ਟੋਕੀਓ ਪੈਰਾਓਲੰਪਿਕ ਵਿਚ ਗੋਲਡ ਡੇ : ਭਾਰਤ ਨੇ ਇਕ ਦਿਨ ਵਿੱਚ 2 ਗੋਲਡ ਸਮੇਤ 5 ਮੈਡਲ ਜਿੱਤੇ

ਟੋਕੀਓ : ਟੋਕੀਓ ਪੈਰਾਓਲੰਪਿਕ ਵਿਚ ਸੋਮਵਾਰ ਨੂੰ ਭਾਰਤੀ ਐਥਲੀਟਸ ਨੇ ਧਮਾਲ ਮਚਾ ਦਿੱਤੀ। ਭਾਰਤ ਨੇ ਇਸ ਦਿਨ 2 ਗੋਲਡ ਸਮੇਤ ਕੁੱਲ 5 ਮੈਡਲ ਜਿੱਤੇ। ਅਵਨੀ ਲੇਖਰਾ ਨੇ ਸ਼ੂਟਿੰਗ ਵਿਚ ਅਤੇ ਸੁਮਿਤ ਅੰਤਿਲ ਨੇ ਜੈਵਲਿਨ ਥਰੋਅ ਵਿਚ ਗੋਲਡ ਮੈਡਲ ਹਾਸਲ ਕੀਤਾ। ਇਸ ਤੋਂ ਇਲਾਵਾ ਦੇਵੇਂਦਰ ਝਾਝਰੀਆ ਨੇ ਜੇਵਲਿਨ ਵਿਚ ਅਤੇ ਯੋਗੇਸ਼ ਕਥੂਨੀਆ ਨੇ ਡਿਕਸਕਸ ਥਰੋਅ ਵਿਚ ਸਿਲਵਰ ਮੈਡਲ ਜਿੱਤਿਆ। ਸੁੰਦਰ ਸਿੰਘ ਗੁਰਜਰ ਨੂੰ ਬਰਾਂਜ਼ ਮੈਡਲ ਹਾਸਲ ਹੋਇਆ।
ਭਾਰਤ ਨੇ ਸੋਮਵਾਰ ਨੂੰ ਏਨੇ ਮੈਡਲ ਜਿੱਤੇ, ਜਿੰਨੇ ਉਸ ਨੇ ਕਿਸੇ ਇਕ ਪੈਰਾਓਲੰਪਿਕ ਵਿਚ ਕਦੇ ਨਹੀਂ ਜਿੱਤੇ। ਹੁਣ ਤੱਕ ਟੋਕੀਓ ਪੈਰਓਲੰਪਿਕ ਵਿਚ ਭਾਰਤ ਕੁੱਲ 7 ਮੈਡਲ ਜਿੱਤ ਚੁੱਕਾ ਹੈ। ਮੈਡਲ ਟੈਲੀ ਵਿਚ ਭਾਰਤ 26ਵੇਂ ਸਥਾਨ ‘ਤੇ ਹੈ। ਇਸ ਤੋਂ ਪਹਿਲਾਂ 2016 ਰਿਓ ਓਲੰਪਿਕ ਅਤੇ 1984 ਓਲੰਪਿਕ ਵਿਚ ਭਾਰਤ ਨੇ 4-4 ਮੈਡਲ ਜਿੱਤੇ ਸਨ।

Leave a Reply

Your email address will not be published. Required fields are marked *