ਮੋਦੀ ਕੈਬਨਿਟ ਦਾ ਵਿਸਥਾਰ-ਸਿੰਧੀਆ, ਹਰਦੀਪ ਪੁਰੀ ਸਮੇਤ 15 ਕੈਬਨਿਟ ਮੰਤਰੀਆਂ ਨੇ ਚੁੱਕੀ ਸਹੁੰ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੰਤਰੀ ਮੰਡਲ ਵਿੱਚ ਬੁੱਧਵਾਰ ਨੂੰ ਫੇਰਬਦਲ ਕੀਤਾ ਗਿਆ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨਰਾਇਣ ਰਾਣੇ, ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ, ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਜਿਓਤਿਰਾਦਿੱਤਿਆ ਸਿੰਧੀਆ, ਵਰਿੰਦਰ ਕੁਮਾਰ (ਜੋ ਓਮ ਬਿਰਲਾ ਤੋਂ ਪਹਿਲਾਂ ਪ੍ਰੋਟੇਮ ਸਪੀਕਰ ਰਹਿ ਚੁੱਕੇ ਹਨ), ਬਿਹਾਰ ਤੋਂ ਰਾਜ ਸਭਾ ਮੈਂਬਰ ਅਤੇ ਜਨਤਾ ਦਲ (ਯੂਨਾਈਟਿਡ) ਦੇ ਆਗੂ ਆਰਸੀਪੀ ਸਿੰਘ, ਉੜੀਸਾ ਤੋਂ ਰਾਜ ਸਭਾ ਮੈਂਬਰ ਅਤੇ ਸਾਬਕਾ ਆਈਏਐੱਸ ਅਧਿਕਾਰੀ ਅਸ਼ਵਿਨੀ ਵੈਸ਼ਣਵ ਤੇ ਬਿਹਾਰ ਦੇ ਹਾਜੀਪੁਰ ਤੋਂ ਸੰਸਦ ਮੈਂਬਰ ਪਸ਼ੂਪਤੀ ਕੁਮਾਰ ਪਾਰਸ ਨੂੰ ਕੇਂਦਰੀ ਵਜ਼ਾਰਤ ਵਿੱਚ ਸ਼ਾਮਲ ਕੀਤਾ ਗਿਆ ਅਤੇ ਉਨ੍ਹਾਂ ਨੇ ਕੇਂਦਰੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਤਿਲੰਗਾਨਾ ਤੋਂ ਸੰਸਦ ਮੈਂਬਰ ਤੇ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ, ਖੇਡ ਮੰਤਰੀ ਕਿਰਨ ਰਿਜਿਜੂ, ਆਰਕੇ ਸਿੰਘ, ਹਰਦੀਪ ਪੁਰੀ ਅਤੇ ਅਨੁਰਾਗ ਠਾਕੁਰ ਨੇ ਕੈਬਨਿਟ ਮੰਤਰੀ ਵਜੋਂ ਹਲਫ਼ ਲਿਆ। ਮਨਸੁੱਖ ਮਾਂਡਵੀਆ, ਭੁਪਿੰਦਰ ਯਾਦਵ ਅਤੇ ਪ੍ਰਸ਼ੋਤਮ ਰੁਪਾਲਾ ਨੂੰ ਵੀ ਕੇਂਦਰੀ ਮੰਤਰੀ ਵਜੋਂ ਸਹੁੰ ਚੁਕਾਈ ਗਈ। ਉਤਰ ਪ੍ਰਦੇਸ਼ ਤੋਂ ਸੰਸਦ ਮੈਂਬਰਾਂ ਪੰਕਜ ਚੌਧਰੀ, ਅਨੁਪ੍ਰਿਯਾ ਪਟੇਲ, ਐੱਸਪੀਐੱਸ ਬਘੇਲ ਅਤੇ ਕਰਨਾਟਕ ਦੇ ਸੰਸਦ ਮੈਂਬਰਾਂ ਰਾਜੀਵ ਚੰਦਰਸ਼ੇਖਰ ਅਤੇ ਸ਼ੋਭਾ ਕਰਾਂਦਲਜੇ, ਯੂਪੀ ਤੋਂ ਭਾਨੂ ਪ੍ਰਤਾਪ ਸਿੰਘ, ਕੌਸ਼ਲ ਕਿਸ਼ੋਰ, ਬੀਐੱਲ ਵਰਮਾ ਤੇ ਅਜੇ ਕੁਮਾਰ, ਏ ਨਾਰਾਇਣਸਾਮੀ (ਕਰਨਾਟਕ), ਅੰਨਾਪੂਰਨਾ ਦੇਵੀ (ਝਾਰਖੰਡ), ਅਜੇ ਭੱਟ (ਉਤਰਾਖੰਡ), ਗੁਜਰਾਤ ਤੋਂ ਚੌਹਾਨ ਦੇਵਸਿੰਘ ਤੇ ਦਰਸ਼ਨ ਵਿਕਰਮ ਜਰਦੋਸ਼, ਨਵੀਂ ਦਿੱਲੀ ਤੋਂ ਲੋਕ ਸਭਾ ਮੈਂਬਰ ਮੀਨਾਕਸ਼ੀ ਲੇਖੀ ਨੇ ਵੀ ਕੇਂਦਰੀ ਮੰਤਰੀਆਂ ਵਜੋਂ ਸਹੁੰ ਚੁੱਕੀ।

Leave a Reply

Your email address will not be published. Required fields are marked *