ਅਤੇ ਹਰਜੀਤ ਕੋਚ ਨਾਲ ਬੈਠਾ ਸੀ। ਉਸ ਨੇ ਆਪਣੇ ਕੋਚ ਨੂੰ ਕਿਹਾ, ”ਭਾਜੀ ਮੈਂ ਟੀਮ ਲਈ ਕੜਕ ਚਾਹ ਬਣਾ ਕੇ ਲਿਆਂਦਾ ਹਾਂ, ਇਸ ਨਾਲ ਟੀਮ ਫ਼ਰੈਸ਼ ਹੋ ਜਾਵੇਗੀ ਅਤੇ ਅਲਰਟ ਰਹੇਗੀ।” ਕੜਕ ਚਾਹ ਬਾਰੇ ਉਹ ਦੱਸਦੇ ਹਨ ਕਿ ਉਨ੍ਹਾਂ ਨੇ ਇਹ ਚਾਹ ਆਪਣੇ ਪਿਤਾ ਤੋਂ ਬਣਾਉਣੀ ਸਿੱਖੀ ਸੀ। ਉਹ ਰਾਤ ਨੂੰ ਜਦੋਂ ਟਰੱਕ ਲੈ ਕੇ ਜਾਂਦੇ ਸਨ, ਤਾਂ ਨੀਂਦ ਨਾ ਆਵੇ, ਇਸ ਕਾਰਨ ਉਹ ਇਹ ਕੜਕ ਚਾਹ ਪੀਂਦੇ ਸਨ।
2 ਜਨਵਰੀ ਨੂੰ 21 ਸਾਲ ਪੂਰੇ ਕਰਨ ਵਾਲੇ ਹਰਜੀਤ ਸਿੰਘ ਮਿਡ ਫੀਲਡਰ ਹਨ। ਉਹ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਕੁਰਾਲੀ ਤੋਂ ਹਨ। ਬਚਪਨ ਤੋਂ ਹੀ ਹਾਕੀ ਦੇ ਸ਼ੌਕੀਨ ਸਨ। ਘਰਦਿਆਂ ਵੱਲੋਂ ਮਨਾਂ ਕਰਨ ਦੇ ਬਾਵਜੂਦ ਚੋਰੀ–ਛੁਪੇ ਖੇਡਦੇ ਸਨ। ਪਿਤਾ ਦੀ ਕਮਾਈ ਜਿਆਦਾ ਨਹੀਂ ਸੀ। ਘਰ ਵਾਲੇ ਚਾਹੁੰਦੇ ਸਨ ਕਿ ਹਰਜੀਤ ਵੀ ਪਿਤਾ ਦੀ ਘਰ ਚਲਾਉਣ ‘ਚ ਮਦਦ ਕਰੇ।
ਉਹ ਕੁਰਾਲੀ ਦੀ ਗੋਪਾਲ ਹਾਕੀ ਅਕਾਦਮੀ ‘ਚ ਖੇਡਣ ਜਾਂਦੇ ਸਨ। ਉਦੋਂ ਵੱਡੇ ਭਰਾ ਰਾਜਵਿੰਦਰ ਸਿੰਘ ਨੇ ਮਦਦ ਕੀਤੀ। ਰਾਜਵਿੰਦਰ ਨੇ ਸਾਊਦੀ ਅਰਬ ‘ਚ ਡੇਲੀ ਵੇਜਿਸ ‘ਤੇ ਕੰਮ ਕੀਤਾ ਅਤੇ ਉਥੋਂ ਪੈਸੇ ਭੇਜਣੇ ਸ਼ੁਰੂ ਕੀਤੇ।
ਪਹਿਲੀ ਵਾਰ 2008 ‘ਚ ਉਹ ਕੁਰਾਲੀ ਛੱਡ ਕੇ ਜਲੰਧਰ ਦੇ ਸੁਰਜੀਤ ਅਕਾਦਮੀ ‘ਚ ਖੇਡਣ ਗਏ। ਸੁਰਜੀਤ ਸਿੰਘ ਭਾਰਤੀ ਹਾਕੀ ਟੀਮ ਦੇ ਕਪਤਾਨ ਰਹਿ ਚੁਕੇ ਹਨ, ਨਾਲ ਹੀ ਅਰਜਨ ਪੁਰਸਕਾਰ ਜੇਤੂ ਵੀ। ਉਨ੍ਹਾਂ ਦੀ ਸਲਾਹ ‘ਤੇ ਹਰਜੀਤ ਨੇ ਮਿਡ ਫੀਲਡ ਤੋਂ ਖੇਡਣਾ ਸ਼ੁਰੂ ਕੀਤਾ। 2012 ‘ਚ ਉਹ ਪਹਿਲੀ ਵਾਰ ਪੰਜਾਬ ਜੂਨੀਅਰ ਹਾਕੀ ਟੀਮ ਲਈ ਚੁਣੇ ਗਏ ਅਤੇ ਕੌਮੀ ਤਮਗਾ ਦਿਵਾਉਣ ‘ਚ ਉਨ੍ਹਾਂ ਦਾ ਯੋਗਦਾਨ ਸ਼ਾਨਦਾਰ ਸੀ। ਇਸੇ ਤਰ੍ਹਾਂ 2013 ‘ਚ ਵੀ ਪੰਜਾਬ ਦੀ ਟੀਮ ਨੂੰ ਉਨ੍ਹਾਂ ਕਾਰਨ ਜਿੱਤ ਮਿਲੀ ਸੀ।
2013 ‘ਚ ਮਲੇਸ਼ੀਆ ਵਿੱਚ ਹੋਏ ਸੁਲਤਾਨ ਆਫ਼ ਜੌਹਰ ਕਪ ‘ਚ ਉਨ੍ਹਾਂ ਨੂੰ ਸੱਭ ਤੋਂ ਭਰੋਸੇਮੰਦ ਖਿਡਾਰੀ ਵਜੋਂ ਮੰਨਿਆ ਗਿਆ। ਉਥੋਂ ਵਾਪਸ ਆਉਣ ‘ਤੇ ਹਾਕੀ ਇੰਡੀਆ ਨੇ ਉਨ੍ਹਾਂ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ। ਕੁਰਾਲੀ ‘ਚ ਉਨ੍ਹਾਂ ਦਾ ਖੁਲੀ ਜੀਪ ‘ਚ ਰੈਲੀ ਕੱਢ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸ਼ਹਿਰ ਦੀਆਂ ਗਲੀਆਂ ‘ਚ ਉਨ੍ਹਾਂ ਦੇ ਪੋਸਟਰ ਸਨ। ਉਹ ਸੋਚ ਰਹੇ ਸਨ ਕਿ ਜਿਨ੍ਹਾਂ ਗਲੀਆਂ ‘ਚੋਂ ਉਹ ਕਦੇ ਚੋਰੀ–ਚੋਰੀ ਹਾਕੀ ਖੇਡਣ ਜਾਂਦੇ ਸਨ, ਅੱਜ ਉਨ੍ਹਾਂ ਗਲੀਆਂ ‘ਚ ਉਸ ਦੇ ਪੋਸਟਰ ਲੱਗੇ ਹਨ। 2015 ਉਨ੍ਹਾਂ ਲਈ ਫੈਸਲਾਕੁੰਨ ਸਾਬਤ ਹੋਇਆ।