03
Sep
ਲੇਖਰਾ, ਪ੍ਰਵੀਨ ਨੇ ਜਿੱਤੇ ਤਗਮੇ

ਟੋਕੀਓ : ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਅੱਜ ਇੱਥੇ ਟੋਕੀਓ ਪੈਰਾਲੰਪਿਕਸ ਦੇ 50 ਮੀਟਰ ਰਾਈਫਲ ਈਵੈਂਟ ਵਿੱਚ ਕਾਂਸੀ ਦਾ ਤਗਮਾ ਜਿੱਤ ਲਿਆ ਤੇ ਇਸ ਤਰ੍ਹਾਂ ਦੋ ਪੈਰਾਲੰਪਿਕ ਤਗਮੇ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਅਥਲੀਟ ਬਣ ਗਈ। 19 ਸਾਲਾ ਲੇਖਰਾ ਇਸ ਤੋਂ ਪਹਿਲਾਂ 10 ਮੀਟਰ ਏਅਰ ਰਾਈਫਲ ਸਟੈਂਡਿੰਗ ਈਵੈਂਟ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਸੀ।

ਭਾਰਤ ਦੇ ਪ੍ਰਵੀਨ ਕੁਮਾਰ ਨੇ ਅੱਜ ਇਥੇ ਟੋਕੀਓ ਪੈਰਾਲੰਪਿਕਸ ਵਿਚ ਪੁਰਸ਼ਾਂ ਦੀ ਉੱਚੀ ਛਾਲ ਵਿਚ ਚਾਂਦੀ ਦਾ ਤਗਮਾ ਜਿੱਤ ਲਿਆ। 18 ਸਾਲਾ ਪ੍ਰਵੀਨ ਨੇ 2.07 ਮੀਟਰ ਦੇ ਏਸ਼ੀਆਈ ਰਿਕਾਰਡ ਨਾਲ ਦੂਜਾ ਸਥਾਨ ਹਾਸਲ ਕੀਤਾ। ਬਰਤਾਨੀਆ ਦੇ ਜੋਨਾਥਨ ਬਰੂਮ ਐਡਵਰਡਸ ਨੇ 2.10 ਮੀਟਰ ਛਾਲ ਨਾਲ ਸੋਨ ਤਮਗਾ ਜਿੱਤਿਆ।
Related posts:
ਭਾਰਤ ਨੇ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ: ਪਾਕਿਸਤਾਨ ਨੂੰ 4-3 ਨਾਲ ਹਰਾਇਆ
ਭਾਰਤ ਨੇ ਏਸ਼ੀਅਨ ਹਾਕੀ ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਨੂੰ 3-1 ਨਾਲ ਹਰਾਇਆ, ਹਰਮਨਪ੍ਰੀਤ ਨੇ ਕੀਤੇ ਦੋ ਗੋਲ
ਨੀਰਜ ਚੋਪੜਾ ਸਮੇਤ 11 ਨੂੰ ਖੇਡ ਰਤਨ ਪੁਰਸਕਾਰ, ਲਵਲੀਨਾ ਤੇ ਮਿਤਾਲੀ ਦੇ ਨਾਂ ਵੀ ਸੂਚੀ 'ਚ ਸ਼ਾਮਲ
ਟੀਮ ਇੰਡੀਆ 'ਤੇ ਜਿੱਤ ਮਗਰੋਂ ਹੋਸ਼ ਗਵਾ ਬੈਠੇ ਪਾਕਿਸਤਾਨੀ, ਸੜਕਾਂ 'ਤੇ ਫਾਇਰਿੰਗ, 12 ਜ਼ਖ਼ਮੀ
ਗੁਰਜੀਤ ਕੌਰ ਅਤੇ ਹਰਮਨਪ੍ਰੀਤ ਸਿੰਘ ਸਰਵੋਤਮ ਖਿਡਾਰੀ ਐਲਾਨੇ
13ਵਾਂ ਲਾਇਨਜ਼ ਫੀਲਡ ਹਾਕੀ ਟੂਰਨਾਮੈਂਟ 8 ਤੋਂ 10 ਅਕਤੂਬਰ ਤੱਕ ਸਰੀ ਵਿੱਚ ਹੋਵੇਗਾ