ਭਾਈ ਕਾਨ੍ਹ ਸਿੰਘ ਨਾਭਾ ਦੀ ਕਾਵਿ ਪੁਸਤਕ ‘ਗੀਤਾਂਜਲੀ ਹਰੀਵ੍ਰਿਜੇਸ਼’ ਰਿਲੀਜ਼

ਪਟਿਆਲਾ (ਗੁਰਪ੍ਰੀਤ ਕੌਰ) : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਅਰਵਿੰਦ ਵਲੋਂ ਪੰਜਾਬੀ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਕਵਿਤਾਵਾਂ ਦੀ ਸੰਗ੍ਰਹਿ ਕਿਤਾਬ ‘ਗੀਤਾਂਜਲੀ ਹਰੀਵ੍ਰਿਜੇਸ਼’ ਰਿਲੀਜ਼ ਕੀਤੀ ਗਈ। ਨਵਯੁੱਗ ਪਬਲਿਸ਼ਰਜ਼ ਦਿੱਲੀ ਵਲੋਂ ਪ੍ਰਕਾਸ਼ਤ ਇਸ ਪੁਸਤਕ ਦੀ ਸੰਪਾਦਨਾ ਅਤੇ ਕਵਿਤਾਵਾਂ ਦੇ ਭਾਵ ਅਰਥ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਵਾਨ ਡਾ. ਰਵਿੰਦਰ ਕੌਰ ਰਵੀ ਅਤੇ ਡਾ. ਜਗਮੇਲ ਸਿੰਘ ਭਾਠੂਆਂ ਵਲੋਂ ਕੀਤੇ ਗਏ ਹਨ।
ਇਸ ਮੌਕੇ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਵੀ ਹਾਜ਼ਰ ਸਨ। ਇਸ ਦੌਰਾਨ ਡਾ. ਰਵਿੰਦਰ ਕੌਰ ਰਵੀ ਅਤੇ ਡਾ. ਭਾਠੂਆ ਵਲੋਂ ਰਿਲੀਜ਼ ਕੀਤੀ ਗਈ ਪੁਸਤਕ ਗੀਤਾਂਜਲੀ ਹਰੀਵ੍ਰਿਜੇਸ਼ ਵਿਚ ਸ਼ਾਮਲ ਭਾਈ ਕਾਨ੍ਹ ਸਿੰਘ ਰਚਿਤ ਪੁਰਾਤਨ ਪੰਜਾਬੀ ਕਾਵਿ ਬਾਰੇ ਵੀ.ਸੀ. ਸਾਹਿਬ ਨਾਲ ਵਿਚਾਰ ਚਰਚਾ ਕੀਤੀ ਗਈ। ਡਾ. ਅਰਿਵੰਦ ਨੇ ਪੁਸਤਕ ਵਿਚੋਂ ਭਾਈ ਕਾਨ੍ਹ ਸਿੰਘ ਨਾਭਾ ਦੀ ਹਿੰਦੀ ਭਾਸ਼ਾ ਦੀ ਇਕ ਕਾਵਿ ਰਚਨਾ ‘ਆਯੋ ਗੁਰੂ ਨਾਨਕ ਅਲੌਕਿਕ ਬਸੰਤ’ ਇਸ ਪੁਸਤਕ ਵਿਚੋਂ ਪੜ੍ਹ ਕੇ ਸੁਣਾਈ ਅਤੇ ਇਸ ਸ਼ੁੱਭ ਕਾਰਜ ਲਈ ਮੁਬਾਰਕਬਾਦ ਦਿੱਤੀ।
ਉਨ੍ਹਾਂ ਕਿਹਾ ਕਿ ਸਾਡੇ ਪੁਰਾਤਨ ਪੰਜਾਬੀ ਵਿਦਵਾਨ ਆਪਣੀ ਮਾਂ ਬੋਲੀ ਤੋਂ ਇਲਾਵਾ ਹਿੰਦੀ ਆਦਿ ਦੂਜੀਆਂ ਭਾਸ਼ਾਵਾਂ ਨੂੰ ਵੀ ਮਾਣ ਬਖ਼ਸ਼ਦੇ ਸਨ।
ਫੋਟੋ ਕੈਪਸ਼ਨ- ਭਾਈ ਕਾਨ੍ਹ ਸਿੰਘ ਨਾਭਾ ਦੀਆਂ ਕਾਵਿ ਰਚਨਾਵਾਂ ਦੀ ਪੁਸਤਕ ਰਿਲੀਜ਼ ਕਰਦੇ ਹੋਏ ਵਾਈਸ ਚਾਂਸਲਰ ਡਾ. ਅਰਿਵੰਦ, ਡਾ. ਜਗਮੇਲ ਸਿੰਘ ਭਾਠੂਆਂ, ਮੇਜਰ ਆਦਰਸ਼ਪਾਲ ਸਿੰਘ, ਡਾ. ਰਵਿੰਦਰ ਕੌਰ ਰਵੀ।

Leave a Reply

Your email address will not be published. Required fields are marked *