13
Sep
ਪੱਕਾ ਮੋਰਚਾ ਲਾ ਕੇ ਬੈਠੇ ਦੋ ਅਧਿਆਪਕਾਂ ਨੇ ਭਾਖੜਾ ਵਿਚ ਮਾਰੀ ਛਾਲ

ਪਟਿਆਲਾ : ਈ.ਟੀ.ਟੀ. ਅਤੇ ਬੀ.ਐਡ ਪਾਸ ਯੂਨੀਅਨ ਦੇ ਦੋ ਮੈਂਬਰਾਂ ਨੇ ਟੀ.ਈ.ਟੀ. (ਟੀਚਰ ਐਲਿਜੀਬਿਲਟੀ ਟੈਸਟ) ਪ੍ਰੀਖਿਆ ਦੀ ਮੰਗ ਨੂੰ ਲੈ ਕੇ ਇੱਥੇ ਭਾਖੜਾ ਨਹਿਰ ਵਿਚ ਛਾਲ ਮਾਰ ਦਿੱਤੀ। ਹਾਲਾਂਕਿ ਉਨ੍ਹਾਂ ਨੂੰ ਨਹਿਰ ਕਿਨਾਰੇ ਖੜ੍ਹੇ ਗੋਤਾਖੋਰਾਂ ਨੇ ਤੁਰੰਤ ਸਹੀ ਸਲਾਮਤ ਬਾਹਰ ਕੱਢ ਲਿਆ। ਅਧਿਆਪਕਾਂ ਨੇ ਪਸਿਆਣਾ ਨਹਿਰ ‘ਤੇ ਬਣੇ ਪੁਲ ‘ਤੇ ਧਰਨਾ ਲਗਾ ਕੇ ਸੜਕ ਜਾਮ ਕਰ ਦਿੱਤੀ ਹੈ।
ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰਾਂ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਸਰਕਾਰ ਵਲੋਂ ਇਕ ਵਾਰ ਵੀ ਟੀ.ਈ.ਟੀ. ਪ੍ਰੀਖਿਆ ਨਹੀਂ ਲਈ ਗਈ। ਸਰਕਾਰ ਨੇ ਹੁਣ ਭਰਤੀ ਲਈ ਪੋਸਟਾਂ ਵੀ ਕੱਢ ਦਿੱਤੀਆਂ ਹਨ ਪਰ ਪ੍ਰੀਖਿਆ ਨਹੀਂ ਲਈ ਜਾ ਰਹੀ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਸਰਕਾਰ ਵਲੋਂ ਟੀ.ਈ.ਟੀ ਪ੍ਰੀਖਿਆ ਨਹੀਂ ਲਈ ਜਾਂਦੀ, ਉਦੋਂ ਤੱਕ ਪ੍ਰਦਰਸ਼ਨ ਕਰਦੇ ਰਹਿਣਗੇ।
Related posts:
ਹਰਿਦੁਆਰ ਵਿੱਚ ਨਫਰਤੀ ਭਾਸ਼ਣ; 5 ਸਾਬਕਾ ਫੌਜ ਮੁਖੀਆਂ ਸਮੇਤ 100 ਤੋਂ ਵੱਧ ਲੋਕਾਂ ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ...
ਲੁਧਿਆਣਾ ਬੰਬ ਧਮਾਕਾ ਮਾਮਲਾ: ਗਗਨਦੀਪ ਦੀ ਦੋਸਤ ਮਹਿਲਾ ਕਾਂਸਟੇਬਲ 'ਤੇ ਕਾਰਵਾਈ, ਵਿਭਾਗ ਨੇ ਕੀਤਾ ਮੁਅੱਤਲ
2021 'ਚ ਪੰਜਾਬ-ਕਿਸਾਨਾਂ ਦੀ ਜਿੱਤ ਦੇ ਨਾਂ: ਬੇਅਦਬੀ ਦੀਆਂ ਘਟਨਾਵਾਂ ਨੇ ਹਿਲਾ ਕੇ ਰੱਖ ਦਿੱਤਾ
ਅਮਰੀਕਾ-ਯੂਰਪ 'ਚ ਕੋਰੋਨਾ ਦਾ ਧਮਾਕਾ, 1 ਦਿਨ 'ਚ ਅਮਰੀਕਾ 'ਚ 5.72 ਲੱਖ ਲੋਕ ਸੰਕਰਮਿਤ, ਫਰਾਂਸ 'ਚ 2.06 ਲੱਖ ਨਵੇਂ ਮਾਮਲ...
ਕੋਰੋਨਾ 'ਤੇ ਡਬਲਯੂਐਚਓ ਦੀ ਚੇਤਾਵਨੀ: ਡੈਲਟਾ ਅਤੇ ਓਮੀਕਰੋਨ ਦੀ ਸੁਨਾਮੀ ਆਵੇਗੀ, ਦੁਨੀਆ ਦੀ ਸਿਹਤ ਪ੍ਰਣਾਲੀ ਤਬਾਹੀ ਦੇ ਕੰ...
ਪੰਜਾਬ 'ਚ ਕਿਸਾਨ ਸ਼ਕਤੀ ਦਾ ਪ੍ਰਦਰਸ਼ਨ: ਰਾਜੇਵਾਲ ਨੇ ਕਿਹਾ-ਕਿਸਾਨਾਂ ਦੇ ਅੰਦੋਲਨ ਕਾਰਨ ਚੰਡੀਗੜ੍ਹ 'ਚ 'ਆਪ' ਦੀ ਜਿੱਤ ਹੋ...