ਸਿੱਘੂ ਤੇ ਟਿੱਕਰੀ ਬਾਰਡਰਾਂ ’ਤੇ ਇਪਟਾ ਵਲੋਂ ਕਿਸਾਨ ਮਸਲਿਆਂ ਦਾ ਜ਼ਿਕਰ ਕਰਦੀਆਂ ਪੇਸ਼ਕਾਰੀਆਂ

 ਕਿਸਾਨ/ਇਨਸਾਨ ਵਿਰੋਧੀ ਲੋਕ-ਮਾਰੂ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ ਪੰਜਾਬ ਵਿਚ ਪਿੱਛਲੇ ਇਕ ਸਾਲ ਅਤੇ ਦਿੱਲੀ ਦੀਆਂ ਬਰੂਹਾਂ ’ਤੇ 10 ਮਹੀਨਿਆਂ ਤੋਂ ਹਾਕਮ ਦੇ ਗ਼ੈਰ-ਗੰਭੀਰ ਤੇ ਗ਼ੈਰ-ਇਖਲਾਕੀ ਰੱਵਈਏ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਚੱਲ ਰਹੇ ਅੰਦੋਲਨ ਵਿੱਚ ਇਪਟਾ ਦੇ ਕਾਰਕੁਨ ਸਿੱਘ ਤੇ ਟਿੱਕਰੀ  ਬਾਰਡਰਾਂ ’ਤੇ ਕਿਸਾਨ ਮਸਲਿਆ ਤੇ ਅੰਦੋਲਨ ਦਾ ਜ਼ਿਕਰ ਤੇ ਫ਼ਿਕਰ ਕਰਦੇ ਨਾਟਕਾਂ, ਕੋਰੀਰੀਓਗ੍ਰਾਫੀਆਂ ਤੇ ਗਾਇਕੀ ਦੀਆਂ ਪੇਸ਼ਕਾਰੀਆਂ  ਦਾ ਮੰਚਣ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਦੀ ਅਗਵਾਈ ਹੇਠ ਸਿੱਘੂ ਤੇ ਟਿਕਰੀ ਬੈਰੀਅਰ ਵਿਖੇ ਕੀਤਾ। ਜਿਸ ਵਿਚ  ਹੁਸ਼ਿਆਰਪੁਰ ਤੋਂ ਅਸ਼ੋਕ ਪੁਰੀ ਦਾ ਲਿਖਿਆ ਤੇ ਨਿਰਦੇਸ਼ਤ ਨਾਟਕ ‘ਮੈਂ ਪੰਜਾਬ ਬੋਲਦਾਂ’ , ਮੁਹਾਲੀ ਤੋਂ ਜਸਬੀਰ ਗਿੱਲ ਤੇ ਕਪੂਰਥਲਾ ਤੋਂ ਇੰਦਰਜੀਤ  ਰੂਪੋਵਾਲੀ ਵੱਲੋਂ ਕੋਰੀਰੀਓਗ੍ਰਾਫੀਆਂ ਦੀ ਪੇਸ਼ਕਾਰੀ ਕੀਤੀ। ਮੰਚ ਸੰਚਾਲਨ ਰੰਗਕਰਮੀ ਕੰਵਲ ਨੈਨ ਸਿੰਘ ਸੇਖੋਂ ਨੇ ਕੀਤਾ।

Leave a Reply

Your email address will not be published. Required fields are marked *