ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਨੇ ਜਿੱਤੇ ਮੈਚ, ਪੀਵੀ ਸਿੰਧੂ, ਭਾਰਤੀ ਮੁੱਕੇਬਾਜ਼ ਲਵਲੀਨਾ ਸੈਮੀਫਾਈਨਲ ਵਿੱਚ

ਟੋਕੀਓ : ਗੁਰਜੰਟ ਸਿੰਘ ਨੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇਥੇ ਟੋਕੀਓ ਓਲੰਪਿਕਸ ਦੇ ਪੂਲ ਏ ਦੇ ਆਪਣੇ ਆਖਰੀ ਮੈਚ ਵਿੱਚ ਜਾਪਾਨ ਨੂੰ 5-3 ਨਾਲ ਹਰਾਇਆ। ਭਾਰਤ ਲਈ ਹਰਮਨਪ੍ਰੀਤ ਸਿੰਘ ਨੇ 13ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ, ਜਦਕਿ ਗੁਰਜੰਟ ਸਿੰਘ (17ਵੇਂ ਅਤੇ 56ਵੇਂ), ਸ਼ਮਸ਼ੇਰ ਸਿੰਘ (34ਵੇਂ) ਅਤੇ ਨੀਲਕਾਂਤ ਸ਼ਰਮਾ (51 ਵੇਂ) ਨੇ ਮੈਦਾਨੀ ਗੋਲ ਕੀਤੇ। ਜਪਾਨ ਵੱਲੋਂ ਕੇਂਤਾ ਤਨਾਕਾ (19ਵੇਂ), ਕੋਤਾ ਵਤਾਨਬੇ (33ਵੇਂ) और ਕਾਜ਼ਮਾ ਮੁਰਾਤਾ (59ਵੇਂ) ਨੇ ਗੋਲ ਕੀਤੇ।
ਟੋਕੀਓ ਉਲੰਪਿਕਸ ਵਿਚ ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਖੇਡੇ ਮੈਚ ਵਿਚ ਆਇਰਲੈਂਡ ਨੂੰ 1- 0 ਨਾਲ ਹਰਾ ਦਿੱਤਾ। ਬੇਸ਼ੱਕ ਭਾਰਤੀ ਕੁੜੀਆਂ ਦੀ ਇਹ ਪਹਿਲੀ ਜਿੱਤ ਹੈ ਪਰ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਅਜੇ ਵੀ ਬਰਕਰਾਰ ਹਨ, ਜਿਸ ਦਾ ਫ਼ੈਸਲਾ ਸ਼ਨਿਚਰਵਾਰ ਨੂੰ ਭਾਰਤ ਦੇ ਦੱਖਣੀ ਅਫਰੀਕਾ ਨਾਲ ਮੁਕਾਬਲੇ ਤੋਂ ਬਾਅਦ ਹੋਵੇਗਾ। ਨਵਨੀਤ ਨੇ ਮੈਚ ਦਾ ਇਕਲੌਤਾ ਗੋਲ 57ਵੇਂ ਮਿੰਟ ਵਿੱਚ ਕੀਤਾ। ਇਸ ਤੋਂ ਪਹਿਲਾਂ ਭਾਰਤ ਨੇ 14 ਪੈਨਲਟੀ ਐਵੇਂ ਹੀ ਗੁਆ ਦਿੱਤੇ। ਭਾਰਤ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਮੈਚ ਜਿੱਤਣ ਦੇ ਨਾਲ ਨਾਲ ਗੋਲ ਔਸਤ ਬਿਹਤਰ ਰੱਖਣੀ ਹੋਵੇਗੀ ਤੇ ਦੁਆ ਕਰਨੀ ਪਏਗੀ ਕਿ ਯੂਕੇ ਦੀ ਟੀਮ ਆਇਰਲੈਂਡ ਨੂੰ ਹਰਾ ਦੇਵੇ।
ਭਾਰਤੀ ਮੁੱਕੇਬਾਜ਼ ਲਵਲੀਨਾ ਸੈਮੀਫਾਈਨਲ ’ਚ
ਭਾਰਤ ਦੀ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਨੇ ਟੋਕੀਓ ਓਲੰਪਿਕਸ ਦੇ ਮੁੱਕਬਾਜ਼ੀ ਮੁਕਾਬਲੇ ਵਿਚ ਚੀਨੀ ਤਾਇਪੇ ਦੀ ਸਾਬਕਾ ਵਿਸ਼ਵ ਚੈਂਪੀਅਨ ਨਿਯੇਨ ਚਿਨ ਚੇਨ ਨੂੰ ਹਰਾ ਕੇ ਸੈਮੀਫਾਈਨਲ ਵਿਚ ਦਾਖਲਾ ਪਾਉਣ ਸਾਰ ਭਾਰਤ ਲਈ ਇਕ ਤਗਮਾ ਪੱਕਾ ਕਰ ਲਿਆ। ਅਸਾਮ ਦੀ 23 ਸਾਲਾ ਮੁੱਕੇਬਾਜ਼ ਨੇ ਇਹ ਮੁਕਾਬਲਾ 4-1 ਨਾਲ ਜਿੱਤਿਆ। ਉਸ ਦਾ ਹੁਣ ਮੁਕਾਬਲਾ ਤੁਰਕੀ ਦੀ ਵਿਸ਼ਵ ਚੈਂਪੀਅਨ ਬੁਸਾਨੇਜ਼ ਸੁਰਮੇਨੇਲੀ ਨਾਲ ਹੋਵੇਗਾ, ਜਿਸ ਨੇ ਕੁਆਰਟਰ ਫਾਈਨਲ ਵਿੱਚ ਯੂਕਰੇਨ ਦੀ ਅੰਨਾ ਲਿਸੇਂਕੋ ਨੂੰ ਹਰਾਇਆ।
ਪੀਵੀ ਸਿੰਧੂ ਸੈਮੀਫਾਈਨਲ ਵਿੱਚ :
ਟੋਕੀਓ: ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਜਾਪਾਨ ਦੀ ਅਕੇਨ ਯਾਮਾਗੁਚੀ ਨੂੰ 21-13, 22-20 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਐਂਟਰੀ ਕਰ ਲਈ ਹੈ। ਸਿੰਧੂ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਦਿਆਂ ਭਾਰਤ ਦੇ ਮੈਡਲ ਦੀ ਉਮੀਦਾਂ ਨੂੰ ਵਧਾ ਦਿੱਤਾ ਹੈ। ਜੇਕਰ ਸਿੰਧੂ ਸੈਮੀਫਾਈਨਲ ਮੈਚ ਵਿੱਚ ਜਿੱਤ ਜਾਂਦੀ ਹੈ ਤਾਂ ਦੇਸ਼ ਲਈ ਇੱਕ ਹੋਰ ਮੈਡਲ ਪੱਕਾ ਹੋ ਜਾਵੇਗਾ। ਪਹਿਲਾ ਸੈੱਟ ਗੁਆਉਣ ਅਤੇ ਦੂਜੇ ਸੈੱਟ ਵਿਚ ਵੱਡੇ ਫਰਕ ਨਾਲ ਪਿੱਛੇ ਜਾਣ ਤੋਂ ਬਾਅਦ ਅਕੇਨ ਯਾਮਾਗੁਚੀ ਨੇ ਵਾਪਸੀ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਿੰਧੂ ਦੇ ਚਿਹਰੇ ‘ਤੇ ਥਕਾਵਟ ਸਾਫ ਦਿਖਾਈ ਦੇ ਸਕਦੀ ਸੀ। ਜਾਪਾਨੀ ਸ਼ਟਲਰ ਪਹਿਲੀ ਵਾਰ ਅੱਗੇ ਨਿਕਲਦੇ ਹੋਏ ਸਿੰਧੂ ਨੂੰ ਕੜਾ ਮੁਕਾਬਲਾ ਦਿੱਤਾ।
ਪਹਿਲੇ ਸੈੱਟ ਲਈ ਸਿੰਧੂ ਦੇ ਨਾਂ
ਪੀਵੀ ਸਿੰਧੂ ਨੇ ਸ਼ਾਨਦਾਰ ਖੇਡ ਦਿਖਾਈ। ਉਸਨੇ ਇੱਕ ਵਧੀਆ ਰੈਲੀ ਖੇਡੀ ਅਤੇ ਯਾਮਾਗੁਚੀ ਨੂੰ ਆਪਣੀ ਖੇਡ ‘ਚ ਉਲਝਾਏ ਰੱਖਿਆ। ਭਾਰਤੀ ਸ਼ਟਲਰ ਨੇ ਆਪਣੀ ਉਚਾਈ, ਗਤੀ ਅਤੇ ਸ਼ਕਤੀ ਦੀ ਖੂਬਸੂਰਤ ਵਰਤੋਂ ਕੀਤੀ।
ਇਸ ਨਾਲ ਪੀਵੀ ਸਿੰਧੂ ਨੇ ਸੈਮੀਫਾਈਨਲ ਵਿਚ ਥਾਂ ਪੱਕੀ ਕਰ ਲਈ ਹੈ। ਦੱਸ ਦੇਈਏ ਕਿ ਅੱਜ ਦਾ ਦਿਨ ਭਾਰਤ ਲਈ ਬਹੁਤ ਵੱਡਾ ਦਿਨ ਰਿਹਾ ਹੈ। ਸ਼ੁੱਕਰਵਾਰ ਨੂੰ ਭਾਰਤ ਦੇ ਦੂਜੇ ਮੈਡਲ ਦੀ ਪੁਸ਼ਟੀ ਹੋ ਗਈ ਹੈ। ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ 69 ਕਿਲੋਗ੍ਰਾਮ ਦੇ ਕੁਆਰਟਰ ਫਾਈਨਲ ਵਿੱਚ ਚੀਨੀ ਤਾਈਪੇ ਦੀ Nien-chin Chen ਨੂੰ 4-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਇਸ ਦੇ ਨਾਲ ਹੀ ਭਾਰਤ ਦੇ ਖਾਤੇ ਵਿੱਚ ਇੱਕ ਹੋਰ ਮੈਡਲ ਪੱਕਾ ਹੋ ਗਿਆ ਹੈ।
ਹੁਣ 4 ਅਗਸਤ ਨੂੰ ਲਵਲੀਨਾ ਨੂੰ ਇੱਕ ਸੈਮੀਫਾਈਨਲ ਮੈਚ ਤੁਰਕੀ ਦੀ ਬੁਸੇਨਾਜ਼ ਸੁਰਮੇਨੇਲੀ ਨਾਲ ਖੇਡਣਾ ਹੈ। ਲਵਲੀਨਾ 69 ਕਿਲੋਗ੍ਰਾਮ ਵਰਗ ਵਿੱਚ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮੁੱਕੇਬਾਜ਼ ਬਣ ਜਾਵੇਗੀ। ਦੂਜੇ ਪਾਸੇ, ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ (Deepika Kumari) ਨੂੰ ਦੱਖਣੀ ਕੋਰੀਆ ਦੀ ਸੇਨ ਐਨ (San An) ਦੇ ਹੱਥੋਂ 0-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਦੀਪਿਕਾ ਕੁਮਾਰੀ ਦੀ ਯਾਤਰਾ ਵੀ ਖ਼ਤਮ ਹੋ ਗਈ।