ਜਨਤਕ ਅੰਡਰਟੇਕਿੰਗ ਦੇ 172 ਆਜ਼ਾਦ ਡਾਇਰੈਕਟਰਾਂ ਵਿਚੋਂ 86 ਭਾਜਪਾ ਤੋਂ : ਰਿਪੋਰਟ

ਨਵੀਂ ਦਿੱਲੀ : ਮਾਰਕੀਟ ਰੈਗੂਲੇਟਰ ਸਕਿਊਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਇਸ ਗੱਲ ‘ਤੇ ਚਰਚਾ ਕਰ ਸਕਦਾ ਹੈ ਕਿ ਆਜ਼ਾਦ ਡਾਇਰੈਕਟਰਾਂ ਦੀ ਪ੍ਰਣਾਲੀ, ਉਨ੍ਹਾਂ ਦੀ ਨਿਯੁਕਤੀ ਅਤੇ ਬੋਰਡ ਵਿਚ ਉਨ੍ਹਾਂ ਦੀ ਭੂਮਿਕਾ, ਵਿਚ ਕਿਵੇਂ ਸੁਧਾਰ ਕੀਤਾ ਜਾਵੇ।
‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਅਨੁਸਾਰ, ਦੋ ਸਾਲ ਪਹਿਲਾਂ ਕੇਂਦਰ ਸਰਕਾਰ ਦੇ ਥਿੰਕ ਟੈਂਕ ਇੰਡੀਅਨ ਇੰਸਟੀਚਿਊਟ ਆਫ਼ ਕਾਰਪੋਰੇਟ ਅਫ਼ੇਅਰਜ਼ (ਆਈ.ਆਈ.ਸੀ.ਏ.) ਨੇ ਸਾਫ਼ ਤੌਰ ‘ਤੇ ਕਿਹਾ ਸੀ, ‘ਜਨਤਕ ਖੇਤਰ ਦੇ ਕੰਮਾਂ ਲਈ ਆਜ਼ਾਦ ਡਾਇਰੈਕਟਰਾਂ ਦੀ ਚੋਣ ਆਜ਼ਾਦ ਨਹੀਂ ਰਹੀ ਹੈ। ਖੇਤਰ ਦੇ ਤਜਰਬੇਕਾਰ ਮਾਹਰਾਂ ਦੀ ਬਜਾਏ, ਸਾਬਕਾ ਆਈ.ਏ.ਐਸ. ਜਾਂ ਸਿਆਸੀ ਰਸੂਖ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਇਸ ਲਈ ਆਈ.ਡੀ. ਦੇ ਪੂਰੇ ਵਿਚਾਰ ਨੂੰ ਦੂਸ਼ਤ ਕਰ ਦਿੱਤਾ ਗਿਆ ਹੈ।’
ਸੂਚਨਾ ਦਾ ਅਧਿਕਾਰ ਐਕਟ ਤਹਿਤ ‘ਇੰਡੀਅਨ ਐਕਸਪ੍ਰੈੱਸ’ ਵਲੋਂ ਪ੍ਰਾਪਤ ਡੈਟਾ ਅਤੇ 146 ਕੇਂਦਰੀ ਜਨਤਕ ਖੇਤਰ ਦੇ ਅੰਡਰਟੇਕਿੰਗਜ਼ ਦੇ ਰਿਕਾਰਡ ਦੀ ਜਾਂਚ ਤੋਂ ਪਤਾ ਚਲਦਾ ਹੈ ਕਿ 98 ਜਨਤਕ ਅੰਡਰਟੇਕਿੰਗ ਵਿਚ 172 ਆਜ਼ਾਦ ਡਾਇਰੈਕਟਰ ਹਨ।
ਇਨ੍ਹਾਂ 172 ਆਜ਼ਾਦ ਡਾਇਰੈਕਟਰਾਂ ਵਿਚੋਂ 67 ਜਨਤਕ ਅੰਡਰਟੇਕਿੰਗ ਵਿਚ ਕੰਮ ਕਰਨ ਵਾਲੇ ਘੱਟੋ-ਘੱਟ 86 ਆਜ਼ਾਦ ਡਾਇਰੈਕਟਰ ਸੱਤਾਧਾਰੀ ਭਾਜਪਾ ਨਾਲ ਜੁੜੇ ਹੋਏ ਹਨ।
ਇਹ ਆਜ਼ਾਦ ਡਾਇਰੈਕਟਰ ਪਿਛਲੇ ਤਿੰਨ ਸਾਲ ਵਿਚ 25 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਕਰਨ ਵਾਲੇ ਮਹਾਰਤਨਾਂ ਵਿਚ ਵੀ ਸੇਵਾ ਨਿਭਾ ਰਹੇ ਹਨ। ਇਸ ਅਖ਼ਬਾਰ ਨੇ ਸਾਰੇ 86 ਆਜ਼ਾਦ ਡਾਇਰੈਕਟਰਾਂ ਨਾਲ ਸੰਪਰਕ ਕੀਤਾ, ਜਿਸ ਵਿਚੋਂ 81 ਨੇ ਜਵਾਬ ਦਿੱਤਾ ਜਦਕਿ ਪੰਜ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਇਸ ਵਿਚ ਸਿਰਫ਼ ਭਾਜਪਾ ਦੇ ਵੱਖ-ਵੱਖ ਮੌਜੂਦਾ ਅਤੇ ਸਾਬਕਾ ਅਧਿਕਾਰੀ ਹੀ ਨਹੀਂ ਸਗੋਂ ਮੌਜੂਦਾ ਕੇਂਦਰੀ ਮੰਤਰੀ ਦੇ ਪਰਿਵਾਰ ਦੇ ਮੈਂਬਰ ਅਤੇ ਸਾਬਕਾ ਮੰਤਰੀ, ਸਾਬਕਾ ਵਿਧਾਇਕ, ਸਾਬਕਾ ਵਿਧਾਨ ਪ੍ਰੀਸ਼ੱਦ ਮੈਂਬਰ ਆਦਿ ਸ਼ਾਮਲ ਹਨ।

Pic- PTI

Leave a Reply

Your email address will not be published. Required fields are marked *