ਕੈਨੇਡਾ ਤੇ ਅਮਰੀਕਾ ਨੇ ਯਾਤਰਾ ਪਾਬੰਦੀਆਂ ਕੀਤੀਆਂ ਨਰਮ

ਟੋਰਾਂਟੋ: ਕਰੋਨਾਵਾਇਰਸ ਮਹਾਮਾਰੀ ਕਾਰਨ ਕੈਨੇਡਾ ਤੇ ਅਮਰੀਕਾ ਦਰਮਿਆਨ ਯਾਤਰਾ ’ਤੇ ਲੱਗੀਆਂ ਪਾਬੰਦੀਆਂ ਨੂੰ ਅੱਜ ਤੋਂ ਕੈਨੇਡਾ ਵਾਸੀਆਂ ਲਈ ਨਰਮ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਸਰਹੱਦਾਂ ਪੂਰੀ ਤਰ੍ਹਾਂ ਖੋਲ੍ਹਣ ਲਈ ਅਗਲੇ ਕੁਝ ਹਫਤਿਆਂ ਵਿੱਚ ਯੋਜਨਾ ਦਾ ਐਲਾਨ ਕੀਤਾ ਜਾਵੇਗਾ।
ਕੈਨੇਡਾ ਦੇ ਜਿਨ੍ਹਾਂ ਨਾਗਰਿਕਾਂ ਤੇ ਸਥਾਈ ਨਿਵਾਸੀਆਂ ਨੇ ਦੇਸ਼ ਵਿੱਚ ਪ੍ਰਵਾਨਿਤ ਟੀਕਿਆਂ ਦੀਆਂ ਸਾਰੀਆਂ ਖੁਰਾਕਾਂ ਲਈਆਂ ਹਨ, ਉਨ੍ਹਾਂ ਨੂੰ ਹੁਣ 14 ਦਿਨਾਂ ਲਈ ਲਾਜ਼ਮੀ ਕੀਤੇ ਇਕਾਂਤਵਾਸ ਵਿੱਚ ਨਹੀਂ ਰਹਿਣਾ ਪਵੇਗਾ। ਹਵਾਈ ਯਾਤਰਾ ਲਈ ਵੀ ਲੋਕਾਂ ਨੂੰ ਦੇਸ਼ ਵਿੱਚ ਤਿੰਨ ਦਿਨ ਹੋਟਲ ਵਿੱਚ ਨਹੀਂ ਗੁਜ਼ਾਰਨੇ ਹੋਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੈਨੇਡਾ ਤੇ ਅਮਰੀਕਾ ਦੌਰਾਨ ਸੈਰ ਸਪਾਟੇ ਸਣੇ ਸਾਰੀਆਂ ਗ਼ੈਰਜ਼ਰੂਰੀ ਯਾਤਰਾਵਾਂ ’ਤੇ 21 ਜੁਲਾਈ ਤੱਕ ਪਾਬੰਦੀ ਰਹੇਗੀ।
ਜਰਮਨੀ ਨੇ ਭਾਰਤ, ਬ੍ਰਿਟੇਨ ਤੇ ਪੁਰਤਗਾਲ ਸਣੇ ਕਈ ਦੇਸ਼ਾਂ ਦੇ ਨਾਗਰਿਕਾਂ ਦੀ ਯਾਤਰਾ ਤੋਂ ਪਾਬੰਦੀ ਹਟਾਈ
ਜਰਮਨ ਸਰਕਾਰ ਨੇ ਕੋਰੋਨਾ ਦੇ ਡੈਲਟਾ ਵੇਰੀਐਂਟ ਤੋਂ ਪ੍ਰਭਾਵਿਤ ਹੋਏ ਭਾਰਤ, ਬ੍ਰਿਟੇਨ ਤੇ ਪੁਰਤਗਾਲ ਸਮੇਤ ਕਈ ਦੇਸ਼ਾਂ ਦੇ ਨਾਗਰਿਕਾਂ ਦੀ ਯਾਤਰਾ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਜਰਮਨੀ ਦੀ ਸਿਹਤ ਏਜੰਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸਿਹਤ ਏਜੰਸੀ ਰਾਬਰਟ ਕੋਚ ਇੰਸਟੀਚਿਊਟ (RKI) ਨੇ ਕਿਹਾ ਕਿ ਭਾਰਤ, ਬ੍ਰਿਟੇਨ ਤੋਂ ਇਲਾਵਾ ਤਿੰਨ ਹੋਰ ਦੇਸ਼ਾਂ ਦੇ ਨਾਗਰਿਕਾਂ ‘ਤੇ ਲੱਗੀ ਰੋਕ ਹਟਾ ਦਿੱਤੀ ਗਈ ਹੈ।