ਬਾਲੀਵੁਡ ‘ਤੇ ਵੀ ਹਾਵੀ ਹੈ ਅਮੀਰ ਅਤੇ ਸਵਰਨ ਜ਼ਾਤੀ ਮਾਨਸਿਕਤਾ

ਮੁਕੁਲ ਸ੍ਰੀਵਾਸਤਵ

ਲੰਘੇ ਸਾਲ ਦੀ ਇੱਕ ਵੱਡੀ ਹਿਟ ਫ਼ਿਲਮ ਦਾ ਹੀਰੋ ਬ੍ਰਾਹਮਣ ਹੈ, ਜੋ ਸਾਨੂੰ ਇਹ ਦੱਸਦਾ ਹੈ : ਬ੍ਰਾਹਮਣ ਗੋਰੇ ਹੁੰਦੇ ਹਨ ਅਤੇ ਮਾਸ ਨਹੀਂ ਖਾਂਦੇ ਹਨ। ਖੱਤਰੀ ਵੀ ਗੋਰੇ ਹੁੰਦੇ ਹਨ ਪਰ ਉਹ ਮਾਂਸ ਖਾਂਦੇ ਹਨ। ਅਮੀਰ ਮਾਨਸਿਕਤਾ ਦੀ ਗੁਲਾਮੀ ਤੋਂ ਹਿੰਦੀ ਸਿਨੇਮਾ ਵੱਖ ਨਹੀਂ ਹੈ।

 

ਬਾਲੀਵੁਡ ਨੂੰ ਜਾਤੀ ਨਿਰਪੇਖ ਅਤੇ ਧਰਮ ਨਿਰਪੇਖ ਮੰਨਿਆ ਜਾਂਦਾ ਹੈ, ਪਰ ਕੀ ਅਸਲ ਅਜਿਹਾ ਹੈ? ਲੰਘੇ ਸਾਲ ਦੀ ਸੱਭ ਤੋਂ ਵੱਡੀ ਹਿਟ ਫ਼ਿਲਮ ਦਾ ਹੀਰੋ ਇਕ ਬ੍ਰਾਹਮਣ ਹੈ, ਜੋ ਸਾਨੂੰ ਇਹ ਦੱਸਦਾ ਹੈ : ਬ੍ਰਾਹਮਣ ਗੋਰੇ ਹੁੰਦੇ ਹਨ ਅਤੇ ਮਾਂਸ ਨਹੀਂ ਖਾਂਦੇ, ਖੱਤਰੀ ਵੀ ਗੋਰੇ ਹੁੰਦੇ ਹਨ ਅਤੇ ਮਾਂਸ ਖਾਂਦੇ ਹਨ। ਗੁੱਡੂ ਰੰਗੀਲਾ ਤੇ ਮਸਾਨ ਜਿਹੀ ਫ਼ਿਲਮਾਂ ਨੂੰ ਛੱਡ ਦਿੱਤਾ ਜਾਵੇ ਤਾਂ ਫ਼ਿਲਮਾਂ ਉੱਚ ਜ਼ਾਤ ਦਾ ਰਾਜ ਕਾਇਮ ਹੈ, ਚਾਹੇ ਉਹ ਕਹਾਣੀਆਂ ਦਾ ਮਾਮਲਾ ਹੋਵੇ ਜਾਂ ਪਰਦੇ ਦੇ ਸਾਹਮਣੇ ਦਾ ਮੌਕਾ।

ਸਿਨੇਮਾ ਦੇ 100 ਸਾਲਾਂ ਦੇ ਇਤਿਹਾਸ ਨੂੰ ਜੇ ਗਹੁ ਨਾਲ ਵੇਖਿਆ ਜਾਵੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਰਾਮਾਇਣ ਅਤੇ ਮਹਾਭਾਰਤ ਲੰਮੇ ਸਮੇਂ ਤੱਕ ਫ਼ਿਲਮਾਂ ਦੀਆਂ ਕਹਾਣੀਆਂ ਦਾ ਸਰੋਤ ਰਹੀਆਂ ਹਨ। ਇਨ੍ਹਾਂ ਦਾ ਮੂਲ ਆਧਾਰ ਇਤਿਹਾਸਕ ਯਾਦਾਂ ਨੂੰ ਕਾਇਮ ਰੱਖਣਾ ਅਤੇ ਇਨ੍ਹਾਂ ਦਾ ਗੁਣਗਾਣ ਕਰਨਾ ਹੀ ਰਿਹਾ ਹੈ। ਅਛੂਤ ਬੱਚੀ, ਸੁਜਾਤਾ, ਅੰਕੁਰ, ਦੀਕਸ਼ਾ, ਸਮਰ ਜਿਹੇ ਨਾਂਵਾਂ ਨੂੰ ਛੱਡ ਦਿੱਤਾ ਜਾਵੇ ਤਾਂ ਹਿੰਦੀ ਸਿਨੇਮਾ ਜ਼ਾਤ ਪ੍ਰਥਾਤੇ ਸੱਟ ਮਾਰਦਾ ਕਦੇ ਨਜ਼ਰ ਨਹੀਂ ਆਇਆ। ਫ਼ਿਲਮਾਂ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਅਮੀਰ ਮਾਨਸਿਕਤਾ ਦੀ ਗੁਲਾਮੀ ਤੋਂ ਸਾਡਾ ਸਿਨੇਮਾ ਬਾਹਰ ਨਹੀਂ ਆਇਆ ਹੈ।

ਮਿ. ਸਿੰਘ ਵਰਸਿਜ ਮਿਸੇਜ ਮਿੱਤਲ (2010), ਮਿੱਤਲ ਵਰਸਿਜ ਮਿੱਤਲ (2010), ਰਾਕੇਟ ਸਿੰਘ ਸੇਲਸਮੈਨ ਆਫ਼ ਦੀ ਈਅਰ (2009), ਸਿੰਘ ਇਜ ਕਿੰਗ (2008), ਮੰਗਲ ਪਾਂਡੇ (2005), ਭਾਈ ਠਾਕੁਰ (2000), ਅਰਜੁਨ ਪੰਡਿਤ (1976, 1999), ਖੱਤਰੀ (1993), ਰਾਜਪੂਤ (1982), ਜਸਟਿਸ ਚੌਧਰੀ (1983), ਪੰਡਿਤ ਅਤੇ ਪਠਾਨ (1977) ਇਹ ਕੁੱਝ ਉਦਾਹਰਣਾਂ ਹਨ, ਜੋ ਦੱਸ ਰਹੀਆਂ ਹਨ ਕਿ ਸਾਡੇ ਫ਼ਿਲਮਕਾਰਾਂ ਦੇ ਦਿਮਾਗ ਕੀ ਚੱਲ ਰਿਹਾ ਹੁੰਦਾ ਹੈ। ਚਲੋ, ਸਿਰਜਣ ਸਮੀਕਰਨ ਦੇ ਨਾਂਤੇ ਇਨ੍ਹਾਂ ਸਾਰੇ ਨਾਵਾਂ ਨੂੰ ਸਵੀਕਾਰ ਕਰ ਲਿਆ ਜਾਵੇ ਫਿਰ ਵੀ ਕੀ ਕਾਰਣ ਹਨ ਕਿ ਦਲਿਤ, ਦੁਸਾਧ, ਮੰਡਲ ਜਾਂ ਪਾਸਵਾਨ ਜਿਹੇ ਦਲਿਤ ਜ਼ਾਤਾਂ ਦੇ ਨਾਂਤੇ ਫ਼ਿਲਮਾਂ ਨਹੀਂ ਬਣਦੀਆਂ ਹਨ। ਕੀ ਦਲਿਤ ਸਾਡੇ ਸਮਾਜ ਦਾ ਹਿੱਸਾ ਨਹੀਂ ਹਨ, ਜੇ ਹਨ ਤਾਂ ਉਹ ਫ਼ਿਲਮਾਂ ਕਿਉਂ ਨਹੀਂ ਵਿਖਾਈ ਦਿੰਦੇ ਅਤੇ ਜੇ ਵਿਖਾਈ ਦਿੰਦੇ ਵੀ ਹਨ ਤਾਂ ਹਮੇਸ਼ਾ ਤੀ ਦਰ੍ਹਾਂ ਪੀੜਤ ਜਾਂ ਸਤਾਏ ਹੋਏਇਸ ਦਾ ਕੀ ਮਤਲਬ ਕੱਢਿਆ ਜਾਵੇ।

ਸ਼ਾਇਦ ਜ਼ਮੀਨੀ ਤੌਰਤੇ ਸਮਾਜਕ ਪਰਿਵਰਤਨ ਦੇ ਨਾਂਤੇ ਕੁੱਝ ਠੋਸ ਨਹੀਂ ਹੋਇਆ ਹੈ ਅਤੇ ਜੇ ਹੋਇਆ ਹੈ ਤਾਂ ਵੀ ਅਸੀਂ ਉਸ ਨੂੰ ਅਮੀਰ ਮਾਨਸਿਕਤਾ ਤੋਂ ਗ੍ਰਸਤ ਹੋ ਕੇ ਸਵੀਕਾਰ ਨਹੀਂ ਕਰ ਪਾਉਂਦੇ। ਤੱਥ ਇਹ ਵੀ ਹੈ ਕਿ ਰਾਜਨੀਤਕ ਰੂਪ ਨਾਲ ਦਲਿਤ ਲਾਮਬੰਦ ਹੋ ਕੇ ਉਭਰ ਰਹੇ ਹਨ, ਜੋ ਸਰਕਾਰਾਂ ਦੀ ਤਕਦੀਰ ਬਣਾ ਤੇ ਵਿਗਾੜ ਸਕਦੇ ਹਨ, ਪਰ ਇਕ ਦਰਸ਼ਕ ਵਜੋਂ ਉਨ੍ਹਾਂ ਦੀਆਂ ਇੱਛਾਵਾਂ, ਕਾਮਨਾਵਾਂ ਅਤੇ ਲੋੜਾਂ ਨੂੰ ਮਹੱਤਤਾ ਨਹੀਂ ਦਿੱਤੀ ਜਾ ਰਹੀ। ਜਦੋਂ ਇਹ ਸ਼ੁੱਧ ਉਦਯੋਗ ਹੀ ਹੈ ਤਾਂ ਇਸ ਸੱਚਾਈ ਨੂੰ ਕਲਾ ਨਾਲ ਕਿਉਂ ਜੋੜਿਆ ਜਾਂਦਾ ਹੈ? ਜੇ ਅਜਿਹਾ ਨਾ ਹੁੰਦਾ ਤਾਂ ਕੀ ਕਾਰਨ ਹੈ ਕਿ ਇੰਨੀ ਰਾਜਨੀਤਕ ਚੇਤਨਾ ਵਾਲੇ ਦਲਿਤ ਅੰਦੋਲਨ ਨੂੰ ਕਿਸੇ ਵੀ ਫ਼ਿਲਮ ਦਾ ਅਹਿਮ ਹਿੱਸਾ ਨਹੀਂ ਬਣਾਇਆ ਗਿਆ।

ਸਿਰਫ਼ ਫ਼ਿਲਮਾਂ ਨਾ ਚੱਲਣ ਦਾ ਜੇ ਬਹਾਨਾ ਹੁੰਦਾ ਤਾਂ ਕਈ ਫ਼ਿਲਮਕਾਰ ਅਪਣੀ ਇਕ ਫ਼ਿਲਮ ਦੇ ਫ਼ਲਾਪ ਹੋ ਜਾਣ ਤੋਂ ਬਾਅਦ ਇਸ ਉਦਯੋਗ ਨੂੰ ਅਲਵਿਦਾ ਕਹਿ ਗਏ ਹੁੰਦੇ, ਪਰ ਅਜਿਹਾ ਨਹੀਂ ਹੋਇਆ। ਕਈ ਵਾਰ ਪ੍ਰਯੋਗਵਾਦੀ ਫ਼ਿਲਮਾਂ ਬਣਾਈਆਂ ਗਈਆਂ, ਇਹ ਅਪਣੀ ਸੋਚ ਨੂੰ ਦੁਨੀਆ ਨੂੰ ਦੱਸਣਾ ਹੀ ਸੀ। ਪਰ ਦਲਿਤਾਂ ਦੇ ਮਾਮਲੇ ਅਜਿਹਾ ਨਹੀਂ ਹੋਇਆ। ਨਾ ਤਾਂ ਫ਼ਿਲਮ ਜਗਤ ਉਨ੍ਹਾਂ ਨੂੰ ਉਚਿਤ ਮੌਕੇ ਮਿਲੇ ਅਤੇ ਨਾ ਹੀ ਉਨ੍ਹਾਂ ਦੀ ਜ਼ਿੰਦਗੀ ਨੂੰ ਫ਼ਿਲਮਾਂ ਦਾ ਵਿਸ਼ਾ ਬਣਾਇਆ ਗਿਆ। ਸਿਨੇਮੇ ਕੀ ਵਿਖਾਇਆ ਜਾ ਰਿਹਾ ਹੈ, ਇਹ ਮਹੱਤਵਪੂਰਨ ਨਹੀਂ ਹੈ, ਬਲਕਿ ਕਿਵੇਂ ਵਿਖਾਇਆ ਜਾ ਰਿਹਾ ਹੈ, ਇਹ ਮਹੱਤਵਪੂਰਨ ਹੈ ਅਤੇ ਇਸੇ ਨਾਲ ਵਿਖਾਉਣ ਵਾਲੇ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ।

ਸਾਡੀਆਂ ਫ਼ਿਲਮਾਂ ਇਕ ਟਰੈਂਡਤੇ ਬਣਦੀਆਂ ਹਨ, ਜਿਸ ਕਦੇ ਕਾਮੇਡੀ ਦਾ ਦੌਰ ਆਉਂਦਾ ਹੈ ਅਤੇ ਕਦੇ ਪ੍ਰੇਮ ਕਹਾਣੀ ਦਾ, ਕਦੇ ਸਾਮਾਜਿਕ ਸਮੱਸਿਆਵਾਂ ਨੂੰ ਆਧਾਰ ਬਣਾ ਕੇ ਫ਼ਿਲਮਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਲਗਭਗ 100 ਸਾਲ ਦੇ ਸਿਨੇਮਾ ਦੇ ਇਤਿਹਾਸ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਜਦੋਂ ਸਤੀ ਪ੍ਰਥਾ ਅਤੇ ਵਿਧਵਾ ਵਿਆਹ ਜਿਹੀਆਂ ਬੁਰਾਈਆਂ ਸਾਡੇ ਸਮਾਜ ਸਨ, ਉਨ੍ਹਾਂ ਵਿਸ਼ਿਆਂਤੇ ਫ਼ਿਲਮਾਂ ਬਣੀਆਂ ਅਤੇ ਕਾਰੋਬਾਰੀ ਰੂਪ ਤੋਂ ਸਫ਼ਲ ਵੀ ਰਹੀਆਂ। ਛੁਆਛੂਤ ਭੇਦਭਾਵ ਨੂੰ ਆਧਾਰ ਬਣਾ ਕੇ ਫ਼ਿਲਮਾਂ ਬਣੀਆਂ ਪਰ ਉਹ ਕਦੇ ਦਲਿਤਾਂ ਦੇ ਅਸਲ ਮੁੱਦੇਤੇ ਕੇਂਦਰਤ ਨਹੀਂ ਰਹੀਆਂ।

ਕਹਿੰਦੇ ਹਨ ਸਿਨੇਮਾ ਬਦਲ ਰਿਹਾ ਹੈ। ਬਦਲ ਤਾਂ ਰਿਹਾ ਹੈ, ਨਵੀਂ ਤਕਨੀਕ ਤੇਜੀ ਨਾਲ ਰਹੀ ਹੈ। ਫ਼ਿਲਮਾਂ ਦੇ ਡਿਜੀਟਲ ਪ੍ਰਿੰਟ ਧੜਾਧੜ ਰੀਲੀਜ਼ ਹੋ ਰਹੇ ਹਨ। ਰੋਜ ਨਵੇਂ ਮਲਟੀਪਲੈਕਸ ਖੁੱਲ ਰਹੇ ਹਨ। ਸਿਨੇਮਾ ਤਾਂ ਬਦਲ ਰਿਹਾ ਹੈ। ਇਕ ਚੀਜ ਜੋ ਨਹੀਂ ਬਦਲ ਰਹੀ, ਉਹ ਹੈ ਸਿਨੇਮੇ ਦਾ ਜ਼ਾਤੀਗਤ ਰੂਪ। ਦਲਿਤਾਂ ਨੂੰ ਕੇਂਦਰ ਰੱਖ ਕੇ ਫ਼ਿਲਮਾਂ ਬਣਾਈਆਂ ਜਾ ਸਕਦੀਆਂ ਹਨ, ਪਰ ਸਾਡੇ ਫ਼ਿਲਮਕਾਰਾਂ ਦੀ ਨਜ਼ਰ ਅਜਿਹਾ ਨਹੀਂ ਹੈ। ਇਸੇ ਲਈ ਤੁਸੀਂ ਵੇਖੋ ਕਿਦੇ ਸਾਡਾ ਹੀਰੋ ਆਪਣੇ ਆਪ ਨੂੰ ਰਾਹੁਲ ਬਜਾਜ ਦੱਸਦਾ ਹੈ, ਤਾਂ ਕਦੇ ਸਿੰਘਾਨਿਆ, ਕਦੇ ਗੁਪਤਾ ਜੀ ਤਾਂ ਕਦੇ ਲਾਲਾ ਜੀ, ਵਿਜੈ ਅਤੇ ਰਾਜ ਮਲਹੋਤਰਾ ਨੂੰ ਵੀ ਤਾਂ ਬਿਲਕੁਲ ਭੁੱਲਿਆ ਨਹੀਂ ਜਾ ਸਕਦਾ। ਉੱਪਰੀ ਤੌਰਤੇ ਉਹ ਜ਼ਾਤ ਪ੍ਰਤੀ ਬਹੁਤ ਪਹਿਲ ਕਦਮੀ ਵਾਲਾ ਨਹੀਂ ਵਿਖਦਾ, ਪਰ ਅੰਦਰ ਤੋਂ ਉਹ ਪੂਰਾ ਅਮੀਰ ਹਿੰਦੂ ਮਰਦ ਹੀ ਹੁੰਦਾ ਹੈ।

ਫ਼ਿਲਮ ਦੇ ਕਹਾਣੀਕਾਰ ਵੀ ਦਲਿਤ ਕਿਰਦਾਰਾਂ ਨੂੰ ਵਿਕਸਿਤ ਹੋਣ ਦਾ ਪੂਰਾ ਮੌਕਾ ਨਹੀਂ ਦੇ ਰਹੇ। ਉਨ੍ਹਾਂ ਨੂੰ ਜ਼ਿੰਦਗੀ ਜੋ ਕੁੱਝ ਵੀ ਮਿਲਿਆ ਹੈ, ਉਸ ਲਈ ਉਨ੍ਹਾਂ ਦੀ ਮਿਹਨਤ ਨਹੀਂ, ਸਗੋਂ ਲੋਕਾਂ ਦੀ ਰਹਿਤ ਅਤੇ ਪਰਮਾਤਮਾ ਦੇ ਆਸ਼ੀਰਵਾਦ ਦਾ ਮਹੱਤਵ ਜਿਆਦਾ ਵਿਖਾਇਆ ਜਾਂਦਾ ਹੈ। ਇਸ ਤਰ੍ਹਾਂ ਸਾਡਾ ਫ਼ਿਲਮ ਮੀਡੀਆ ਇਕ ਅਮੀਰ ਏਜੰਡਾ ਸੈਟਿੰਗ ਨੀਤੀ ਦੇ ਅਨੁਸਾਰ ਕੰਮ ਕਰਦਾ ਹੈ। ਮਤਲਬ ਉਨ੍ਹਾਂ ਆਮ ਤੌਰਤੇ ਸਵੈਆਦਰ ਦੀ ਭਾਵਨਾ ਪੈਦਾ ਨਾ ਹੋਣ ਦਿਉ ਅਤੇ ਜੇ ਉਨ੍ਹਾਂ ਦੀ ਜ਼ਿੰਦਗੀ ਕੁੱਝ ਸਕਾਰਾਤਮਕ ਹੋ ਰਿਹਾ ਹੈ ਤਾਂ ਉਸ ਲਈ ਪਰਮਾਤਮਾ ਨੂੰ ਧੰਨਵਾਦ ਦਿਓ।

ਸੋਚਣ ਵਾਲੀ ਗੱਲ ਹੈ ਕਿ ਹਿੰਦੀ ਫ਼ਿਲਮਾਂ ਦੇ ਕਈ ਵੱਡੇ ਨਾਂ ਅੰਬੇਡਕਰ ਦੇ ਅੰਦੋਲਨ ਦੇ ਸਮਕਾਲੀਨ ਰਹੇ ਹਨ। ਇਨ੍ਹਾਂ ਕਈ ਹਨ, ਜਿਨ੍ਹਾਂ ਨੇ ਸਾਮਾਜਿਕ ਸਰੋਕਾਰ ਦੀਆਂ ਫ਼ਿਲਮਾਂ ਵੀ ਬਣਾਈਆਂ, ਪਰ ਉਹ ਅੰਬੇਦਕਰ ਦੇ ਅੰਦੋਲਨ, ਜਿਸ ਨੂੰ ਦੁਨੀਆ ਇਕ ਸਾਮਾਜਕ ਕ੍ਰਾਂਤੀ ਦਾ ਦਰਜਾ ਪ੍ਰਾਪਤ ਹੈ, ਨੂੰ ਸਮਝ ਨਹੀਂ ਸਕੇ। ਬਲਰਾਜ ਸਾਹਨੀ, ਸ਼ਾਹਿਰ ਲੁਧਿਆਣਵੀ ਜਿਹੇ ਉਸ ਸਮੇਂ ਦੇ ਵੱਡੇ ਨਾਂ ਖੱਬੇਪੱਖੀ ਵਿਚਾਰਧਾਰਾ ਨਾਲ ਜੁੜੇ ਸਨ, ਜੋ ਇਨ੍ਹਾਂ ਵਰਗਾਂ ਦੇ ਸੰਘਰਸ਼ ਦੀ ਗੱਲ ਕਰਦੇ ਰਹੇ ਹਨ। ਪਰ ਸਾਮਾਜਿਕ ਅਸਮਾਨਤਾਵਾਂ ਨੂੰ ਆਪਣੀ ਫ਼ਿਲਮਾਂ ਚੰਗੀ ਤਰ੍ਹਾਂ ਵਿਖਾਉਣ ਵਾਲੇ ਰਾਜਕਪੂਰ ਵੀ ਦਲਿਤ ਅੰਦੋਲਨਤੇ ਧਿਆਨ ਨਾ ਦੇ ਸਕੇ ਅਤੇ ਦਲਿਤ ਕੇਂਦਰਤ ਇਕ ਫ਼ਿਲਮ ਤਕ ਨਹੀਂ ਬਣਾ ਸਕੇ।

ਫ਼ਿਲਮਾਂ ਜੋ ਕੁੱਝ ਵਿਖਾਇਆ ਜਾ ਰਿਹਾ ਹੈ, ਜਰੂਰੀ ਨਹੀਂ ਹੈ ਕਿ ਉਹ ਸੱਚ ਹੋਵੇ, ਪਰ ਉਹ ਸੱਚ ਦੇ ਨਜ਼ਦੀਕ ਹੋ ਸਕਦਾ ਹੈ। ਇਸ ਲਈ ਫ਼ਿਲਮਾਂ ਨੂੰ ਵੇਖਣ ਸਮੇਂ ਸਿਰਫ਼ ਫ਼ਿਲਮ ਨਾ ਵੇਖੋ, ਸਗੋਂ ਉਸ ਨੂੰ ਚੰਗੀ ਤਰ੍ਹਾਂ ਸਮਝੋ, ਉਦੋਂ ਸ਼ਾਇਦ ਹਾਲਤ ਸੁਧਰੇ।

Leave a Reply

Your email address will not be published. Required fields are marked *