ਯੂ.ਪੀ. : ਡੋਸਾ ਸਟਾਲ ‘ਤੇ ਫ਼ਿਰਕੂ ਹਮਲੇ ਮਗਰੋਂ ਮੁਸਲਿਮ ਕਾਮਿਆਂ ਨੂੰ ਨੌਕਰੀ ਜਾਣ ਦਾ ਡਰ

ਨਵੀਂ ਦਿੱਲੀ (ਇਸਮਤ ਆਰਾ) : ਉੱਤਰ ਪ੍ਰਦੇਸ਼ ਵਿਚ ਮਥੂਰਾ ਸ਼ਹਿਰ ਦੀ ਵਿਕਾਸ ਮਾਰਕੀਟ ਵਿਚ 18 ਅਗਸਤ ਨੂੰ ਮੁਸਲਿਮ ਡੋਸਾ ਵਿਕਰੇਤਾ ਦੇ ਸਟਾਲ ਵਿਚ ਭੰਨ ਤੋੜ ਕਰਨ ਲਈ ਅਣਪਛਾਤੇ ਲੋਕਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਤੋਂ ਇਕ ਦਿਨ ਬਾਅਦ ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲੇ ਵਿਚ ਮੁੱਖ ਮੁਲਜ਼ਮ ਦੀ ਪਛਾਣ ਕਰ ਲਈ ਹੈ।
ਮਥੂਰਾ (ਸਿਟੀ) ਦੇ ਸਰਕਲ ਅਧਿਕਾਰੀ ਵਰੂਣ ਕੁਮਾਰ ਨੇ ਦੱਸਿਆ ਕਿ ਪੁਲੀਸ ਫ਼ਿਲਹਾਲ ਭੰਨ ਤੋੜ ਕਰਨ ਵਾਲਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ, ‘ਅਸੀਂ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਅਤੇ ਜਿੰਨੀ ਜਲਦੀ ਹੋ ਸਕੇ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰਾਂਗੇ।’ ਹਾਲਾਂਕਿ ਉਨ੍ਹਾਂ ਨੇ ਮਾਮਲੇ ਵਿਚ ਮੁੱਖ ਸ਼ੱਕੀ ਦਾ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ ਪਰ ਦੇਵਰਾਜ ਪੰਡਤ (ਪ੍ਰਕਾਸ਼ ਸ਼ਰਮਾ) ਨਾਂ ਦੇ ਇਕ ਹਿੰਦੁਤਵਵਾਦੀ ਕਾਰਕੁਨ ਨੇ ਆਪਣੇ ਫੇਸਬੁੱਕ ਪੇਜ ‘ਤੇ ਇਸ ਘਟਨਾ ਦਾ ਵੀਡੀਓ ਪੋਸਟ ਕਰਦਿਆਂ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਸੋਸ਼ਲ ਮੀਡੀਆ ‘ਤੇ ਘਟਨਾ ਦੇ ਵਾਇਰਲ ਵੀਡੀਓ ਵਿਚ ਹਿੰਦੁਤਵਵਾਦੀ ਕਾਰਕੁਨਾਂ ਦੇ ਇਕ ਗਰੁੱਪ ਨੂੰ ਮੁਸਲਿਮ ਡੋਸਾ ਵਿਕਰੇਤਾ ਇਰਫਾਨ ਨੂੰ ਧਮਕਾਉਂਦੇ ਦੇਖਿਆ ਜਾ ਸਕਦਾ ਹੈ। ਦਰਅਸਲ, ਇਸ ਡੋਸਾ ਸਟਾਲ ਦਾ ਨਾਮ ਹਿੰਦੂ ਦੇਵਤਾ ਸ਼੍ਰੀਨਾਥ ਦੇ ਨਾਮ ‘ਤੇ ਰੱਖਿਆ ਹੈ, ਜਿਸ ਨੂੰ ਲੈ ਕੇ ਇਤਰਾਜ਼ ਹੈ ਅਤੇ ਇਹ ਉਨ੍ਹਾਂ ਦਾ ਸਟਾਲ ਵੀ ਨਹੀਂ ਹੈ। ਇਰਫ਼ਾਨ ਸਿਰਫ਼ ਇੱਥੇ ਨੌਕਰੀ ਕਰਦਾ ਹੈ।
ਇਸ ਵੀਡੀਓ ਵਿਚ ਹਮਲਾਵਰਾਂ ਵਿਚੋਂ ਇਕ ਵਿਅਕਤੀ ਪੀੜਤ ਨੂੰ ਇਹ ਕਹਿ ਰਿਹਾ ਹੈ ਕਿ ਉਸ ਨੇ ਸਟਾਲ ਦਾ ਨਾਮ ‘ਸ਼੍ਰੀਨਾਥ ਡੋਸਾ ਕਾਰਨਰ’ ਕਿਉਂ ਰੱਖਿਆ ਹੈ, ਜੋ ਹਿੰਦੂ ਭਰਾ ਇੱਥੇ ਖਾਣਾ ਨਹੀਂ ਚਾਹੁੰਦੇ ਹੋਣਗੇ, ਉਹ ਵੀ ਹਿੰਦੂ ਨਾਮ ਪੜ੍ਹ ਕੇ ਇੱਥੇ ਆ ਕੇ ਖਾਣਗੇ।
ਇਸ ਵੀਡੀਓ ਨੂੰ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਕਰਦਿਆਂ ਦੇਵਰਾਜ ਪੰਡਤ ਨੇ ਲਿਖਿਆ, ‘ਅੱਜ ਅਸੀਂ ਇਕ ਕਠਮੁੱਲਾ (ਮੁਸਲਮਾਨਾਂ ਲਈ ਵਰਤਿਆ ਜਾਣ ਵਾਲਾ ਸ਼ਬਦ) ਨੂੰ ਸਬਕ ਸਿਖਾਇਆ, ਜੋ ਮਥੂਰਾ ਦੀ ਵਿਕਾਸ ਮਾਰਕੀਟ ਵਿਚ ਸਾਡੇ ਹਿੰਦੂ ਰੱਬ ਦੇ ਨਾਮ ‘ਤੇ ਫੂਡ ਸਟਾਲ ਚਲਾ ਰਿਹਾ ਸੀ।

Leave a Reply

Your email address will not be published. Required fields are marked *