13ਵਾਂ ਲਾਇਨਜ਼ ਫੀਲਡ ਹਾਕੀ ਟੂਰਨਾਮੈਂਟ 8 ਤੋਂ 10 ਅਕਤੂਬਰ ਤੱਕ ਸਰੀ ਵਿੱਚ ਹੋਵੇਗਾ

ਸਰੀ :ਸੁਰਿੰਦਰ ਲਾਇਨਜ਼ ਫੀਲਡ ਹਾਕੀ ਕਲੱਬ ਅਤੇ ਜੀਵਨ ਸਿੱਧੂ ਵਲੋਂ13ਵਾਂ ਕੌਮਾਂਤਰੀ ਲਾਇਨਜ਼ ਕੱਪ 8 ਅਕਤੂਬਰ ਤੋਂ 10 ਅਕਤੂਬਰ ਤੱਕ ਸਰੀ ਦੇ ਟੈਮਾਨਵਿਸ ਪਾਰਕ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਵਾਰ ਦਾ ਟੂਰਾਨਮੈਂਟ ਕੈਨੇਡਾ ਭਰ ‘ਚੋਂ ਟੀਮਾਂ ਭਾਗ ਲੈਣਗੀਆਂ ਜਦਕਿ ਪਿਛਲੇ ਸਾਲਾਂ ਦੌਰਾਨ ਅਮਰੀਕਾ, ਜਰਮਨੀ, ਭਾਰਤ, ਇੰਗਲੈਂਡ ਅਤੇ ਯੂਰਪ ਤੋਂ ਕਈ ਨਾਮੀ ਖਿਡਾਰੀ ਇਸ ਟੂਰਨਾਮੈਂਟ ਵਿੱਚ ਭਾਗ ਲੈ ਚੁੱਕੇ ਹਨ। ਕੋਵਿਡ ਕਰਕੇ ਇਸ ਵਾਰ ਸਿਰਫ ਕੈਨੇਡਾ ਦੇ ਖਿਡਾਰੀ ਹੀ ਭਾਗ ਲੈਣਗੇ। ਟੂਰਨਾਮੈਂਟ ਦੌਰਾਨ ਸੁਪਰ, ਕੌਂਪ-2 ਅਤੇ ਸੋਸ਼ਲ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ।
ਕਲੱਬ ਦੇ ਬੁਲਾਰੇ ਜਸਬੀਰ ਸਿੰਘ ਜੱਸਾ ਸਰਾਂ ਨੇ ਦੱਸਿਆ ਕਿ ਟੂਰਨਾਮੈਂਟ ਦੀਆਂ ਤਿਆਰੀਆਂ ਲਈ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਟੂਰਨਾਮੈਂਟ ਨੂੰ ਹਰ ਪੱਖੋਂ ਸਫਲ ਬਣਾਉਣ ਲਈ ਇਹ ਕਮੇਟੀਆਂ ਪੂਰੀ ਤਨਦੇਹੀ ਨਾਲ਼ ਕੰਮ ਕਰ ਰਹੀਆਂ ਹਨ। ਦੱਸਣਯੋਗ ਹੈ ਕਿ ਇਹ ਟੂਰਨਾਮੈਂਟ ਸਾਲ 2008 ਤੋਂ ਸ਼ੁਰੂ ਹੋਇਆ ਸੀ ਤੇ ਹਰ ਸਾਲ ਨਵੀਆਂ ਪੈੜਾਂ ਪਾ ਰਿਹਾ ਹੈ। ਸਰੀ ਵਿੱਚ ਕੌਮਾਂਤਰੀ ਪੱਧਰ ਤੇ ਟੂਰਨਾਮੈਂਟ ਕਰਵਾਉਣ ਦੀ ਪਹਿਲ ਲਾਇਨਜ਼ ਕਲੱਬ ਨੇ ਹੀ ਕੀਤੀ ਸੀ। ਲਾਇਨਜ਼ ਕਲੱਬ ਦਾ ਫੀਲਡ ਹਾਕੀ ਪ੍ਰਤੀ ਲਗਾਓ ਸਿਰਫ ਟੂਰਨਾਮੈਂਟ ਕਰਵਾਉਣ ਤੱਕ ਹੀ ਸੀਮਤ ਨਹੀਂ ਸਗੋਂ ਕਲੱਬ ਦਾ ਜੂਨੀਅਰ ਪ੍ਰੋਗਰਾਮ ਪਿਛਲੇ ਕਈ ਸਾਲਾਂ ਤੋਂ ਬੁਲੰਦੀਆਂ ਛੂਹ ਰਿਹਾ ਹੈ। ਕਲੱਬ ਦੇ ਕਈ ਖਿਡਾਰੀ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਦੀ ਪ੍ਰਤੀਨਿਧਤਾ ਵੀ ਕਰ ਚੁੱਕੇ ਹਨ। ਜੂਨੀਅਰ ਪ੍ਰੋਗਰਾਮ ਨੂੰ ਹੋਰ ਬੁਲੰਦੀਆਂ ਵੱਲ ਲਿਜਾਣ ਲਈ ਨਵੀਂ ਰਜਿਸਟਰੇਸ਼ਨ ਵੀ ਕਲੱਬ ਵਲੋਂ ਕੀਤੀ ਜਾ ਰਹੀ ਹੈ। ਆਪਣੇ ਬੱਚਿਆਂ ਨੂੰ ਫੀਲਡ ਹਾਕੀ ਨਾਲ਼ ਜੋੜਨ ਦੇ ਚਾਹਵਾਨ ਮਾਪੇ ਮਹਿੰਦਰ ਬੈਨੀਪਾਲ ਨਾਲ਼ 604-834-6300 ਜਾਂ ਜਸਬੀਰ ਤਤਲਾ ਨਾਲ਼ 604-721-0626 ਟੂਰਨਾਮੈਂਟ ਨੂੰ ਸਪਾਂਸਰ ਕਰਨ ਸੰਬੰਧੀ ਅਤੇ ਹੋਰ ਜਾਣਕਾਰੀ ਲਈ ਜਸਬੀਰ ਸਿੰਘ ਜੱਸਾ ਸਰਾਂ ਨਾਲ਼ ਫੋਨ ਨੰਬਰ 604-767-3965 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।