ਹਰ ਸੂਬੇ ਵਿਚ ਖੁੱਲ੍ਹੇ ਅਕੈਡਮੀ, ਬਣੇ ਖੇਡ ਨੀਤੀ : ਰਾਜਬੀਰ ਕੌਰ

ਜਲੰਧਰ : ਟੋਕੀਓ ਓਲੰਪਿਕ ਵਿਚ ਬੇਸ਼ੱਕ ਮਹਿਲਾ ਹਾਕੀ ਟੀਮ ਕਾਂਸੀ ਮੁਕਾਬਲਾ ਹਾਰ ਗਈ ਪਰ ਪੂਰੇ ਦੇਸ਼ ਵਿਚ ਨੈਸ਼ਨਲ ਗੇਮ ਨੂੰ ਚਰਚਾ ਵਿਚ ਲਿਆ ਦਿੱਤਾ। ਸੋਸ਼ਲ ਮੀਡੀਆ ਤੋਂ ਲੈ ਕੇ ਟੀ-ਸਟਾਲ ਤੱਕ, ਹਾਕੀ ਦੀ ਚਰਚਾ ਹੋ ਰਹੀ ਹੈ। ਹਾਕੀ ਦੀ ਏਸ਼ੀਅਨ ਗੋਲਡ ਮੈਡਲਿਸਟ ਜਲੰਧਰ ਦੀ ਅਰਜੁਨ ਐਵਾਰਡੀ ਰਾਜਬੀਰ ਕੌਰ ਦਾ ਕਹਿਣਾ ਹੈ ਕਿ ਜਿਥੇ ਕਿਸੇ ਨੂੰ ਉਮੀਦ ਹੀ ਨਹੀਂ ਸੀ, ਉਥੇ ਟਾਪ 4 ਵਿਚ ਰਹਿਣਾ ਸਾਡੀ ਟੀਮ ਦੀ ਵੱਡੀ ਪ੍ਰਾਪਤੀ ਹੈ। ਜਿਸ ਟੀਮ ਤੋਂ ਅਸੀਂ ਪਹਿਲਾਂ 4-1 ਨਾਲ ਹਾਰੇ, ਕਾਂਸੀ ਮੁਕਾਬਲੇ ਵਿਚ ਇਹ ਅੰਤਰ 4-3 ਦਾ ਰਿਹਾ।
4 ਏਸ਼ੀਅਨ ਗੇਮਜ਼ ਵਿਚ ਮਹਿਲਾ ਹਾਕੀ ਟੀਮ ਦੀ ਕਪਤਾਨੀ ਕਰਕੇ ਗੋਲਡ ਤੇ ਬਰਾਂਜ਼ ਮੈਡਲ ਜਿੱਤਣ ਵਾਲੀ ਰਾਜਬੀਰ ਕੌਰ ਨੇ ਕਿਹਾ ਕਿ ਮਹਿਲਾ ਹਾਕੀ ਖਿਡਾਰੀਆਂ ਨੂੰ ਵੀ ਕਹਾਂਗੀ ਕਿ ਇਹ ਵਕਤ ਨਿਰਾਸ਼ ਹੋਣ ਦਾ ਬਿਲਕੁਲ ਨਹੀਂ ਹੈ। ਅਗਲੇ ਸਾਲ ਏਸ਼ੀਅਨ ਗੇਮਜ਼ ਹੋਣੀਆਂ ਹਨ। ਵਾਪਸ ਫੇਰ ਤੋਂ ਡਟ ਜਾਓ। ਇਹ ਉਨ੍ਹਾਂ ਦੀ ਵੱਡੀ ਕਾਮਯਾਬੀ ਹੈ ਕਿ ਕ੍ਰਿਕਟ ਲਵਰਜ਼ ਵਾਲੇ ਪੂਰੇ ਦੇਸ਼ ਵਿਚ ਹਾਕੀ-ਹਾਕੀ ਹੋ ਰਹੀ ਹੈ।
ਰਾਜਬੀਰ ਕੌਰ ਦਾ ਕਹਿਣਾ ਹੈ ਕਿ ਨੈਸ਼ਨਲ ਹਾਕੀ ਵਿਚ ਭਾਰਤ ਦੇ ਦਬਦਬੇ ਨੂੰ ਬੁਲੰਦੀ ‘ਤੇ ਰੱਖਣ ਦਾ ਇਹ ਸਹੀ ਵਕਤ ਹੈ। ਕੁੜੀਆਂ ਨੂੰ ਖੇਡ ਵਿਚ ਘੱਟ ਹੀ ਮੌਕੇ ਮਿਲਦੇ ਹਨ, ਹਾਕੀ ਟੀਮ ਨੇ ਸਾਰਿਆਂ ਨੂੰ ਇਕ ਮੌਕਾ ਦਿੱਤਾ ਹੈ। ਕੁਝ ਅਜਿਹੀਆਂ ਹੀ ਗੱਲਾਂ ਹ ਨ, ਜਿਨ੍ਹਾਂ ‘ਤੇ ਸਾਰੇ ਸੂਬਿਆਂ ਦੀਆਂ ਸਰਕਾਰਾਂ ਕੰਮ ਕਰਨ ਦੀ ਲੋੜ ਹੈ।
ਸਾਰੇ ਸੂਬੇ ਆਪਣੇ ਹਾਕੀ ਅਕੈਡਮੀਆਂ ਬਣਾਉਣ। ਬਾਕੀ ਨੈਸ਼ਨਲ ਗੇਮ ਹੈ, ਇਸ ਲਈ ਸਾਰੇ ਸੂਬਿਆਂ ਦਾ ਇਸ ‘ਤੇ ਧਿਆਨ ਹੋਣਾ ਚਾਹੀਦਾ ਹੈ।
ਅਕੈਡਮੀ ਖੋਲ੍ਹ ਕੇ ਚੰਗੀ ਕੋਚਿੰਗ ਦੇਣ ਦੀ ਜ਼ਰੂਰਤ ਹੈ। ਜ਼ਰੂਰੀ ਨਹੀਂ ਕਿ ਸਾਨੂੰ ਬਾਹਰੀ ਕੋਚ ਹੀ ਚਾਹੀਦੇ ਹਨ। ਦੇਸ਼ ਵਿਚ ਕਈ ਅਜਿਹੇ ਹਾਕੀ ਖਿਡਾਰੀ ਹਨ, ਜਿਨ੍ਹਾਂ ਨੇ ਆਪਣੇ ਦੌਰ ਵਿਚ ਇੰਟਰਨੈਸ਼ਨਲ ਪੱਧਰ ‘ਤੇ ਜ਼ਬਰਦਸਤ ਪ੍ਰਫਾਰਮਸ ਦਿੱਤੀ ਹੈ। ਉਨ੍ਹਾਂ ਟਰੇਨਿੰਗ ਦਾ ਮੌਕਾ ਦੇਣ। ਉਨ੍ਹਾਂ ਦੀਆਂ ਸੇਵਾਵਾਂ ਲਓ।
ਸਰਕਾਰਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਖੇਡ ਦੀ ਬਾਰੀਕੀ ਕੀ ਹੈ? ਇਹ ਇਕ ਖਿਡਾਰੀ ਹੀ ਸਮਝ ਸਕਦਾ ਹੈ। ਜਦੋਂ ਵੀ ਕੋਈ ਸਰਕਾਰ ਖੇਡ ਨੀਤੀ ਬਣਾਏ ਤਾਂ ਉਸ ਵਿਚ ਖਿਡਾਰੀ ਨੂੰ ਜ਼ਰੂਰ ਰੱਖੇ। ਆਈ.ਏ.ਐਸ. ਅਫ਼ਸਰ ਬਿਹਤਰ ਹੋ ਸਕਦੇ ਹਨ ਪਰ ਖੇਡ ਦੀ ਜ਼ਰੂਰਤ ਤਾਂ ਖਿਡਾਰੀ ਹੀ ਸਮਝ ਸਕਦਾ ਹੈ।

Leave a Reply

Your email address will not be published. Required fields are marked *