ਯੂਰੋ ਕੱਪ ਫਾਈਨਲ, ਇਟਲੀ ਦੀ ਜਿੱਤ ਦਾ ਜਸ਼ਨ ਲੰਡਨ ਤੋਂ ਰੋਮ ਤੱਕ

ਲੰਡਨ : ਇਟਲੀ ਅਤੇ ਇੰਗਲੈਂਡ ਵਿਚਾਲੇ ਲੰਡਨ ਦੇ ਵੈਮਬਲੇ ਸਟੇਡੀਅਮ ਵਿਚ ਯੂਰੋ ਕੱਪ 2020 ਦਾ ਫਾਇਨਲ ਹੋਇਆ। ਇਸ ਵਿਚ ਇਟਲੀ ਨੇ ਪੈਨਲਟੀ ਸ਼ੂਟਆਉਟ ਵਿਚ ਮੈਚ ਜਿੱਤ ਕੇ ਦੂਸਰੀ ਵਾਰ ਖਿਤਾਬ ਆਪਣੇ ਨਾਮ ਕਰ ਲਿਆ। ਜਦਕਿ ਪਹਿਲੀ ਵਾਰ ਟੂਰਨਾਮੈਂਟ ਜਿੱਤਣ ਦੇ ਇਰਾਦੇ ਨਾਲ ਉੱਤਰੀ ਇੰਗਲੈਂਡ ਦੀ ਟੀਮ ਦਾ ਸੁਪਨਾ ਟੁੱਟ ਗਿਆ। ਇਸ ਦੇ ਨਾਲ ਹੀ ਸਟੇਡੀਅਮ ਦੇ ਅੰਦਰ ਅਤੇ ਬਾਹਰ ਇੰਗਲਿੰਸ਼ ਪ੍ਰਸੰਸਕਾਂ ਵਿਚਾਲੇ ਮਾਯੂਸੀ ਛਾ ਗਈ।
ਮੈਚ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਹੈਰੀ ਕੈਨ ਦੀ ਪਤਨੀ ਕੈਟੀ ਗੁਡਲੈਂਡ ਦੇ ਹੰਝੂ ਛਲਕ ਗਏ। ਉਹ ਪਤੀ ਦੇ ਗਲ ਲੱਗ ਕੇ ਰੋਣ ਲੱਗੀ। ਉਧਰ ਮੈਦਾਨ ‘ਤੇ ਸਟਾਰ ਪਲੇਅਰ ਸਟਰਲਿੰਗ ਸਮੇਤ ਬਾਕੀ ਖਿਡਾਰੀਆਂ ਦੀਆਂ ਅੱਖਾਂ ਵੀ ਨਮ ਹੋ ਗਈਆਂ।

Leave a Reply

Your email address will not be published. Required fields are marked *