ਨਸੀਰੂਦੀਨ ਸ਼ਾਹ ਨੇ ਤਾਲਿਬਾਨ ਦੀ ਜਿੱਤ ਦਾ ਜਸ਼ਨ ਮਨਾ ਰਹੇ ਮੁਸਲਮਾਨਾਂ ਨੂੰ ਪੁੱਛਿਆ- ਮਜ਼੍ਹਬ ‘ਚ ਸੁਧਾਰ ਚਾਹੀਦਾ ਹੈ ਜਾਂ ਵਹਿਸ਼ੀਪਣ

ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਅਦਾਕਾਰ ਨਸੀਰੂਦੀਨ ਸ਼ਾਹ ਨੇ ਤਾਲਿਬਾਨ ਦਾ ਸਮਰਥਨ ਕਰਨ ਵਾਲੇ ਭਾਰਤੀ ਮੁਸਲਮਾਨਾਂ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਇਕ ਵੀਡੀਓ ਜਾਰੀ ਕੀਤੀ ਹੈ। ਇਸ ਵਿਚ ਉਨ੍ਹਾਂ ਨੇ ਹਿੰਦੁਸਤਾਨੀ ਇਸਲਾਮ ਅਤੇ ਦੁਨੀਆ ਦੇ ਬਾਕੀ ਹਿੱਸਿਆਂ ਦੇ ਇਸਲਾਮ ਵਿਚਾਲੇ ਫ਼ਰਕ ਦੱਸਿਆ ਹੈ।
ਸ਼ਾਹ ਨੇ ਸਵਾਲ ਪੁੱਛਿਆ ਕਿ ਤਾਲਿਬਾਨ ਦੀ ਪੈਰਵੀ ਕਰਨ ਵਾਲੇ ਭਾਰਤੀ ਮੁਸਲਮਾਨ ਆਪਣੇ ਮਜ਼੍ਹਬ ਵਿਚ ਸੁਧਾਰ ਚਾਹੁੰਦੇ ਹਨ ਜਾਂ ਪਿਛਲੀ ਸਦੀਆਂ ਜਿਵੇਂ ਵਹਿਸ਼ੀਪਣ ਨਾਲ ਜਿਉਣਾ ਚਾਹੁੰਦੇ ਹਨ? ਸ਼ਾਹ ਨੇ ਕਿਹਾ, ‘ਹਿੰਦੁਸਤਾਨੀ ਇਸਲਾਮ ਦੁਨੀਆ ਭਰ ਦੇ ਇਸਲਾਮ ਤੋਂ ਹਮੇਸ਼ਾ ਮੁਖ਼ਤਲਿਫ਼ (ਵੱਖਰਾ) ਰਿਹਾ ਹੈ, ਅਤੇ ਖੁਦਾ ਉਹ ਵਕਤ ਨਾ ਲਿਆਵੇ ਕਿ ਉਹ ਏਨਾ ਬਦਲ ਜਾਵੇ ਕਿ ਅਸੀਂ ਉਸ ਨੂੰ ਪਛਾਣ ਵੀ ਨਾ ਸਕੀਏ।’
ਉਨ੍ਹਾਂ ਅੱਗੇ ਕਿਹਾ, ‘ਹਰ ਭਾਰਤੀ ਮੁਸਲਮਾਨ ਨੂੰ ਖ਼ੁਦ ਕੋਲੋਂ ਪੁੱਛਣਾ ਚਾਹੀਦਾ ਹੈ ਕਿ ਉਸ ਨੂੰ ਆਪਣੇ ਮਜ਼੍ਹਬ ਵਿਚ ਸੁਧਾਰ, ਆਧੁਨਿਕਤਾ, ਨਵੀਨਤਾ ਚਾਹੀਦੀ ਹੈ ਜਾਂ ਉਹ ਪਿਛਲੀਆਂ ਸਦੀਆਂ ਵਰਗਾ ਵਹਿਸ਼ੀਪਣ ਚਾਹੁੰਦੇ ਹਨ। ਮੈਂ ਹਿੰਦੁਸਤਾਨੀ ਮੁਸਲਮਾਨ ਹਾਂ ਅਤੇ ਜਿਵੇਂ ਕਿ ਮਿਰਜ਼ਾ ਗਾਲਿਬ ਨੇ ਕਿਹਾ ਸੀ, ‘ਰੱਬ ਨਾਲ ਮੇਰਾ ਰਿਸ਼ਤਾ ਗ਼ੈਰ-ਰਸਮੀ ਹੈ। ਮੈਨੂੰ ਸਿਆਸੀ ਮਜ਼੍ਹਬ ਦੀ ਜ਼ਰੂਰਤ ਨਹੀਂ ਹੈ।’