12
Jul
ਬੈਂਸ ਸਣੇ ਸੱਤ ਜਣਿਆਂ ਖਿਲਾਫ਼ ਜਬਰ-ਜਨਾਹ ਦਾ ਕੇਸ ਦਰਜ

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਣੇ ਸੱਤ ਜਣਿਆਂ ਖਿਲਾਫ਼ ਲੁਧਿਆਣਾ ਪੁਲੀਸ ਨੇ ਇਕ ਔਰਤ ਦੀ ਸ਼ਿਕਾਇਤ ’ਤੇ ਅੱਜ ਜਬਰ-ਜਨਾਹ ਦਾ ਕੇਸ ਦਰਜ ਕਰ ਲਿਆ ਹੈ। ਇਹ ਔਰਤ ਪਿਛਲੇ ਸਾਢੇ ਚਾਰ ਮਹੀਨਿਆਂ ਤੋਂ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕਰ ਰਹੀ ਸੀ ਜਿਸ ’ਤੇ ਲੁਧਿਆਣਾ ਦੀ ਅਦਾਲਤ ਨੇ 7 ਜੁਲਾਈ ਨੂੰ ਲੁਧਿਆਣਾ ਪੁਲੀਸ ਨੂੰ ਸਖਤ ਹੁਕਮ ਦਿੱਤੇ ਸਨ ਕਿ ਔਰਤ ਦੀ ਸ਼ਿਕਾਇਤ ਦੇ ਅਧਾਰ ’ਤੇ ਕੇਸ ਦਰਜ ਕਰ ਕੇ 15 ਜੁਲਾਈ ਤਕ ਅਦਾਲਤ ਨੂੰ ਜਵਾਬ ਦਿੱਤਾ ਜਾਵੇ। ਇਸ ’ਤੇ ਅੱਜ ਕਾਰਵਾਈ ਕਰਦੇ ਹੋਏ ਥਾਣਾ ਡਿਵੀਜ਼ਨ ਨੰਬਰ-6 ਦੀ ਪੁਲੀਸ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਉਸ ਦੇ ਭਰਾ ਕਰਮਜੀਤ ਸਿੰਘ, ਪੀਏ ਗੋਗੀ ਸ਼ਰਮਾ, ਦੂਜੇ ਭਰਾ ਪਰਮਜੀਤ ਸਿੰਘ, ਬਲਜਿੰਦਰ ਕੌਰ, ਸੁਖਚੈਨ ਸਿੰਘ ਤੇ ਜਸਬੀਰ ਕੌਰ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ।
Related posts:
ਹਰਿਦੁਆਰ ਵਿੱਚ ਨਫਰਤੀ ਭਾਸ਼ਣ; 5 ਸਾਬਕਾ ਫੌਜ ਮੁਖੀਆਂ ਸਮੇਤ 100 ਤੋਂ ਵੱਧ ਲੋਕਾਂ ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ...
ਲੁਧਿਆਣਾ ਬੰਬ ਧਮਾਕਾ ਮਾਮਲਾ: ਗਗਨਦੀਪ ਦੀ ਦੋਸਤ ਮਹਿਲਾ ਕਾਂਸਟੇਬਲ 'ਤੇ ਕਾਰਵਾਈ, ਵਿਭਾਗ ਨੇ ਕੀਤਾ ਮੁਅੱਤਲ
2021 'ਚ ਪੰਜਾਬ-ਕਿਸਾਨਾਂ ਦੀ ਜਿੱਤ ਦੇ ਨਾਂ: ਬੇਅਦਬੀ ਦੀਆਂ ਘਟਨਾਵਾਂ ਨੇ ਹਿਲਾ ਕੇ ਰੱਖ ਦਿੱਤਾ
ਅਮਰੀਕਾ-ਯੂਰਪ 'ਚ ਕੋਰੋਨਾ ਦਾ ਧਮਾਕਾ, 1 ਦਿਨ 'ਚ ਅਮਰੀਕਾ 'ਚ 5.72 ਲੱਖ ਲੋਕ ਸੰਕਰਮਿਤ, ਫਰਾਂਸ 'ਚ 2.06 ਲੱਖ ਨਵੇਂ ਮਾਮਲ...
ਕੋਰੋਨਾ 'ਤੇ ਡਬਲਯੂਐਚਓ ਦੀ ਚੇਤਾਵਨੀ: ਡੈਲਟਾ ਅਤੇ ਓਮੀਕਰੋਨ ਦੀ ਸੁਨਾਮੀ ਆਵੇਗੀ, ਦੁਨੀਆ ਦੀ ਸਿਹਤ ਪ੍ਰਣਾਲੀ ਤਬਾਹੀ ਦੇ ਕੰ...
ਪੰਜਾਬ 'ਚ ਕਿਸਾਨ ਸ਼ਕਤੀ ਦਾ ਪ੍ਰਦਰਸ਼ਨ: ਰਾਜੇਵਾਲ ਨੇ ਕਿਹਾ-ਕਿਸਾਨਾਂ ਦੇ ਅੰਦੋਲਨ ਕਾਰਨ ਚੰਡੀਗੜ੍ਹ 'ਚ 'ਆਪ' ਦੀ ਜਿੱਤ ਹੋ...