ਬਠਿੰਡਾ ਵਿਚ ਗੈਂਗਸਟਰ ਰਹੇ ਕੁਲਬੀਰ ਨਰੂਆਣਾ ਦਾ ਕਤਲ, ਸਾਥੀ ਨੇ ਹੀ ਮਾਰੀ ਗੋਲੀ

ਬਠਿੰਡਾ : ਇਥੇ ਦੋਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਕਾਰਨ ਗੈਂਗਵਾਰ ਮੰਨਿਆ ਜਾ ਰਿਹਾ ਹੈ, ਜਿਸ ਕਾਰਨ ਇਕ ਨੂੰ ਗੋਲੀ ਮਾਰ ਦਿੱਤੀ ਗਈ ਤੇ ਉਸ ਦੇ ਦੂਜੇ ਸਾਥੀ ਨੂੰ ਗੱਡੀ ਨਾਲ ਕੁਚਲ ਦਿੱਤਾ ਗਿਆ। ਇਸ ਵਾਰਦਾਤ ਵਿਚ ਖ਼ਾਸ ਗੱਲ ਇਹ ਵੀ ਹੈ ਕਿ ਗੈਂਗਸਟਰ ਦਾ ਬੇਹੱਦ ਖਾਸ ਮੰਨਿਆ ਜਾਂਦਾ ਇਕ ਨੌਜਵਾਨ ਦੂਸਰੀ ਗੈਂਗ ਨਾਲ ਜਾ ਮਿਲਿਆ। ਦੋਵੇਂ ਕਤਲ ਉਸ ਨੇ ਹੀ ਕੀਤੇ ਹਨ ਅਤੇ ਇਸ ਦੇ ਬਾਅਦ ਜਵਾਬ ਵਿਚ ਚਲਾਈ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਕੇ ਉਹ ਭੱਜ ਗਿਆ। ਹਾਲਾਂਕਿ ਪੁਲੀਸ ਨੇ ਘਟਨਾ ਦੇ ਕੁਝ ਸਮੇਂ ਬਾਅਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
ਜ਼ਿਕਰਯੋਗ ਹੈ ਕਿ 15 ਦੇ ਕਰੀਬ ਅਪਰਾਧਿਕ ਮਾਮਲਿਆਂ ਵਿਚ ਨਾਮਜ਼ਦ ਜ਼ਿਲ੍ਹੇ ਦੇ ਪਿੰਡ ਨਰੂਆਣਾ ਨਿਵਾਸੀ ਗੈਂਗਸਟਰ ਕੁਲਬੀਰ ਨਰੂਆਣਾ ‘ਤੇ 10-15 ਦਿਨ ਪਹਿਲਾਂ ਵੀ ਕੁਝ ਵਿਰੋਧੀਆਂ ਨੇ ਗੋਲੀਬਾਰੀ ਕੀਤੀ ਸੀ। ਬੁੱਧਵਾਰ ਸਵੇਰੇ ਉਸ ਦੇ ਹੀ ਸਾਥੀ ਰਹੇ ਤਲਵੰਡੀ ਸਾਬੋ ਦੇ ਮੰਨਾ ਨੇ ਉਸ ਦੀ ਗੱਡੀ ਵਿਚ ਚਾਰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਇਲਾਵਾ ਮੁਲਜ਼ਮ ਮੰਨਾ ਨੇ ਕੁਲਬੀਰ ਦੇ ਇਕ ਸਾਥੀ ਚਮਕੌਰ ਸਿੰਘ ਨੂੰ ਗੱਡੀ ਹੇਠ ਕੁਚਲ ਦਿੱਤਾ। ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੋ ਰਿਹਾ ਸੀ ਤਾਂ ਕੁਲਬੀਰ ਦੇ ਹੋਰਨਾਂ ਸਾਥੀਆਂ ਨੇ ਉਸ ‘ਤੇ ਫਾਇਰਿੰਗ ਕਰ ਦਿੱਤੀ, ਜਿਸ ਵਿਚ ਉਸ ਨੂੰ ਗੋਲੀ ਲੱਗੀ, ਪਰ ਉਹ ਭੱਜਣ ਵਿਚ ਕਾਮਯਾਬ ਹੋ ਗਿਆ ਸੀ। ਹਾਲਾਂਕਿ ਪੁਲੀਸ ਨੇ ਘਟਨਾ ਦੇ ਕੁਝ ਸਮੇਂ ਬਾਅਦ ਹੀ ਮੁਲਜ਼ਮ ਨੂੰ ਜ਼ਖ਼ਮੀ ਹਾਲਤ ਵਿਚ ਕਾਬੂ ਕਰ