ਤਾਲਿਬਾਨ ਨਾਲ ਸਮਝੌਤਾ : ਅਫ਼ਗਾਨ ਸਰਕਾਰ ਨੇ ਸੱਤਾ ਵਿੱਚ ਭਾਈਵਾਲੀ ਦਾ ਦਿੱਤਾ ਪ੍ਰਸਤਾਵ

ਕਾਬੁਲ : ਤਾਲਿਬਾਨੀ ਅਤਿਵਾਦੀ ਇਕ ਹਫ਼ਤੇ ਵਿਚ ਅਫ਼ਗਾਨਿਸਤਾਨ ਦੇ 10 ਸੂਬਿਆਂ ‘ਤੇ ਕਬਜ਼ਾ ਕਰ ਚੁੱਕੇ ਹਨ। ਹੁਣ ਉਨ੍ਹਾਂ ਦਾ ਗਜ਼ਨੀ ‘ਤੇ ਵੀ ਕਬਜ਼ਾ ਹੈ, ਜੋ ਰਾਜਧਾਨੀ ਕਾਬੁਲ ਤੋਂ ਮਹਿਜ਼ 150 ਕਿਲੋਮੀਟਰ ਦੂਰ ਹੈ। ਭਾਵ ਤਾਲਿਬਾਨੀ ਜਲਦੀ ਹੀ ਕਾਬੁਲ ‘ਤੇ ਵੀ ਕਬਜ਼ਾ ਕਰ ਸਕਦੇ ਹਨ ਅਤੇ ਇਸ ਤੋਂ ਬਾਅਦ ਪੂਰਾ ਅਫ਼ਗਾਨਿਸਤਾਨ ਉਨ੍ਹਾਂ ਦੀ ਗ੍ਰਿਫ਼ਤ ਵਿਚ ਹੋਵੇਗਾ। ਇਸ ਦੌਰਾਨ ਅਫ਼ਗਾਨਿਸਤਾਨ ਸਰਕਾਰ ਨੇ ਸਮਝੌਤੇ ਦੀ ਕੋਸ਼ਿਸ਼ ਕੀਤੀ ਹੈ।
ਕਤਰ ਵਿਚ ਤਾਲਿਬਾਨੀਆਂ ਨਾਲ ਗੱਲਬਾਤ ਕਰ ਰਹੇ ਸਰਕਾਰੀ ਅਧਿਕਾਰੀਆਂ ਨੇ ਹਿੰਸਾ ਖ਼ਤਮ ਕਰਨ ਲਈ ਸਮਝੌਤੇ ਦਾ ਇਕ ਪ੍ਰਸਤਾਵ ਦਿੱਤਾ ਹੈ। ਨਿਊਜ਼ ਏਜੰਸੀ ਏ.ਐਫ.ਪੀ. ਮੁਤਾਬਕ ਅਫ਼ਗਾਨ ਸਰਕਾਰ ਤਾਲਿਬਾਨੀਆਂ ਨੂੰ ਸੱਤਾ ਵਿਚ ਭਾਈਵਾਲ ਬਣਾਉਣਾ ਚਾਹੁੰਦੀ ਹੈ ਤਾਂ ਜੋ ਉਹ ਦੇਸ਼ ਵਿਚ ਜੰਗ ਖ਼ਤਮ ਕਰ ਦੇਣ।

Leave a Reply

Your email address will not be published. Required fields are marked *