ਮੈਂ ਹੀ ਮੈਂ

ਅੱਗ ਬੁਝਾਓ ਨਾ
ਹੋਰ ਮਚਾਓ
ਹੋਰ ਭੜਕਾਓ।
ਬੁੱਝਣ ਲੱਗੇ
ਤੇਲ ਪਾਓ
ਤੇਲ ਮੁੱਕੇ
ਪਟਰੌਲ ਪਾਓ।
ਅੱਗ ਨਾ ਬੁੱਝੇ
ਪਲ ਵੀ
ਭਾਂਬੜ ਵਾਲੋ
ਲਾਟਾਂ ਜਾਣ ਅਸਮਾਨੀਂ।
ਸਾੜਨਾ ਹੈ ਸੁੱਭ ਕੁੱਝ
ਕਰਨਾ ਹੈ ਸੁਆਹ
ਜੋ ਦਿਸਦੈ
ਧਰਤੀ ਉੱਤੇ
ਸਮੁੰਦਰ ਵਿਚ
ਅਸਮਾਨ ਉੱਤੇ
ਸੱਭ ਕਰਨੈ ਤਬਾਹ।
ਪਿੱਛੇ ਦੇਖੋ
ਬਹੁਤ ਪਿੱਛੇ
ਬਹੁਤ ਪਿੱਛੇ
ਪੱਥਰ ਯੁੱਗ ਤੋਂ ਵੀ ਪਿੱਛੇ।
ਅੱਗ ਬੁਝਾਓ ਨਾ
ਹੋਰ ਮਚਾਓ
ਹੋਰ ਭੜਕਾਓ।
ਬੁੱਝਣ ਲੱਗੇ
ਤੇਲ ਪਾਓ
ਤੇਲ ਮੁੱਕੇ
ਪਟਰੌਲ ਪਾਓ।
ਅੱਗ ਨਾ ਬੁੱਝੇ
ਪਲ ਵੀ
ਭਾਂਬੜ ਵਾਲੋ
ਲਾਟਾਂ ਜਾਣ ਅਸਮਾਨੀਂ।
ਸਾੜਨਾ ਹੈ ਸੁੱਭ ਕੁੱਝ
ਕਰਨਾ ਹੈ ਸੁਆਹ
ਜੋ ਦਿਸਦੈ
ਧਰਤੀ ਉੱਤੇ
ਸਮੁੰਦਰ ਵਿਚ
ਅਸਮਾਨ ਉੱਤੇ
ਸੱਭ ਕਰਨੈ ਤਬਾਹ।
ਪਿੱਛੇ ਦੇਖੋ
ਬਹੁਤ ਪਿੱਛੇ
ਬਹੁਤ ਪਿੱਛੇ
ਪੱਥਰ ਯੁੱਗ ਤੋਂ ਵੀ ਪਿੱਛੇ।
ਤੁਰਨਾ ਹੈ ਕੱਛੂ ਦੀ ਚਾਲ
ਰੀਂਗਨਾ ਹੈ ਸੱਪ ਵਾਂਗ
ਫਿਰਨਾ ਹੈ ਨੰਗਧੜੰਗੇ
ਪਹਿਲਾਂ ਵਾਂਗ।
ਇਹ ਲਿਖਣਾ ਪੜ੍ਹਣਾ
ਇਹ ਗਿਆਨ ਵਿਗਿਆਨ
ਨਾ ਆਉਂਦੈ ਕਿਸੇ ਕੰਮ।
ਸੁੱਟੋ ਸਮੁੰਦਰ ਵਿਚ
ਇਹ ਵੇਦ ਕਿਤੇਬ
ਇਹ ਕਿਤਾਬਾਂ।
ਮੇਰੇ ਵੱਲ ਦੇਖੋ
ਮੇਰੇ ਵੱਲ
ਸਿੱਧਾ ਮੇਰੇ ਵੱਲ
ਐਧਰ ਓਧਰ ਨਾ ਝਾਕੋ।
ਮੇਰੇ ਵਾਂਗ ਸੋਚੋ
ਮੇਰੇ ਵਾਂਗ ਵਿਚਰੋ
ਮੇਰੇ ਵਾਂਗ।
ਮੈਂ ਹਾਂ
ਬੱਸ ਮੈਂ
ਮੈਂ ਹੀ ਮੈਂ
ਮੈਂ ਹੀ ਮੈਂ।