ਪੋਰਨ ਮੂਵੀਜ਼ ਮਾਮਲੇ ‘ਚ ਸ਼ਿਲਪਾ ਸ਼ੈਟੀ ਦਾ ਪਤੀ ਰਾਜ ਕੰਦਰਾ ਗ੍ਰਿਫਤਾਰ, 23 ਤੱਕ ਪੁਲੀਸ ਰਿਮਾਂਡ

ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ ਸੋਮਵਾਰ ਰਾਤ ਪੋਰਨੋਗ੍ਰਾਫੀ ਨਾਲ ਜੁੜੇ ਮਾਮਲੇ ਵਿੱਚ ਗ੍ਰਿਫਤਾਰ ਕਰਕੇ 23 ਜੁਲਾਈ ਤੱਕ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲਿਸ ਅਨੁਸਾਰ ਰਾਜ ਕੁੰਦਰਾ ਉੱਪਰ ਇਸ ਸਾਲ ਫਰਵਰੀ ਵਿੱਚ ਅਸ਼ਲੀਲ ਫਿਲਮਾਂ ਬਣਾਉਣ ਅਤੇ ਇਸ ਨੂੰ ਪਬਲਿਸ਼ ਕਰਨ ਦੇ ਆਰੋਪ ਵਿੱਚ ਕੇਸ ਦਰਜ ਹੋਇਆ ਸੀ ਜਿਸ ਵਿੱਚ 9 ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਸੀ।

ਮੁੰਬਈ ਪੁਲਿਸ ਕਮਿਸ਼ਨਰ ਅਨੁਸਾਰ ਟੈਕਨੀਕਲ ਐਵੀਡੈਂਸ ਦੇ ਅਧਾਰ ‘ਤੇ ਕੁੰਦਰਾ ਨੂੰ 19 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੁਲਿਸ ਕੋਲ ਕੁੰਦਰਾ ਖ਼ਿਲਾਫ਼ ਸਬੂਤ ਮੌਜੂਦ ਹਨ ਅਤੇ ਇਸ ਬਾਰੇ ਛਾਣਬੀਣ ਜਾਰੀ ਹੈ। ਇਹ ਅਸ਼ਲੀਲ ਸਮੱਗਰੀ ਐਪ ਰਾਹੀਂ ਪਬਲਿਸ਼ ਕੀਤੀ ਜਾਂਦੀ ਸੀ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਮੰਗਲਵਾਰ ਸਵੇਰੇ ਇਕ ਹੋਰ ਵਿਅਕਤੀ ਰਿਯਾਨ ਥਾਰਪ ਨੂੰ ਅਸ਼ਲੀਲ ਫਿਲਮਾਂ ਦੇ ਨਿਰਮਾਣ ਦੇ ਰੂਪ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਖੁਲਾਸਾ ਕੀਤਾ ਗਿਆ ਕਿ ਇੱਕ ਐਪ ਬਣਾਇਆ ਗਿਆ ਸੀ ਅਤੇ ਉਸ ਰਾਹੀਂ ਅਸ਼ਲੀਲ ਫ਼ਿਲਮਾਂ ਨੂੰ ਰਿਲੀਜ਼ ਕੀਤਾ ਜਾਂਦਾ ਸੀ। ਅਸ਼ਲੀਲ ਸਮੱਗਰੀ ਬਣਾਉਣ ਅਤੇ ਪਬਲਿਸ਼ ਕਰਨ ਦੇ ਆਰੋਪ ਵਿੱਚ ਰਾਜ ਕੁੰਦਰਾ ਅਤੇ ਉਨ੍ਹਾਂ ਦੇ ਸਾਥੀ ਰਿਆਨ ਥਾਰਪ ਨੂੰ ਮੁੰਬਈ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਖ਼ਬਰ ਏਜੰਸੀ ਏਐਨਆਈ ਮੁਤਾਬਕ ਅਦਾਲਤ ਨੇ ਉਨ੍ਹਾਂ ਨੂੰ 23 ਜੁਲਾਈ ਤੱਕ ਪੁਲਿਸ ਕਸਟਡੀ ਵਿਚ ਭੇਜਿਆ ਹੈ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਰਾਜ ਕੁੰਦਰਾ ਆਪਣੀ ਐਪ ਹੌਟਸ਼ਾਰਟ ਰਾਹੀਂ ਅਸ਼ਲੀਲ ਵੀਡੀਓ ਦੀ ਡੀਲਿੰਗ ਕਰ ਰਹੇ ਸਨ।

ਰਾਜ ਕੁੰਦਰਾ ਇੱਕ ਵਪਾਰੀ ਹਨ ਅਤੇ ਆਈਪੀਐਲ ਵਿੱਚ ਉਨ੍ਹਾਂ ਦੀ ਇੱਕ ਕ੍ਰਿਕੇਟ ਟੀਮ ਵੀ ਹੈ। 2013 ਵਿੱਚ ਕੁੰਦਰਾ ਉਪਰ ਮੈਚ ਫਿਕਸਿੰਗ ਦੇ ਆਰੋਪ ਲੱਗੇ ਸਨ ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਨ੍ਹਾਂ ਦਾ ਪਾਸਪੋਰਟ ਜ਼ਬਤ ਕੀਤਾ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਕੁੰਦਰਾ ਨੇ ਸੱਟੇਬਾਜ਼ੀ ਦੀ ਗੱਲ ਕਬੂਲੀ ਸੀ। ਰਾਜ ਕੁੰਦਰਾ ਦੇ ਪਿਤਾ ਬ੍ਰਿਟੇਨ ਵਿੱਚ ਬੱਸ ਕੰਡਕਟਰ ਸਨ ਅਤੇ 1994 ਵਿੱਚ ਪਸ਼ਮੀਨਾ ਸ਼ਾਲ ਨੇ ਉਨ੍ਹਾਂ ਦੀ ਕਿਸਮਤ ਬਦਲ ਦਿੱਤੀ। ਨੇਪਾਲ ਤੋਂ ਪਸ਼ਮੀਨਾ ਸ਼ਾਲ ਖ਼ਰੀਦ ਕੇ ਉਨ੍ਹਾਂ ਨੇ ਬ੍ਰਿਟਿਸ਼ ਫੈਸ਼ਨ ਹਾਊਸ ਵਿੱਚ ਸਪਲਾਈ ਕੀਤੇ ਅਤੇ ਇੱਕ ਸਾਲ ਵਿੱਚ ਦੋ ਕਰੋੜ ਪਾਉਂਡ ਦੀ ਕਮਾਈ ਕੀਤੀ। ਇਸ ਮੁਨਾਫ਼ੇ ਨਾਲ ਰਾਜ ਕੁੰਦਰਾ ਨੇ ਹੀਰੇ ਦੇ ਵਪਾਰ ਵਿੱਚ ਹੱਥ ਅਜ਼ਮਾਇਆ ਅਤੇ ਉਸ ਤੋਂ ਬਾਅਦ ਰੂਸ, ਯੂਕਰੇਨ, ਸਾਊਦੀ ਅਰਬ ਵਰਗੇ ਦੇਸ਼ਾਂ ਵਿੱਚ ਰੀਅਲ ਅਸਟੇਟ, ਮਾਈਨਿੰਗ ਅਤੇ ਊਰਜਾ ਦੇ ਖੇਤਰ ਵਿੱਚ ਵਪਾਰ ਸ਼ੁਰੂ ਕੀਤਾ।

Leave a Reply

Your email address will not be published. Required fields are marked *